Saturday, September 21, 2024

ਢੀਂਡਸਾ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਨ ‘ਤੇ ਜੀ.ਕੇ ਨੇ ਦਿੱਤੀ ਵਧਾਈ

2021 ‘ਚ ਦਿੱਲੀ ਦੀ ਸੰਗਤ ਬਾਦਲਾਂ ਨੂੰ ਬੇਰੰਗ ਵਾਪਸ ਪੰਜਾਬ ਭੇਜੇਗੀ- ਜੀ.ਕੇ

ਨਵੀਂ ਦਿੱਲੀ, 7 ਜੁਲਾਈ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੇ ਮੁੱਢਲੇ ਟੀਚੇ ਨੂੰ ਪ੍ਰਾਪਤ ਕਰਨ ਲਈ ਅੱਜ ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੀ ਹੋਈ ਸਥਾਪਨਾ ਬਾਦਲ ਪਰਿਵਾਰ ਦੀ ਪੰਥਕ ਸਿਆਸਤ ਤੋਂ ਵਿਦਾਈ ਦਾ ਕਾਰਨ ਬਣੇਗੀ। ਇਹ ਦਾਅਵਾ `ਜਾਗੋ` ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਅਕਾਲੀ ਦਲ ਡੈਮੋਕਰੈਟਿਕ ਦਾ ਨਵਾਂ ਪ੍ਰਧਾਨ ਬਣਨ ‘ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਵਧਾਈ ਦਿੰਦੇ ਹੋਏ ਕੀਤਾ ਹੈ।ਜੀ.ਕੇ ਨੇ ਕਿਹਾ ਕਿ 1920 ਵਿੱਚ ਸਾਡੇ ਬਜੁਰਗਾਂ ਨੇ ਜਿਸ ਟੀਚੇ ਅਤੇ ਉਮੀਦਾਂ ਨੂੰ ਲੈ ਕੇ ਅਕਾਲੀ ਦਲ ਦੀ ਸਥਾਪਨਾ ਕੀਤੀ ਸੀ, ਅਕਾਲੀ ਪਾਰਟੀ ਦੇ ਬਾਦਲ ਪਰਿਵਾਰ ਦੇ ਅਧੀਨ ਆਉਣ ਦੇ ਬਾਅਦ ਉਸ ਦੇ ਪੰਥਕ ਸਰੂਪ ਨੂੰ ਵੱਡਾ ਝਟਕਾ ਲੱਗਾ ਸੀ ਅਤੇ ਪਾਰਟੀ ਪਰਿਵਾਰਕ ਕਬਜ਼ੇ ਦੇ ਨਾਲ ਹੀ ਪੰਥਕ ਤੋਂ ਪੰਜਾਬੀ ਪਾਰਟੀ ਬੰਨ੍ਹ ਗਈ ਸੀ।ਇਸ ਲਈ ਅਕਾਲੀ ਦਲ ਦੀ ਸਥਾਪਨਾ ਦੇ 100ਵੇਂ ਸਾਲ ਵਿੱਚ ਸਥਾਪਿਤ ਪੰਥਕ ਪ੍ਰੰਪਰਾਵਾਂ ਦੀ ਰੱਖਿਆ ਅਤੇ ਅਕਾਲੀ ਦਲ ਦੇ ਪੰਥਕ ਸਰੂਪ ਦੀ ਬਹਾਲੀ ਲਈ ਪੰਜਾਬ ਦੀ ਸੰਗਤ ਨੇ ਅੱਜ ਫ਼ੈਸਲਾ ਲੈ ਕੇ ਢੀਂਡਸਾ ਨੂੰ ਨਵਾਂ ਪ੍ਰਧਾਨ ਬਣਾਇਆ ਹੈ।
