ਕੋਰੋਨਾ ਮਹਾਂਮਾਰੀ ਦੌਰਾਨ ਕੀਤੀ ਕਲਮੀ ਜੰਗ ਲਈ ਬਾਈਨੀ ਸਟਾਰ ਵੈਲਫੇਅਰ ਤੇ ਭਾਰਤ ਕੇਸਰੀ ਵੱਲੋਂ ਸਨਮਾਨ
ਮਾਲੇਰਕੋਟਲਾ, 22 ਜੂਨ (ਪੰਜਾਬ ਪੋਸਟ – ਦਿਲਬਰ ਹਸਨ ਜੌੜਾ) – ਨਵੀਂ ਦਿੱਲੀ ਦੀਆਂ ਪ੍ਰਸਿੱਧ ਜਥੇਬੰਦੀਆਂ ਬਾਈਨੀ ਸਟਾਰ ਵੈਲਫੇਅਰ ਅਤੇ ਭਾਰਤ ਕੇਸਰੀ ਵੱਲੋਂ
ਨੈਸ਼ਨਲ ਮੀਡੀਆ ਕਨਫੈਡਰੇਸ਼ਨ (ਐਨ.ਐਮ.ਸੀ) ਦੇ ਸੂਬਾ ਪ੍ਰਧਾਨ ਜ਼ਹੂਰ ਅਹਿਮਦ ਚੌਹਾਨ ਨੂੰ ਕੋਰੋਨਾ ਮਹਾਂਮਾਰੀ ਦੇ ਵਿਰੁੱਧ ਕੀਤੀ ਗਈ ਕਲਮੀ ਜੰਗ ਬਦਲੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਉਕਤ ਦੋਵੇਂ ਜਥੇਬੰਦੀਆਂ ਵੱਲੋਂ ਬਾਈਨੀ ਸਟਾਰ ਵੈਲਫੇਅਰ ਦੀ ਬਾਣੀ ਸ਼੍ਰੀਮਤੀ ਸੰਗੀਤਾ ਤਲਵਾੜ ਨੇ ਕੋਵਿਡ-19 ਦੀ ਨਾਜ਼ੁਕ ਘੜੀ ’ਚ ਮਾਲੇਰਕੋਟਲਾ ਦੇ ਇੱਕ ਮਿਹਨਤੀ, ਇਮਾਨਦਾਰ, ਬੇਦਾਗ ਅਤੇ ਵੱਖ-ਵੱਖ ਸਮਾਜਿਕ ’ਤੇ ਮਨੁੱਖੀ ਜਥੇਬੰਦੀਆਂ ਨਾਲ ਸਬੰਧਤ ਸੀਨੀਅਰ ਪੱਤਰਕਾਰ ਚੌਹਾਨ ਨੂੰ ਉਨਾਂ ਦੀਆਂ ਵਰਨਣਯੋਗ ਸੇਵਾਵਾਂ ਲਈ ਪ੍ਰਸ਼ੰਸਾ ਸਰਟੀਫਿਕੇਟ ਨਾਲ ਨਿਵਾਜ਼ਿਆ ਗਿਆ।
ਜਿਕਰਯੋਗ ਹੈ ਕਿ ਬਾਈਨੀ ਸਟਾਰ ਵੈਲਫੇਅਰ ਨੇ ਆਪਣੇ ਮਨੁੱਖੀ ਅਤੇ ਲੋਕ ਭਲਾਈ ਯਤਨਾਂ ਦੀ ਲੋਅ ’ਚ ਦੇਸ਼ ਭਰ ’ਚ ਨਾਮਣਾ ਖੱਟਦਿਆਂ ਅਹਿਮ ਸਥਾਨ ਬਣਾਇਆ ਹੈ।ਬਾਈਨੀ ਸਟਾਰ ਵੈਲਫੇਅਰ ਸੰਸਥਾ ਵੱਲੋਂ ਨਵਾਜ਼ੇ ਜਾਂਦੇ ਪ੍ਰਸ਼ੰਸਾ ਪੱਤਰਾਂ ਦਾ ਅਹਿਮ ਸਥਾਨ ਹੈ।ਜ਼ਹੂਰ ਅਹਿਮਦ ਚੌਹਾਨ ਨੂੰ ਇਹ ਵੱਕਾਰੀ ਪ੍ਰਸ਼ੰਸਾ ਪੱਤਰ ਮਿਲਣ ’ਤੇ ਸ਼ਹਿਰ ਦੀਆਂ ਸਮਾਜਿਕ, ਧਾਰਮਿਕ ’ਤੇ ਹੋਰ ਜਥੇਬੰਦੀਆਂ ਦੇ ਨਾਲ-ਨਾਲ ਜਰਨਲਿਸਟ ਯੂਨੀਅਨ ਨੇ ਵੀ ਭਰਪੂਰ ਸਵਾਗਤ ਕਰਦਿਆਂ ਉਨਾਂ ਨੂੰ ਹੋਰ ਬੁਲੰਦੀਆਂ ਛੂਹਣ ਲਈ ਆਪਣੀਆਂ ਸ਼ੁੱਭ ਇਛਾਵਾਂ ਪੇਸ਼ ਕੀਤੀਆਂ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media