ਸਮਾਣਾ ਦੇ ਵੜੈਚ ਕਲੋਨੀ ਅਤੇ ਡੋਗਰ ਬਜ਼ਾਰ ਏਰੀਏ ਵਿੱਚ ਬਣਾਏ ਮਾਈਕਰੋ ਕੰਟੈਨਮੈਂਟ ਜ਼ੋਨ
ਪਟਿਆਲਾ 26 ਜੂਨ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੋਵਿਡ ਸੈਂਪਲਾਂ ਦੀਆਂ ਹੁਣ ਤੱਕ ਪ੍ਰਾਪਤ ਹੋਈਆਂ 629
ਰਿਪੋਰਟਾਂ ਵਿਚੋਂ 601 ਕੋਵਿਡ ਨੈਗੇਟਿਵ ਅਤੇ 28 ਕੋਵਿਡ ਪੌਜ਼ਟਿਵ ਪਾਏ ਗਏ ਹਨ। ਜਿਲ੍ਹੇ ਦੇ 28 ਪੌਜ਼ਟਿਵ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਦੱਸਿਆ ਇਹਨਾਂ ਵਿਚੋਂ 18 ਕੇਸ ਤਹਿਸੀਲ ਸਮਾਣਾ, 9 ਪਟਿਆਲਾ ਸ਼ਹਿਰ ਅਤੇ ਇੱਕ ਨਾਭਾ ਨਾਲ ਸਬੰਧਤ ਹੈ।ਉਨ੍ਹਾਂ ਕਿਹਾ ਪੌਜਟਿਵ ਕੇਸਾਂ ਵਿਚ 16 ਕੇਸ ਪੌਜ਼ਟਿਵ ਕੇਸਾਂ ਦੇ ਸੰਪਰਕ ਵਿਚ ਆਉਣ ਕਾਰਨ, ਤਿੰਨ ਗਰਭਵਤੀ ਔਰਤਾਂ, ਇੱਕ ਹੈਲਥ ਕੇਅਰ ਵਰਕਰ ਅਤੇ ਇੱਕ ਫ਼ਰੰਟਲਾਈਨ ਵਰਕਰ ਪੁਲਿਸ ਮੁਲਾਜ਼ਮ, ਪੰਜ ਓ.ਪੀ.ਡੀ ਵਿਚ ਆਏ ਮਰੀਜ਼, ਇੱਕ ਇੰਨਫਲੀਇੰਜਾ ਟਾਈਪ ਲੱਛਣ ਹੋਣ ਅਤੇ ਇੱਕ ਬਾਹਰੀ ਰਾਜ ਤੋਂ ਆਉਣ ਕਾਰਨ ਲਏ ਕੋਵਿਡ ਜਾਂਚ ਸੈਂਪਲ ਪੌਜ਼ਟਿਵ ਪਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਪਿੰਡ ਸਿਓੁਨਾ ਤਹਿਸੀਲ ਪਟਿਆਲਾ ਦੇ ਬੀਤੇ ਦਿਨੀਂ ਪੌਜ਼ਟਿਵ ਆਏ ਕੇਸ ਦੇ ਸੰਪਰਕ ਵਿੱਚ ਆਏ ਉਸ ਦੇ ਚਾਰ ਪਰਿਵਾਰਕ ਮੈਂਬਰ ਕੋਵਿਡ ਪੌਜ਼ਟਿਵ ਪਾਏ ਗਏ ਹਨ।ਸਮਾਣਾ ਦੇ ਡੋਗਰ ਬਜ਼ਾਰ, ਕ੍ਰਿਸ਼ਨਾ ਬਸਤੀ ਦੇ ਪੌਜਟਿਵ ਆਏ ਕੇਸ ਦੇ ਪਰਿਵਾਰਕ ਮੈਂਬਰ ਅਤੇ ਨੇੜੇ ਦੇ ਸੰਪਰਕ ਵਿਚ ਆਏ 6 ਵਿਅਕਤੀ ਅਤੇ ਵੜੈਚ ਕਲੋਨੀ ਦੇ ਪੌਜਟਿਵ ਕੇਸ ਦੇ ਸੰਪਰਕ ਵਿੱਚ ਆਏ 4 ਪਰਿਵਾਰਕ ਮੈਂਬਰ ਅਤੇ ਪਟਿਆਲਾ ਦੇ ਗੁਰਬਖ਼ਸ਼ ਕਲੋਨੀ ਵਿਚ ਪੌਜਟਿਵ ਆਏ ਕੇਸ ਦੇ ਸੰਪਰਕ ਵਿੱਚ ਆਈ ਉਸ ਦੀ 50 ਸਾਲਾ ਪਤਨੀ ਦੀ ਵੀ ਕੋਵਿਡ ਜਾਂਚ ਪੌਜ਼ਟਿਵ ਪਾਈ ਗਈ ਹੈ। ਸਮਾਣਾ ਦੇ ਜੱਟਾਂ ਪੱਤੀ, ਪਿੰਡ ਦੇਧਨਾ ਅਤੇ ਪਿੰਡ ਰੇਤ ਗੜ ਵਿਚ ਰਹਿਣ ਵਾਲੀਆਂ ਗਰਭਵਤੀ ਔਰਤਾਂ ਦੀ ਕੋਵਿਡ ਜਾਂਚ ਵੀ ਪੌਜਟਿਵ ਪਾਈ ਗਈ ਹੈ।ਪਿੰਡ ਰਸੋਲੀ ਤਹਿਸੀਲ ਪਾਤੜਾਂ ਦਾ ਬਾਹਰੀ ਰਾਜ ਤੋਂ ਆਇਆ 25 ਸਾਲਾ ਵਿਅਕਤੀ ਦੀ ਬਾਹਰੀ ਰਾਜ ਤੋਂ ਆਉਣ ਕਾਰਨ ਕੋਵਿਡ ਜਾਂਚ ਲਈ ਲਿਆ ਸੈਂਪਲ ਪੌਜਟਿਵ ਪਾਇਆ ਗਿਆ ਹੈ।ਪਟਿਆਲਾ ਦੇ ਆਦਰਸ਼ ਕਲੋਨੀ ਦਾ ਰਹਿਣ ਵਾਲ ਫ਼ਰੰਟ ਲਾਈਨ ਵਰਕਰ ਪੁਲਿਸ ਮੁਲਾਜ਼ਮ ਅਤੇ ਧੀਰੂ ਕੀ ਮਾਜਰੀ ਦੀ ਰਹਿਣ ਵਾਲੀ ਹੈਲਥ ਕੇਅਰ ਵਰਕਰ ਦੀ ਵੀ ਕਰੋਨਾ ਜਾਂਚ ਪਜ਼ਟਿਵ ਪਾਈ ਗਈ ਹੈ।ਰਣਬੀਰ ਮਾਰਗ ਪਟਿਆਲਾ ਦੇ 54 ਸਾਲਾ ਪੁਰਸ਼, ਰਤਨ ਨਗਰ ਤ੍ਰਿਪੜੀ ਦੀ 50 ਸਾਲਾ ਔਰਤ, ਗੋਬਿੰਦ ਨਗਰ ਸਮਾਣਾ ਦਾ 60 ਸਾਲਾ ਪੁਰਸ਼, ਥੜ੍ਹਾ ਸਾਹਿਬ ਗੁਰਦੁਆਰਾ ਸਮਾਣਾ ਦਾ 21 ਸਾਲਾ ਨੌਜਵਾਨ ਅਤੇ ਪਿੰਡ ਕੁਲਾਰਾ ਤਹਿਸੀਲ ਸਮਾਣਾ ਦੀ 65 ਸਾਲਾ ਵਿਅਕਤੀ ਵੀ ਓ.ਪੀ.ਡੀ ਵਿੱਚ ਦਵਾਈ ਲੈਣ ਆਉਣ ਤੇ ਲਏ ਕੋਵਿਡ ਸੈਂਪਲਾਂ ਵਿਚ ਪੌਜਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਪਿੰਡ ਖ਼ਾਨਪੁਰ ਤਹਿਸੀਲ ਸਮਾਣਾ ਦੇ 32 ਸਾਲਾ ਔਰਤ ਨੂੰ ਇਨਫਲੁਇੰਜਾ ਟਾਈਪ ਲੱਛਣ ਹੋਣ ’ਤੇ ਲਏ ਸੈਂਪਲ ਵਿਚ ਕੋਵਿਡ ਜਾਂਚ ਪੌਜਟਿਵ ਪਾਈ ਗਈ ਹੈ।ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਪੌਜਟਿਵ ਆਏ ਇਹਨਾਂ ਵਿਅਕਤੀਆਂ ਨੂੰ ਨਵੀਆਂ ਗਾਈਡ ਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫ਼ਟ ਕਰਵਾਇਆ ਜਾ ਰਿਹਾ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਕੋਵਿਡ ਗਾਈਡ ਲਾਈਨ ਅਨੁਸਾਰ ਸਮਾਣਾ ਦੀ ਵੜੈਚ ਕਲੋਨੀ ਅਤੇ ਡੋਗਰ ਬਾਜ਼ਾਰ ਏਰੀਏ ਵਿਚ ਪੰਜ ਤੋਂ ਜਿਆਦਾ ਪੌਜਟਿਵ ਕੇਸ ਪਾਏ ਜਾਣ ਤੇ ਇਹਨਾਂ ਪੌਜਟਿਵ ਕੇਸਾਂ ਦੇ ਆਲੇ ਦੁਆਲੇ ਦੇ ਤਕਰੀਬਨ 25-25 ਘਰਾਂ ਦੇ ਏਰੀਏ ਵਿਚ ਮਾਈਕਰੋਕੰਟੈਨਮੈਂਟ ਜ਼ੋਨ ਬਣਾ ਦਿੱਤੇ ਗਏ ਹਨ ਅਤੇ ਹੁਣ ਇਹਨਾਂ ਘਰਾਂ ਦੇ ਲੋਕਾਂ ਦੀ ਅਗਲੇ 10 ਦਿਨਾਂ ਲਈ ਘਰਾਂ ਦੇ ਬਾਹਰ ਆਉਣ ਜਾਣ ਤੇ ਰੋਕ ਲਗਾ ਦਿੱਤੀ ਗਈ ਹੈ।
ਡਾ. ਮਲਹੋਤਰਾ ਨੇ ਦੱਸਿਆ ਕਿ ਮਿਸ਼ਨ ਫ਼ਤਿਹ ਤਹਿਤ ਅੱਜ ਪਟਿਆਲਾ ਦੀ ਰਾਜਿੰਦਰਾ ਦੀ ਇੱਕ ਹੋਰ ਸਟਾਫ਼ ਨਰਸ ਅਤੇ ਕੋਵਿਡ ਕੇਅਰ ਸੈਂਟਰ ਤੋਂ ਪਟਿਆਲਾ ਸ਼ਹਿਰ ਦੇ ਦੋ ਮਰੀਜ਼ਾਂ ਨੂੰ 10 ਦਿਨ ਦਾ ਆਈਸੋਲੇਸ਼ਨ ਸਮਾਂ ਪੂਰਾ ਹੋਣ ’ਤੇ ਛੁੱਟੀ ਦੇ ਕੇ ਅਗਲੇ 7 ਦਿਨ ਲਈ ਘਰ ਵਿਚ ਇਕਾਂਤਵਾਸ ਵਿਚ ਰਹਿਣ ਲਈ ਘਰ ਭੇਜ ਦਿੱਤਾ ਗਿਆ ਹੈ।