                 ਜੀ.ਕੇ ਨੇ ਦਾਅਵਾ ਕੀਤਾ ਕੀ ਦਿੱਲੀ ਕਮੇਟੀ ਦੀਆਂ ਫਰਵਰੀ 2021 ਵਿੱਚ ਹੋਣ ਵਾਲੀ ਆਮ ਚੋਣਾਂ ਦੇ ਨਾਲ ਬਾਦਲ ਦਲ ਨੂੰ ਦਿੱਲੀ ਦੀ ਸੰਗਤ ਬੇਰੰਗ ਚਿੱਠੀ ਦੀ ਤਰਾਂ ਪੰਜਾਬ ਵਾਪਸ ਭੇਜ ਦੇਵੇਗੀ।ਦਿੱਲੀ ਤੋਂ ਬਾਦਲਾਂ ਦੇ ਪਤਨ ਦੀ ਹੋਈ ਸ਼ੁਰੂਆਤ ਬਾਦਲਾਂ ਦੇ ਕਬਜ਼ੇ ਤੋਂ ਸ੍ਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਆਜ਼ਾਦੀ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਦੀਆਂ 2022 ਦੀ ਆਮ ਚੋਣਾਂ ਤੱਕ ਜਾਰੀ ਰਹੇਂਗੀ।ਜੀ.ਕੇ ਨੇ ਕਿਹਾ ਕਿ `ਜਾਗੋ` ਪਾਰਟੀ ਦਾ ਪੂਰਾ ਸਮਰਥਨ ਢੀਂਡਸਾ ਦੇ ਨਾਲ ਹੈ।ਬਾਦਲਾਂ ਨੂੰ ਸਿਆਸੀ ਹਾਸ਼ੀਏ ‘ਤੇ ਲਿਆਉਣ ਅਤੇ ਪੰਥ ਨੂੰ ਇਨ੍ਹਾਂ ਦੇ ਗ਼ੈਰਕਾਨੂੰਨੀ ਕਬਜ਼ੇ ਤੋਂ ਆਜ਼ਾਦ ਕਰਵਾਉਣ ਲਈ ਹਰ ਪੰਥ ਦਰਦੀ ਦੇ ਨਾਲ ਖੜੇ ਹੋਣ ਵਿੱਚ ਸਾਨੂੰ ਕੋਈ ਸੰਕੋਚ ਨਹੀਂ ਹੈਂ।ਕਿਉਂਕਿ ਬਾਦਲਾਂ ਨੇ ਆਪਣੀ ਪਰਿਵਾਰਿਕ ਰਿਆਸਤ ਦੀ ਬਹਾਲੀ ਅਤੇ ਵੋਟ ਬੈਂਕ ਦੀ ਸਿਆਸਤ ਲਈ ਪੰਥਕ ਪਰੰਪਰਾਵਾਂ ਨੂੰ ਮਰੋੜਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿਆਸੀ ਹਿਫ਼ਾਜ਼ਤ ਦੇਣ ਵਿੱਚ ਵੀ ਸ਼ਰਮ ਮਹਿਸੂਸ ਨਹੀਂ ਕੀਤੀ ਸੀ। ਜਿਸ ਦੀ ਵਜ੍ਹਾ ਨਾਲ ਅੱਜ ਟਕਸਾਲੀ ਅਕਾਲੀਆਂ ਨੇ ਫਿਰ ਤੋਂ ਅਕਾਲੀ ਦਲ ਨੂੰ ਜ਼ਿੰਦਾ ਕੀਤਾ ਹੈ ਅਤੇ ਬਾਦਲਾਂ ਦੇ ਅਕਾਲੀ ਦਲ ਵਿੱਚ ਚੱਲਦੀ ਤਾਨਾਸ਼ਾਹੀ ਨੂੰ ਲੋਕਸ਼ਾਹੀ ਵਿੱਚ ਬਦਲਣ ਲਈ ਪਾਰਟੀ ਦੇ ਡੈਮੋਕਰੈਟਿਕ ਸਰੂਪ ਨੂੰ ਮੁੜ ਬਹਾਲ ਕੀਤਾ ਹੈ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …