Sunday, July 26, 2026

ਮਾਣਯੋਗ ਅਦਾਲਤ ਦੇ ਫੈਸਲੇ ਤੋਂ ਬਾਅਦ ਵੀ ਨਹੀਂ ਲਵਾਂਗੇ ਕੋਈ ਫੀਸ ਜਾਂ ਫੰਡ – ਭਾਵਨਾ

ਦਸ਼ਮੇਸ਼ ਪਬਲਿਕ ਸਕੂਲ ਵਿਦਿਆਰਥੀਆਂ ਤੇ ਮਾਪਿਆਂ ਨੂੰ ਰਾਹਤ ਦਿੱਤੇ ਜਾਣ ਦੇ ਫੈਸਲੇ ‘ਤੇ ਅਟੱਲ

ਅੰਮ੍ਰਿਤਸਰ, 5 ਜੁਲਾਈ (ਪੰਜਾਬ ਪੋਸਟ – ਸੰਧੂ) – ਕੋਵਿਡ-19/ਕੋਰੋਨਾ ਵਾਇਰਸ ਦੀ ਮਹਾਂਮਾਰੀ ਦੀ ਮਾਰ ਝੱਲ ਰਹੇ ਸਮੁੱਚੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਫੀਸਾਂ ਸਮੇਤ ਹੋਰਨਾਂ ਖਰਚਿਆਂ ਨੂੰ ਲੈ ਕੇ ਭੇਜੇ ਜਾ ਰਹੇ ਨੋਟਿਸਾਂ ਨੂੰ ਲੈ ਕੇ ਜਿੱਥੇ ਮਾਪਿਆਂ ਨੂੰ ਆਰਥਿਕ ਮੰਦੀ ਕਾਰਨ ਇਸ ਦਾ ਗਮ ਸਤਾ ਰਿਹਾ ਹੈ।ਉਥੇ ਅੰਮ੍ਰਿਤਸਰ ਦੇ ਦਸ਼ਮੇਸ਼ ਪਬਲਿਕ ਸਕੂਲ ਮੀਰਾਂ ਕੋਟ ਕਲਾਂ ਦੇ ਪ੍ਰਬੰਧਕਾਂ ਨੇ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਲੋਂ ਮਾਪਿਆਂ ਨੂੰ ਰਾਹਤ ਦੇ ਹੁਕਮਾਂ ਦੇ ਬਾਵਜ਼ੂਦ ਆਪਣਾ ਫੈਸਲਾ ਦੁਹਰਾਉਂਦੇ ਹੋਏ ਸਕੂਲ ਵਿੱਚ ਪੜ੍ਹਣ ਵਾਲੇ ਵਿਦਿਆਰਥੀਆਂ ਕੋਲੋਂ ਲਾਕਡਾਊਨ ਦੇ ਸਮੇਂ ਦੀ ਫੀਸ ਨਾ ਲੈਣ ਦਾ ਐਲਾਨ ਕੀਤਾ ਹੈ। ਸਕੂਲ ਪ੍ਰਬੰਧਕੀ ਕਮੇਟੀ ਅਹੁੱਦੇਦਾਰ ਮੈਡਮ ਭਾਵਨਾ ਨੇ ਕਿਹਾ ਕਿ ਉਹ ਆਪਣੇ ਫੈਸਲੇ ‘ਤੇ ਅਟੱਲ ਹਨ ਕਿ ਮਾਪਿਆਂ ਕੋਲੋਂ ਕਿਸੇ ਵੀ ਕਿਸਮ ਦੀ ਦਾਖਲਾ ਫੀਸ, ਮਹੀਨਾਵਾਰੀ ਫੀਸ ਨਹੀਂ ਲਈ ਜਾਵੇਗੀ ਅਤੇ ਫੀਸਾਂ ਸਕੂਲ ਲੱਗਣ ਸਮੇਂ ਤੋਂ ਹੀ ਵਸੂਲੀਆਂ ਜਾਣਗੀਆਂ।
               ਦੱਸਣਯੋਗ ਹੈ ਕਿ  ਉਪਰੋਕਤ ਸਕੂਲ ਪ੍ਰਬੰਧਕਾਂ ਵੱਲੋਂ ਭਾਵਨਾ ਮੈਡਮ ਨੇ ਮੀਡੀਆ, ਸ਼ੋਸ਼ਲ ਮੀਡੀਆ ਤੇ ਹੋਰਨਾਂ ਸਾਧਨਾ ਰਾਹੀਂ ਇੱਕ ਵੀਡੀਓੁ ਜਾਰੀ ਕਰਕੇ ਫੀਸ ਨਾ ਲੈਣ  ਸਬੰਧੀ ਪਹਿਲਾਂ ਵੀ ਐਲਾਨ ਕੀਤਾ ਸੀ ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …