ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ – ਸੰਧੂ) – 21 ਜੂਨ ਦਾ ਅੰਤਰਰਾਸ਼ਟਰੀ ਯੋਗ ਦਿਵਸ ਦਾ ਰੂਪ ਇਸ ਵਾਰ ਕੋਵਿਡ-19/ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ
ਯੋਗ ਦਿਵਸ ਮਨਾਏ ਜਾਣ ਦਾ ਰੂਪ ਕੁੱਝ ਬਦਲਿਆ ਦਿਖਿਆ।ਵੱਡੇ ਇਕੱਠ ਕਰਨ ਦੀ ਬਜ਼ਾਏ ਇਹ ਦਿਨ ਸੰਕੇਤਕ ਰੂਪ ਵਿੱਚ ਮਨਾਇਆ ਗਿਆ।
ਕੌਮਾਂਤਰੀ ਯੋਗਾ ਕੋਚ ਨਰਪਿੰਦਰ ਸਿੰਘ ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ ਦੀ ਲੈਕਚਰਾਰ ਤੇ ਯੋਗਾ ਅਧਿਆਪਕਾ ਸੁਖਬੀਰ ਕੌਰ ਮਾਨ ਨੇ ਸਾਂਝੇ ਤੌਰ ਤੇ ਦੱਸਿਆ ਕਿ ਯੋਗ ਦੀ ਉਤਪਤੀ ਭਾਰਤ ਵਿੱਚ ਹੋਈ, ਜਿਸ ਦੇ ਜਨਮ ਦਾਤਾ ਰਿਸ਼ੀ ਪਿਤਾਂਜਲੀ ਹਨ।ਯੋਗ ਕੇਵਲ ਅਭਿਆਸ ਹੀ ਨਹੀਂ ਸਗੋਂ ਇਹ ਇੱਕ ਚਿੰਤਾਗ੍ਰਸਤ ਵਿਅਕਤੀ ਦਾ ਤਨਾਅ ਦੂਰ ਕਰਦਾ ਹੈ।ਉਨ੍ਹਾਂ ਕਿਹਾ ਕਿ ਇਨਸਾਨ ਖੁਰਾਕ ਵਿੱਚ ਜੰਕ ਫੂਡ ਜ਼ਿਆਦਾ ਲੈ ਰਿਹਾ ਹੈ। ਜਿਸ ਕਰਕੇ ਸ਼ਰੀਰਿਕ ਕਾਰਜ਼ਸ਼ੈਲੀ ਦਾ ਗ੍ਰਾਫ ਹੇਠਲੇ ਪੱਧਰ ਵੱਲ ਹੈ।ਇਸ ਲਈ ਅੱਜ ਦੇ ਦੌਰ ਵਿੱਚ ਯੋਗ ਨੂੰ ਅਪਨਾਉਣ ਦੀ ਜ਼ਰੂਰਤ ਹੈ, ਕਿਉਂਕਿ ਯੋਗ ਤੰਦਰੁਸਤ ਅਤੇ ਖੁਸ਼ਹਾਲ ਜੀਵਨ ਦਾ ਰਾਹ ਹੈ।
ਉਨ੍ਹਾਂ ਦੱਸਿਆ ਕਿ ਮੰਨਿਆ ਜਾਂਦਾ ਹੈ ਕਿ 21 ਜੂਨ ਸਾਲ ਦਾ ਸਭ ਤੋਂ ਲੰਬਾ ਦਿਨ ਹੁੰਦਾ ਹੈ ਇਸ ਦਿਨ ਸੂਰਜ ਜਲਦੀ ਚੜ੍ਹਦਾ ਅਤੇ ਦੇਰ ਸ਼ਾਮ ਗਏ ਛੁਪਦਾ ਹੈ ਜਿਸ ਕਰਕੇ 21 ਜੂਨ ਦਾ ਦਿਨ ਵਰਲਡ ਯੋਗਾ ਦਿਵਸ ਦੇ ਰੂਪ ਵਿੱਚ ਮਨਾਏ ਜਾਣ ‘ਤੇ ਵਿਸ਼ਵ ਪੱਧਰੀ ਸਹਿਮਤੀ ਬਣੀ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media