Saturday, September 12, 2026

ਸਬਜ਼ੀ ਮੰਡੀ ਵਿਚ ਲੱਗੀ ਅੱਗ ਦੇ ਪੀੜਤਾਂ ਨੂੰ ਸੋਨੀ ਨੇ ਦਿੱਤੇ ਮਾਲੀ ਮਦਦ ਦੇ ਚੈਕ

ਅੰਮ੍ਰਿਤਸਰ, 22 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਵੱਲੋਂ ਬੀਤੇ ਸਮੇਂ ਪੁਰਾਣੀ ਸਬਜੀ ਮੰਡੀ ਅੰਮ੍ਰਿਤਸਰ ਵਿੱਚ ਲੱਗੀ ਅੱਗ ਕਾਰਨ ਪ੍ਰਭਾਵਿਤ ਹੋਏ ਦੁਕਾਨਦਾਰਾਂ ਨੂੰ ਮਾਲੀ ਸਹਾਇਤਾ ਵਜੋਂ 20-20 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ।
                ਦੱਸਣਯੋਗ ਹੈ ਕਿ ਅੱਗ ਲੱਗਣ ਉਸ ਸਮੇਂ ਮੌਕੇ ‘ਤੇ ਪਹੁੰਚੇ ਓ.ਪੀ ਸੋਨੀ ਨੇ ਪੀੜਤ ਦੁਕਾਨਦਾਰਾਂ ਨੂੰ ਸਰਕਾਰ ਦੀ ਵਲੋਂ ਮਦਦ ਦਾ ਭਰੋਸਾ ਦਿੱਤਾ ਸੀ।ਉਸੇ ਤਹਿਤ ਉਨਾਂ ਨੇ ਅੱਠ ਦੁਕਾਨਦਾਰਾਂ ਦਰਸ਼ਨ ਲਾਲ, ਕਸਤੂਰੀ ਲਾਲ, ਰਤਨ ਲਾਲ, ਭੁਪਿੰਦਰ ਸਿੰਘ, ਯੋਗੇਸ਼ ਕੁਮਾਰ, ਰਜਿੰਦਰ ਕੁਮਾਰ, ਪਵਨ ਸਹਿਗਲ ਅਤੇ ਤੀਰਥ ਰਾਮ ਨੂੰ ਸਹਾਇਤਾ ਵਜੋਂ 20-20 ਹਜ਼ਾਰ ਰੁਪਏ ਦੇ ਚੈਕ ਦਿੱਤੇ।ਇਸ ਮੌਕੇ ਵਿਕਾਸ ਸੋਨੀ, ਕੌਂਸਲਰ ਰਾਜਬੀਰ ਕੌਰ ਅਤੇ ਹੋਰ ਪਤਵੰਤੇ ਹਾਜ਼ਰ ਸਨ।

Check Also

ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …