ਲੌਂਗੋਵਾਲ, 7 ਜੁਲਾਈ (ਪੰਜਾਬ ਪੋਸਟ – ਜਗਸੀਰ ਸਿੰਘ) – ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ‘ਚ ਸੇਵਾ ਕਰਦੇ ਰਹੇ ਮੌਜੂਦਾ ਰਾਜ ਸਭਾ ਮੈਂਬਰ ਸੁਖਦੇਵ
ਸਿੰਘ ਢੀਂਡਸਾ ਨੂੰ ਲੁਧਿਆਣਾ ਵਿਖੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਇਕੱਤਰ ਹੋ ਕੇ ਨਵੇਂ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦਾ ਪ੍ਧਾਨ ਚੁਣਿਆ ਗਿਆ ਹੈ।ਢੀਂਡਸਾ ਦੀ ਇਸ ਨਿਯੁੱਕਤੀ ਨੂੰ ਲੇੈ ਕੇ ਅਕਾਲੀ ਆਗੂਆਂ ਹਰਪਾਲ ਸਿੰਘ ਖਡਿਆਲ, ਕੁਲਦੀਪ ਸਿੰਘ ਬੁੱਗਰ, ਸਤਿਗੁਰ ਸਿੰਘ ਨਮੋਲ, ਵਿਸਾਲ ਬਾਂਸਲ, ਲਖਵੀਰ ਸਿੰਘ ਢੀਂਡਸਾ, ਰੂਪ ਸਿੰਘ ਸੇਰੋਂ, ਜਥੇ ਹਰੀ ਸਿੰਘ ਸ਼ਾਹਪੁਰ, ਜਰਨੈਲ ਸਿੰਘ ਚੀਮਾਂ ਹਰਿਆਉ, ਪ੍ਰਮਾਤਮਾ ਸਿੰਘ ਸ਼ਾਹਪੁਰ, ਮੱਖਣ ਸਿੰਘ ਢੀਂਡਸਾ, ਬਲਵਿੰਦਰ ਸਿੰਘ ਸਰਮਾ, ਹਰਵਿੰਦਰ ਸਿੰਘ ਸਾਬਕਾ ਸਰਪੰਚ ਮੰਡੇਰ, ਸਤਵਿੰਦਰ ਸਿੰਘ ਸਾਬਕਾ ਸਰਪੰਚ ਲਖਮੀਰਵਾਲਾ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਪੰਜਾਬ ਨੂੰ ਹੁਣ ਸਹੀ ਅਰਥਾਂ ਵਿੱਚ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਤੀਜਾ ਬਦਲ ਮਿਲੇਗਾ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media