ਸਮਰਾਲਾ, 5 ਜੁਲਾਈ (ਪੰਜਾਬ ਪੋਸਟ- ਬੜੈਚ) – ਦੁਨੀਆਂ ਭਰ `ਚ ਚੱਲ ਰਹੀ ਕੋਰੋਨਾ ਮਹਾਂਮਾਰੀ ਜਿਥੇ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈ ਰਹੀ ਹੈ, ਉਥੇ ਹੀ ਪੰਜਾਬ
ਸਰਕਾਰ ਵਲੋ `ਮਿਸ਼ਨ ਫ਼ਤਹਿ` ਦੁਆਰਾ ਲੋਕਾਂ ਨੂੰ ਇਸ ਬਿਮਾਰੀ ਸੰਬੰਧੀ ਜਾਗਰੂਕ ਤੇ ਸਾਵਧਾਨ ਕਰਕੇ ਕੋਵਿਡ-19 ‘ਤੇ ਫ਼ਤਹਿ ਪਾਉਣ ਲਈ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ।ਇਸੇ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਬਲਾਕ ਸਮਰਾਲਾ ਦੇ ਬੀ.ਡੀ.ਓ ਲਖਵੀਰ ਸਿੰਘ ਬਾਲਾਲਾ ਤੇ ਪੰਚਾਇਤ ਸਕੱਤਰ ਗੁਰਜੀਤ ਸਿੰਘ ਪਾਲ ਮਾਜਰਾ ਵਲੋਂ ਪਿੰਡ ਦੀਵਾਲਾ ਵਿਖੇ ਪਹੁੰਚ ਕੇ ਲੋਕਾਂ ਨੂੰ ਕੋਰੋਨਾ ਤੇ ਫ਼ਤਹਿ ਹਾਸਲ ਕਰਨ ਦੇ ਤਰੀਕਿਆਂ ਬਾਰੇ ਜਾਣੂ ਕਰਵਾਇਆ ਗਿਆ।ਇਸ ਸੰਬੰਧੀ ਗੱਲ ਕਰਦਿਆਂ ਪੰਚਾਇਤ ਸਕੱਤਰ ਗੁਰਜੀਤ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਨਾਲ ਲੜਨ ਲਈ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਹੋਇਆ ਪ੍ਰਸਾਸ਼ਨ ਤੇ ਪੰਚਾਇਤਾਂ ਦਾ ਪੂਰਾ ਸਾਥ ਦੇਣਾ ਚਾਹੀਦਾ ਹੈ।ਬੀ.ਡੀ.ਓ ਲਖਵੀਰ ਸਿੰਘ ਨੇ ਕਿਹਾ ਕਿ ਲੋਕ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਘਰ ਤੋਂ ਨਿਕਲਣ ਸਮੇਂ ਮੂੰਹ `ਤੇ ਮਾਸਕ ਲਾਉਣ ਅਤੇ ਇਕ-ਦੂਜੇ ਤੋਂ ਸੀਮਤ ਦੂਰੀ ਬਣਾ ਕੇ ਰੱਖਣ।
ਇਸ ਮੌਕੇ ਸਰਪੰਚ ਕੁਲਵਿੰਦਰ ਕੌਰ, ਪਾਲ ਸਿੰਘ ਲਾਲੀ, ਗੁਰਪ੍ਰੀਤ ਸਿੰਘ ਗੋਪੀ, ਸੁਖਪ੍ਰੀਤ ਸਿੰਘ ਫੌਜੀ, ਹਰਦੀਪ ਸਿੰਘ ਫੌਜੀ, ਤਸਵਿੰਦਰ ਸਿੰਘ ਬੜੈਚ, ਲਖਵੀਰ ਸਿੰਘ ਲੱਖਾ, ਪੇਂਟਰ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media