ਡਾ. ਮਲਹੋਤਰਾ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਹਰ ਸ਼ੁਕਰਵਾਰ ਨੂੰ ਮਨਾਏ ਜਾ ਰਹੇ ਖ਼ੁਸ਼ਕ ਦਿਵਸ ਤਹਿਤ ਡੇਂਗੂੂ ਮਲੇਰੀਆਂ ਅਤੇ ਚਿਕਨਗੁਨੀਆਂ ਦੀ ਰੋਕਥਾਮ ਕਰਨ ਲਈ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ 18249 ਘਰਾਂ ਵਿੱਚ ਜਾ ਕੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਕੀਤੀ ਅਤੇ ਲੋਕਾਂ ਨੂੰ ਕਰੋਨਾ ਦੇ ਨਾਲ ਨਾਲ ਡੇਂਗੂ ਤੋਂ ਬਚਾਓ ਸਬੰਧੀ ਜਾਗਰੂਕ ਵੀ ਕੀਤਾ।ਚੈਕਿੰਗ ਦੌਰਾਨ 62 ਘਰਾਂ ਵਿੱਚ ਡੇਂਗੂ ਦਾ ਲਾਰਵਾ ਪਾਏ ਜਾਣ ਤੇ ਸੰਸਥਾਨ ਦੇ ਮਾਲਕਾਂ ਨੂੰ ਚੇਤਾਵਨੀ ਨੋਟਿਸ ਜਾਰੀ ਕੀਤੇ ਗਏ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਦੇ ਨਾਲ ਨਾਲ ਡੇਂਗੂ, ਮਲੇਰੀਆ ਤੋਂ ਬਚਾਅ ਲਈ ਸਾਵਧਾਨੀਆਂ ਅਪਣਾਉਣ।
ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿਚ ਵੱਖ ਵੱਖ ਥਾਵਾਂ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੁੱਲ 558 ਦੇ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਨ੍ਹਾਂ ਵਿਚੋਂ ਪੌਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾਂ ਤੋਂ ਆ ਰਹੇ ਯਾਤਰੀਆਂ, ਲੇਬਰ, ਫਲੂ ਲੱਛਣਾਂ ਵਾਲੇ ਮਰੀਜ਼, ਟੀ.ਬੀ. ਮਰੀਜ਼, ਸਿਹਤ ਵਿਭਾਗ ਦੇ ਫ਼ਰੰਟ ਲਾਈਨ ਵਰਕਰ, ਪੁਲਿਸ ਮੁਲਾਜ਼ਮ, ਪੌਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ ਜਿਨ੍ਹਾਂ ਦੀ ਰਿਪੋਰਟ ਕੱਲ੍ਹ ਨੂੰ ਆਵੇਗੀ। ਜ਼ਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅੱਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿਚ ਕੋਵਿਡ ਜਾਂਚ ਸਬੰਧੀ 20101 ਸੈਂਪਲ ਲਏ ਜਾ ਚੁੱਕੇ ਹਨ। ਜਿਨ੍ਹਾਂ ਵਿਚੋਂ ਜ਼ਿਲ੍ਹਾ ਪਟਿਆਲਾ 274 ਕੋਵਿਡ ਪੌਜਟਿਵ, 18682 ਨੈਗੇਟਿਵ ਅਤੇ 1112 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ ਪੰਜ ਪੌਜਟਿਵ ਕੇਸ ਦੀ ਮੌਤ ਹੋ ਚੁੱਕੀ ਹੈ 142 ਕੇਸ ਠੀਕ ਹੋ ਚੁੱਕੇ ਹਨ ਅਤੇ ਜ਼ਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 127 ਹੈ।
Punjab Post Daily Online Newspaper & Print Media