Saturday, October 10, 2026

ਰੋਟਰੀ ਕੱਲਬ ਵੱਲੋਂ ਸਿਵਲ ਹਸਪਤਾਲ ਨੂੰ ਵੈਂਟੀਲੇਟਰ, ਪੀ.ਪੀ.ਈ ਕਿੱਟਾਂ ਤੇ ਮਾਸਕ ਭੇਂਟ

ਧੂਰੀ, 27 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਰੋਟਰੀ ਕਲੱਬ ਧੂਰੀ ਵੱਲੋਂ ਸਿਵਲ ਹਸਪਤਾਲ ਧੂਰੀ ਵਿਖੇ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਸੁਰੱਖਿਆ ਪ੍ਰਬੰਧਾਂ

ਨੂੰ ਹੋਰ ਯਕੀਨੀ ਬਨਾਉਣ ਦੇ ਮਕਸਦ ਨਾਲ ਸਿਵਲ ਹਸਪਤਾਲ ਦੇ ਐਸ.ਐਮ.ਓ ਡਾ. ਗੁਰਸ਼ਰਨ ਸਿੰਘ ਨੂੰ ਇੱਕ ਵੈਂਟੀਲੇਟਰ, 25 ਪੀ.ਪੀ.ਈ ਕਿੱਟਾਂ, 1500 ਦੇ ਕਰੀਬ ਮਾਸਕ ਅਤੇ 2 ਇਨਫਰਾਰੈਡ ਥਰਮਾਮੀਟਰ ਭੇਂਟ ਕੀਤੇ ਗਏ।ਐਸ.ਐਮ.ਓ ਡਾ. ਗੁਰਸ਼ਰਨ ਸਿੰਘ ਨੇ ਇਹ ਸਮਾਨ ਲੈ ਕੇ ਪਹੁੰਚੇ ਰੋਟਰੀ ਕਲੱਬ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜਸੇਵੀ ਸੰਸਥਾਵਾਂ ਦੇ ਅਜਿਹੇ ਉਪਰਾਲਿਆਂ ਨਾਲ ਕੋਰੋਨਾ ਮਹਾਂਮਾਰੀ ਖਿਲਾਫ ਫਰੰਟ ‘ਤੇ ਲੜਣ ਵਾਲੇ ਯੋਧਿਆਂ ਦਾ ਮਨੋਬਲ ਹੋਰ ਉੱਚਾ ਹੁੰਦਾ ਹੈ।ਰੋਟਰੀ ਕਲੱਬ ਦੇ ਪ੍ਰਧਾਨ ਰਜਨੀਸ਼ ਗਰਗ ਨੇ ਕਿਹਾ ਕਿ ਸਿਵਲ ਹਸਪਤਾਲ ਧੂਰੀ ਵਿਖੇ ਵੈਂਟੀਲੇਟਰ ਨਾ ਹੋਣ ਅਤੇ ਧੂਰੀ ਵਿਖੇ ਦਿਨ ਪ੍ਰਤੀਦਿਨ ਕੋਰੋਨਾ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਕਾਰਨ ਸੰਸਥਾ ਵੱਲੋਂ ਇਹ ਫੈਸਲਾ ਲਿਆ ਗਿਆ ਹੈ।ਉਹਨਾਂ ਕਿਹਾ ਕਿ ਜਰੂਰਤ ਪੈਣ ‘ਤੇ ਹੋਰ ਉਪਕਰਨ ਵੀ ਮੁਹੱਈਆ ਕਰਵਾਏ ਜਾਣਗੇ।
                       ਇਸ ਮੌਕੇ ਡਾ. ਰਮੇਸ਼ ਸ਼ਰਮਾ, ਡਾ. ਆਰ.ਪੀ ਸਿੰਘ, ਚਰਨ ਸਿੰਘ ਮੁਸਾਫਿਰ, ਬਲਜੀਤ ਸਿੰਘ ਸਿੱਧੂ ਅਤੇ ਹੁਕਮ ਚੰਦ ਸਿੰਗਲਾ ਆਦਿ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …