Thursday, June 11, 2026

ਐਨ.ਆਰ.ਆਈ ਕੁਲਵਿੰਦਰ ਸਿੰਘ ਰਾਓ ਨੇ ਕਲੱਬ ਨੂੰ ਦਿੱਤੀ ਮਾਲੀ ਮਦਦ

ਸਮਰਾਲਾ, 24 ਜੂਨ (ਪੰਜਾਬ ਪੋਸਟ – ਬੜੈਚ) – ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਸਪੋਰਟਸ ਕਲੱਬ ਪਿੰਡ ਦੀਵਾਲਾ ਵਲੋਂ ਪਿੰਡ ਵਿੱਚ ਨਵੇਂ ਤਿਆਰ

ਕਰਵਾਏ ਜਾ ਰਹੇ ਖੇਡ ਗਰਾਊਂਡ ਦੇ ਲਈ ਐਨਆਰ ਆਈ ਕੁਲਵਿੰਦਰ ਸਿੰਘ ਰਾਓ ਅਮਰੀਕਾ ਵਾਲਿਆਂ ਨੇ ਵੀਹ ਹਜ਼ਾਰ ਰੁਪਏ ਦੀ ਰਾਸ਼ੀ ਸਮਾਜ ਸੇਵੀ ਤਸਵਿੰਦਰ ਸਿੰਘ ਬੜੈਚ ਰਾਹੀਂ ਕਲੱਬ ਦੇ ਖਜ਼ਾਨਚੀ ਹਰਦੀਪ ਸਿੰਘ ਫੌਜੀ ਨੂੰ ਸੌਂਪੀ।ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਬੜੈਚ ਨੇ ਦਾਨੀ ਸੱਜਣ ਕੁਲਵਿੰਦਰ ਸਿੰਘ ਰਾਓ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰੇਕ ਇਨਸਾਨ ਨੂੰ ਰਾਓ ਸਾਹਿਬ ਤੋਂ ਸੇਧ ਲੈਣੀ ਚਾਹੀਦੀ ਹੈ ਤੇ ਆਪਣਾ ਬਣਦਾ ਯੋਗਦਾਨ ਲੋਕ ਭਲਾਈ ਦੇ ਕੰਮਾਂ ਵਿਚ ਪਾਉਣਾ ਚਾਹੀਦਾ ਹੈ।
                       ਇਸ ਮੌਕੇ ਮੀਤ ਪ੍ਰਧਾਨ ਸੁਖਪ੍ਰੀਤ ਸਿੰਘ ਫੌਜੀ, ਪ੍ਰਧਾਨ ਸਤਨਾਮ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਤਸਵਿੰਦਰ ਸਿੰਘ ਬੜੈਚ, ਹਰਦੀਪ ਸਿੰਘ ਦੀਪੀ ਆਦਿ ਹਾਜ਼ਰ ਸਨ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …