ਸੰਗਰੂਰ, 27 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਨੇੜਲੇ ਪਿੰਡ ਢੰਡੋਲੀ ਖੁਰਦ ਦੇ ਸਾਬਕਾ ਪੰਚ ਹਰਜੀਤ ਸਿੰਘ ਅੱਬੂ ਨੇ ਦੱਸਿਆ ਹੈ ਕਿ ਉਸ ਦਾ ਭਤੀਜਾ
ਸੰਦੀਪ ਸਿੰਘ ਪੁੱਤਰ ਬਿੱਟੂ ਸਿੰਘ ਪਿੰਡ ਕਹੇਰੂ ਨੇੜੇ ਧੂਰੀ ਉਮਰ 19 ਸਾਲ ਮੋਟਰਸਾਇਕਲਾਂ ਦਾ ਕੰਮ ਸਿੱਖਣ ਲਈ ਧੁਰੀ ਜਾਂਦਾ ਹੁੰਦਾ ਸੀ।22 ਜੂਨ ਨੂੰ ਸਵੇਰੇ ਉਹ ਕਿਸੇ ਪਿੰਡ ਦੇ ਬੰਦੇ ਨਾਲ ਬੈਠ ਕੇ ਧੂਰੀ ਆ ਗਿਆ।ਇਸ ਤੋਂ ਬਾਅਦ ਉਹ ਪਿੰਡ ਵਾਪਿਸ ਨਹੀਂ ਗਿਆ।ਮਾਪਿਆਂ ਵਲੋਂ ਉਸ ਦੇ ਦੋਸਤਾਂ ਰਿਸ਼ਤੇਦਾਰਾਂ ਅਤੇ ਪਹਿਚਾਣ ਵਾਲਿਆਂ ਕੋਲੋਂ ਪੜਤਾਲ ਕਰਨ ਤੇ ਵੀ ਕੁੱਝ ਪਤਾ ਨਹੀਂ ਲੱਗਾ।ਨੇੜਲੇ ਸ਼ਹਿਰਾਂ ਵਿੱਚ ਉਸ ਦੇ ਪੋਸਟਰ ਵੀ ਲਗਾਏ ਗਏ ਹਨ।ਪਰ ਏਨੇ ਦਿਨ ਬੀਤਣ ਦੇ ਬਾਅਦ ਵੀ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ।ਪਰਿਵਾਰ ਵਲੋਂ ਇਸ ਦੀ ਸੂਚਨਾ ਥਾਣਾ ਧੁੂਰੀ ਵਿਖੇ ਦੇ ਦਿੱਤੀ ਹੈ।ਉਨਾਂ ਕਿਹਾ ਕਿ ਜੇਕਰ ਇਹ ਨੌਜਵਾਨ ਕਿਸੇ ਨੂੰ ਮਿਲੇ ਤਾਂ 88727-56148 ‘ਤੇ ਪਰਿਵਾਰ ਨੂੰ ਸੂਚਿਤ ਕਰ ਦੇਵੇ ਕਿਉਂਕਿ ਇਹ ਨੌਜਵਾਨ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ।ਇਸ ਦੇ ਗੁੰਮ ਹੋਣ ਨਾਲ ਪਰਿਵਾਰ ਦਾ ਬੁਰਾ ਹਾਲ ਹੈ ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media