ਜੰਡਿਆਲਾ ਗੁਰੂ, 4 ਜੁਲਾਈ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਜੰਡਿਆਲਾ ਗੁਰੂ ਵਿਖੇ ਬੰਡਾਲਾ ਦੇ ਸਰਪੰਚ ਰਾਜਵਿੰਦਰ ਸਿੰਘ ਰਾਜੂ ਬੰਡਾਲਾ ਦੀ ਅਗਵਾਈ
ਹੇਠ ਇਕ ਭਰਵੀਂ ਇਕੱਤਰਤਾ ਹੋਈ।ਜਿਸ ਵਿਚ ਵਿਸ਼ੇਸ਼ ਤੌਰ’ਤੇ ਪੁੱਜੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੇ ਪੀ.ਏ ਜਸਵਿੰਦਰ ਸਿੰਘ ਵਲੋਂ ਬਲਾਕ ਪ੍ਰਧਾਨ ਦੀਪ ਬਾਠ ਨੂੰ ਸਨਮਾਨਿਤ ਕੀਤਾ ਗਿਆ।ਸਰਪੰਚ ਰਾਜੂ ਨੇ ਕਿਹਾ ਕਿ ਹੋਣਹਾਰ ਨੌਜਵਾਨ ਦੀਪ ਬਾਠ ਦੀ ਅਗਵਾਈ ‘ਚ ਨੌਜਵਾਨ ਕਾਂਗਰਸ ਨਾਲ ਜੁੜਣਗੇ।ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵਲੋਂ ਹਲਕੇ ‘ਚ ਕਰਵਾਏ ਗਏ ਵਿਕਾਸ ਦੇ ਕੰਮ ਸ਼ਲਾਘਾਯੋਗ ਹਨ।
ਇਸ ਮੌਕੇ ਚੇਅਰਮੈਨ ਹਰਜੀਤ ਸਿੰਘ ਬੰਡਾਲਾ, ਮੁੱਖ ਬੁਲਾਰਾ ਅਵਾਤਾਰ ਟੱਕਰ, ਨਵਤੇਜ ਸਿੰਘ, ਜਸਵਿੰੰਦਰ ਸਿੰਘ ਝੰਡ, ਜਗਜੀਤ ਸਿੰਘ, ਜੋਗਾ ਸਿੰਘ, ਦਰਸ਼ਨ ਸਿੰਘ, ਉੱਪ ਪ੍ਰਧਾਨ ਸੋਨੂ ਚੌਹਾਨ ਭੰਗਵਾ, ਰਾਜਬੀਰ ਸਿੰਘ, ਕੰਵਲਜੀਤ ਬਾਠ, ਭੋਲਾ ਜਿਊਲਰਜ, ਅਮਨਦੀਪ ਟਿੱਕਾ, ਜੱਜ, ਮਿਲਾਪ ਰੰਧਾਵਾ, ਮਨਦੀਪ ਲਾਡੀ, ਮਨਪ੍ਰੀਤ ਸਿੰਘ ਆਦਿ ਹਾਜਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media