Wednesday, June 17, 2026

ਪਟਿਆਲਾ ਜਿਲ੍ਹੇ ’ਚ ਅੱਜ 7 ਕੋਵਿਡ ਪੌਜ਼ਟਿਵ ਕੇਸਾਂ ਦੀ ਹੋਈ ਪੁਸ਼ਟੀ

ਇੱਕ ਦੀ ਕੋਵਿਡ ਕੇਅਰ ਅਤੇ ਦੋ ਦੀ ਆਈਸੋਲੇਸ਼ਨ ਵਾਰਡ ਤੋਂ ਹੋਈ ਛੁੱਟੀ- ਡਾ. ਮਲਹੋਤਰਾ

ਪਟਿਆਲਾ, 27 ਜੂਨ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਹੈ ਕਿ ਕੋਵਿਡ ਸੈਂਪਲਾਂ ਦੀਆਂ ਅੱਜ ਪ੍ਰਾਪਤ ਹੋਈਆਂ 602 ਰਿਪੋਰਟਾਂ ਵਿਚੋਂ 594 ਕੋਵਿਡ ਨੈਗੇਟਿਵ ਅਤੇ 08 ਕੋਵਿਡ ਪੌਜਟਿਵ ਪਾਏ ਗਏ ਹਨ।ਜਿਨ੍ਹਾਂ ਵਿਚੋਂ 6 ਜਿਲ੍ਹਾ ਪਟਿਆਲਾ ਅਤੇ ਇੱਕ ਜਿਲ੍ਹਾ ਕੈਥਲ (ਹਰਿਆਣਾ) ਅਤੇ ਇੱਕ ਜਿ਼ਲ੍ਹਾ ਸੰਗਰੂਰ ਨਾਲ ਨਾਲ ਸਬੰਧਤ ਹੈ।ਜਿਸ ਦੀ ਸੂਚਨਾ ਸਬੰਧਤ ਸਿਵਲ ਸਰਜਨਾਂ ਨੂੰ ਦੇ ਦਿੱਤੀ ਗਈ ਹੈ।ਇਸ ਤੋਂ ਇਲਾਵਾ ਬਲਾਕ ਕਾਲੋਮਾਜਰਾ ਦੇ ਪਿੰਡ ਖ਼ਾਨਪੁਰ ਵੜਿੰਗ ਦਾ ਰਹਿਣ ਵਾਲਾ 33 ਸਾਲਾ ਨੌਜਵਾਨ ਜੋ ਕਿ ਚੰਡੀਗੜ੍ਹ ਦੇ ਸੈਕਟਰ 32 ਸਰਕਾਰੀ ਹਸਪਤਾਲ ਵਿਚ ਦਾਖਲ ਸੀ, ਦੀ ਕਰੋਨਾ ਰਿਪੋਰਟ ਪੌਜਟਿਵ ਆਈ ਸੀ, ਦੀ ਅੱਜ 32 ਸੈਕਟਰ ਹਸਪਤਾਲ, ਚੰਡੀਗੜ੍ਹ ਵਿਚ ਮੌਤ ਹੋ ਗਈ ਹੈ।ਜਿਸ ਦੀ ਸੂਚਨਾ ਸਰਕਾਰੀ ਹਸਪਤਾਲ ਸੈਕਟਰ 32, ਚੰਡੀਗੜ੍ਹ ਤੋਂ ਪ੍ਰਾਪਤ ਹੋਈ ਹੈ।
ਜਿਲ੍ਹੇ ਦੇ 6 ਪੌਜ਼ਟਿਵ ਕੇਸਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹਨਾਂ ਵਿਚੋਂ 2 ਕੇਸ ਪੌਜ਼ਟਿਵ ਕੇਸਾਂ ਦੇ ਸੰਪਰਕ ਵਿਚ ਆਉਣ ਕਾਰਨ, ਇੱਕ ਰਾਜਿੰਦਰਾ ਹਸਪਤਾਲ ਵਿਚ ਦਾਖਲ, ਇੱਕ ਵਿਦੇਸ਼ ਤੋਂ ਆਉਣ, ਇੱਕ ਬਾਹਰੀ ਰਾਜ ਅਤੇ ਇੱਕ ਇੰਨਫਲੂਇੰਜਾ ਟਾਈਪ ਲੱਛਣ ਹੋਣ ‘ਤੇ ਕੋਵਿਡ ਜਾਂਚ ਸੈਂਪਲ ਪੌਜ਼ਟਿਵ ਪਾਏ ਗਏ ਹਨ।ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਤੇਜ਼ ਬਾਗ ਕਲੋਨੀ ਬੀਤੇ ਦਿਨੀਂ ਪੌਜਟਿਵ ਆਏ ਕੇਸ ਦੇ ਸੰਪਰਕ ਵਿੱਚ ਆਏ ਦੋ ਵਿਅਕਤੀ ਉਮਰ 30 ਸਾਲ ਪੁਰਸ਼ ਅਤੇ 64 ਸਾਲ ਪੁਰਸ਼ ਕੋਵਿਡ ਪੌਜਟਿਵ ਪਾਏ ਗਏ ਹਨ। ਆਨੰਦ ਨਗਰ ਪਟਿਆਲਾ ਦਾ 50 ਸਾਲ ਵਿਅਕਤੀ ਬਿਮਾਰ ਹੋਣ ਕਾਰਨ ਰਾਜਿੰਦਰਾ ਵਿਚ ਦਾਖਲ ਹੋਣ ਕਾਰਨ ਤੇ ਕੋਵਿਡ ਜਾਂਚ ਸੈਂਪਲ ਪੌਜਟਿਵ ਪਾਏ ਗਏ ਹਨ। ਪਿੰਡ ਕਾਠਗੜ ਦਾ ਰਹਿਣ ਵਾਲਾ 46 ਸਾਲਾਂ ਵਿਅਕਤੀ ਵਿਦੇਸ਼ ਤੋਂ ਆਉਣ ਕਾਰਨ, ਪਿੰਡ ਹਾਮਝੇੜੀ ਦਾ ਰਹਿਣ ਵਾਲਾ 19 ਸਾਲ ਯੁਵਕ ਬਾਹਰੀ ਰਾਜ ਤੋਂ ਆਉਣ ਅਤੇ ਮਿਰਚ ਮੰਡੀ ਰਾਜਪੁਰਾ ਦਾ ਰਹਿਣ ਵਾਲਾ 55 ਸਾਲਾ ਵਿਅਕਤੀ ਨੂੰ ਇਨਫਲੁਇੰਜਾ ਟਾਈਪ ਲੱਛਣ ਹੋਣ ਤੇ ਲਏ ਸੈਂਪਲ ਵਿਚ ਕੋਵਿਡ ਜਾਂਚ ਪੌਜਟਿਵ ਪਾਈ ਗਈ ਹੈ।ਉਨਾਂ ਕਿਹਾ ਕਿ ਪੌਜ਼ਟਿਵ ਆਏ ਇਹਨਾਂ ਵਿਅਕਤੀਆਂ ਨੂੰ ਨਵੀਆਂ ਗਾਈਡ ਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫ਼ਟ ਕਰਵਾਇਆ ਜਾ ਰਿਹਾ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾਣਗੇ।
                      ਡਾ. ਮਲਹੋਤਰਾ ਨੇ ਦੱਸਿਆ ਕਿ ਮਿਸ਼ਨ ਫ਼ਤਿਹ ਤਹਿਤ ਅੱਜ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਸੈਂਟਰ ਵਿਚੋਂ 2 ਅਤੇ ਕੋਵਿਡ ਕੇਅਰ ਸੈਂਟਰ ਤੋਂ ਇੱਕ ਮਰੀਜ਼ ਨੂੰ 10 ਦਿਨ ਦਾ ਆਈਸੋਲੇਸ਼ਨ ਸਮਾਂ ਪੂਰਾ ਹੋਣ ‘ਤੇ ਛੱਟੀ ਦੇ ਕੇ ਅਗਲੇ 7 ਦਿਨ ਲਈ ਘਰ ਵਿਚ ਇਕਾਂਤਵਾਸ ਵਿਚ ਰਹਿਣ ਲਈ ਘਰ ਭੇਜ ਦਿੱਤਾ ਗਿਆ ਹੈ।
                       ਡਾ. ਮਲਹੋਤਰਾ ਨੇ ਕਿਹਾ ਕਿ ਅੱਜ ਜਿਲ੍ਹੇ ਵਿਚ ਵੱਖ ਵੱਖ ਥਾਵਾਂ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੁੱਲ 637 ਦੇ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਉਨਾਂ ਕਿਹਾ ਕਿ ਹੁਣ ਤੱਕ ਜਿਲ੍ਹੇ ਵਿਚ ਕੋਵਿਡ ਜਾਂਚ ਸਬੰਧੀ 20738 ਸੈਂਪਲ ਲਏ ਜਾ ਚੁੱਕੇ ਹਨ।ਜਿਨ੍ਹਾਂ ਵਿਚੋਂ ਜ਼ਿਲ੍ਹਾ ਪਟਿਆਲਾ 281 ਕੋਵਿਡ ਪੌਜ਼ਟਿਵ, 19273 ਨੈਗੇਟਿਵ ਅਤੇ 1147 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਪੌਜ਼ਟਿਵ ਕੇਸਾਂ ਵਿਚੋਂ 6 ਪੌਜ਼ਟਿਵ ਕੇਸਾਂ ਦੀ ਮੌਤ ਹੋ ਚੁੱਕੀ ਹੈ ਇਸ ਸਮੇਂ 144 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਐਕਟਿਵ ਕੇਸ 131 ਹਨ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …