Tuesday, May 26, 2026

ਪਟਿਆਲਾ ਜਿਲ੍ਹੇ ’ਚ ਮੰਗਲਵਾਰ ਨੂੰ 30 ਕੋਵਿਡ ਪੌਜਟਿਵ ਕੇਸਾਂ ਦੀ ਹੋਈ ਪੁਸ਼ਟੀ

ਤੋਪ ਖਾਨਾ ਮੋੜ ਅਤੇ ਅਨੰਦ ਨਗਰ ਐਕਸਟੈਨਸ਼ਨ ਏਰੀਏ ‘ਚ ਲਾਇਆ ਮਾਈਕਰੋ ਕੰਟੈਨਮੈਂਟ ਜ਼ੋਨ

ਪਟਿਆਲਾ, 7 ਜੁਲਾਈ (ਪੰਜਾਬ ਪੋਸਟ ਬਿਊਰੋ) – ਪਟਿਆਲਾ ਜਿਲ੍ਹੇ ਵਿਚ 30 ਕੋਵਿਡ ਪੌਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਆ ਕਿ ਕੋਵਿਡ ਸੈਂਪਲਾਂ ਦੀਆਂ ਬੀਤੀ ਦੇਰ ਰਾਤ ਅਤੇ ਹੁਣ ਤੱਕ ਪ੍ਰਾਪਤ ਹੋਈਆਂ 539 ਰਿਪੋਰਟਾਂ ਵਿਚੋਂ 509 ਕੋਵਿਡ ਨੈਗੇਟਿਵ ਅਤੇ 30 ਕੋਵਿਡ ਪੌਜਟਿਵ ਪਾਏ ਗਏ ਹਨ।ਜਿਨ੍ਹਾਂ ਵਿਚੋਂ 16 ਪਟਿਆਲਾ ਸ਼ਹਿਰ, 1 ਰਾਜਪੁਰਾ, 1 ਨਾਭਾ, 8 ਸਮਾਣਾ ਅਤੇ ਚਾਰ ਵੱਖ ਵੱਖ ਪਿੰਡਾਂ ਨਾਲ ਸਬੰਧਤ ਹਨ।ਪੌਜ਼ਟਿਵ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਪੌਜਟਿਵ ਕੇਸਾਂ ਵਿਚੋਂ 18 ਪੌਜ਼ਟਿਵ ਕੇਸ ਦੇ ਸੰਪਰਕ ਵਿਚ ਆਉਣ, 3 ਗਰਭਵਤੀ ਔਰਤਾਂ, 3 ਫਲੂ ਟਾਈਪ ਲੱਛਣਾਂ ਵਾਲੇ, 4 ਬਗੈਰ ਫਲੂ ਲੱਛਣਾਂ ਵਾਲੇ ਓ.ਪੀ.ਡੀ ਵਿਚ ਆਏ ਮਰੀਜ਼, 2 ਹਸਪਤਾਲਾਂ ਵਿਚ ਦਾਖਲ ਹੋਏ ਮਰੀਜ਼ ਸ਼ਾਮਲ ਹਨ। ਪਟਿਆਲਾ ਦੇ ਤੋਪ ਖਾਨਾ ਮੋੜ ਏਰੀਏ ਵਿਚ ਰਹਿਣ ਵਾਲੇ 38 ਸਾਲਾ ਪੁਰਸ਼, 60 ਸਾਲਾ ਪੁਰਸ਼, 30 ਸਾਲਾ ਪੁਰਸ਼, 55ਸਾਲਾ ਔਰਤ, 55 ਸਾਲਾ ਪੁਰਸ਼, ਗੁਰਬਖ਼ਸ਼ ਕਲੋਨੀ ਦਾ ਰਹਿਣ ਵਾਲੀ 52 ਸਾਲਾ ਔਰਤ, ਸਰਕਾਰੀ ਮੈਡੀਕਲ ਕਾਲਜ ਦੇ ਸਰਕਾਰੀ ਕੁਆਟਰਾਂ ਵਿਚ ਰਹਿਣ ਵਾਲੇ 18 ਸਾਲਾ ਲੜਕੀ ਅਤੇ 19 ਸਾਲਾ ਯੁਵਕ, ਅਨੰਦ ਨਗਰ ਐਕਸਟੈਨਸ਼ਨ ਏ ਵਿਚ ਰਹਿਣ ਵਾਲੀ 78 ਸਾਲਾ ਬਜ਼ੁਰਗ ਔਰਤ, ਬਾਜਵਾ ਕਲੋਨੀ ਵਿੱਚ ਰਹਿਣ ਵਾਲੀ 18 ਸਾਲਾ ਲੜਕੀ, ਅਨੰਦ ਨਗਰ ਏ ਵਿੱਚ ਰਹਿਣ ਵਾਲੀ 7 ਸਾਲਾ ਲੜਕੀ, ਬਿਸ਼ਨ ਨਗਰ ਦੀ 30 ਸਾਲਾ ਔਰਤ, ਨਾਭਾ ਦੀ ਮਾਲਕੀਅਨ ਸਟਰੀਟ ਵਿਚ ਰਹਿਣ ਵਾਲਾ 16 ਸਾਲਾ ਯੁਵਕ, ਸਮਾਣਾ ਦੀ ਅਨੰਦ ਕਲੋਨੀ ਦਾ 28 ਸਾਲਾ ਯੁਵਕ, ਮਾਛੀਹਾਤਾ ਦਾ 40 ਸਾਲਾ ਪੁਰਸ਼, ਮਾਲਕਾਨਾ ਪੱਤੀ ਦਾ 34 ਸਾਲਾ ਪੁਰਸ਼, ਵੜੈਚ ਕਲੋਨੀ ਦਾ 33 ਸਾਲਾ, ਪਿੰਡ ਕਾਹਨਗੜ ਭੁਟਾਨਾ ਤਹਿਸੀਲ ਸਮਾਣਾ ਦਾ 52 ਸਾਲਾ ਪੁਰਸ਼ ਪੌਜ਼ਟਿਵ ਆਏ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਉਣ ਕਾਰਨ ਕੋਵਿਡ ਪੌਜਟਿਵ ਪਾਏ ਗਏ ਹਨ।ਪਿੰਡ ਬਾਦਸ਼ਾਹਪੁਰ ਕਾਲੇਕੇ ਦਾ ਰਹਿਣ ਵਾਲਾ 50 ਸਾਲਾ ਪੁਰਸ਼, ਗੁਰੂ ਤੇਗ਼ ਬਹਾਦਰ ਕਲੋਨੀ ਸਮਾਣਾ ਦਾ 36 ਸਾਲਾ ਯੁਵਕ, ਨਿਉਂ ਨੂਰਪੁਰ ਦਾ ਰਹਿਣ ਵਾਲਾ 51 ਸਾਲਾ ਨੂਰਪੁਰੀ, ਪਟਿਆਲਾ ਦੇ ਬਿਸ਼ਨ ਨਗਰ ਦੀ ਰਹਿਣ ਵਾਲੀ 30 ਸਾਲਾ ਔਰਤ ਵੀ ਓ.ਪੀ.ਡੀ ਵਿਚ ਆਉਣ ਤੇ ਕੋਵਿਡ ਜਾਂਚ ਲਈ ਲਏ ਸੈਂਪਲ ਕੋਵਿਡ ਪੌਜਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਫਲੂ ਟਾਈਪ ਲੱਛਣ ਹੋਣ ਤੇ ਹਸਪਤਾਲ ਵਿਚ ਆਏ ਮਰੀਜ਼ ਉਪਕਾਰ ਨਗਰ ਦਾ 54 ਸਾਲਾ ਪੁਰਸ਼, ਰਾਜਪੁਰਾ ਦਾ ਭੋਗਲਾ ਰੋਡ ਗੁਰੂ ਅੰਗਦ ਦੇਵ ਕਲੋਨੀ ਦੀ ਰਹਿਣ ਵਾਲੀ 23 ਸਾਲਾ ਔਰਤ,ਪਟਿਆਲਾ ਦੀ ਗੁਰਦੀਪ ਕਲੋਨੀ ਦਾ ਰਹਿਣ ਵਾਲਾ ਫ਼ਰੰਟ ਲਾਈਨ ਵਰਕਰ ਪੁਲਿਸ ਮੁਲਾਜ਼ਮ ਉਮਰ 45 ਸਾਲ ਵੀ ਕੋਵਿਡ ਜਾਂਚ ਵਿਚ ਪੌਜਟਿਵ ਪਾਏ ਗਏ ਹਨ।ਪਿੰਡ ਧਰਮਾਹੇੜੀ ਤਹਿਸੀਲ ਪਟਿਆਲਾ ਦੀ 25 ਸਾਲਾ, ਸਮਾਣਾ ਦੀ ਤੇਜ਼ ਕਲੋਨੀ ਦੀ ਰਹਿਣ ਵਾਲੀ 28 ਸਾਲਾ ਅਤੇ ਸਮਾਣਾ ਦੀ ਵਾਰਡ ਨੰਬਰ 21 ਦੀ 32 ਸਾਲਾ ਗਰਭਵਤੀ ਔਰਤਾਂ ਵੀ ਹਸਪਤਾਲ ਵਿਚ ਆਪਣਾ ਚੈਕਅਪ ਕਰਵਾਉਣ ਆਉਣ ਤੇ ਕੋਵਿਡ ਸਬੰਧੀ ਲਏ ਸੈਂਪਲਾਂ ਵਿਚ ਕੋਵਿਡ ਪੌਜਟਿਵ ਪਾਈਆਂ ਗਈਆਂ ਹਨ।ਇਸ ਤੋਂ ਇਲਾਵਾ ਪਿੰਡ ਢਕਾਸੂ ਦਾ ਰਹਿਣ ਵਾਲਾ 60 ਸਾਲਾ ਬਜ਼ੁਰਗ ਜੋ ਕਿ ਸੈਕਟਰ 32 ਚੰਡੀਗੜ੍ਹ ਵਿਚ ਦਾਖਲ ਹੈ ਅਤੇ ਸਰਜਰੀ ਕਰਵਾਉਣ ਲਈ ਹਸਪਤਾਲ ਵਿਚ ਦਾਖਲ ਅਜ਼ਾਦ ਨਗਰ ਦੀ ਰਹਿਣ ਵਾਲੀ 55 ਸਾਲਾ ਔਰਤ ਦੀ ਵੀ ਕੋਵਿਡ ਜਾਂਚ ਪੌਜਟਿਵ ਪਾਈ ਗਈ ਹੈ।ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆਂ ਕਿ ਪੌਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡ ਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾਂ ਦੀ ਆਈਸੋਲਸ਼ਨ ਫੈਸੀਲਿਟੀ ਵਿਚ ਸ਼ਿਫ਼ਟ ਕਰਵਾਇਆ ਜਾ ਰਿਹਾ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।
                ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਤੋਪਖ਼ਾਨਾ ਮੋੜ ਏਰੀਏ ਵਿਚ 9 ਪੌਜਟਿਵ ਕੇਸ ਆਉਣ ‘ਤੇ ਉਥੇ ਪੌਜ਼ਟਿਵ ਕੇਸਾਂ ਦੇ ਏਰੀਏ ਵਿਚ ਮਾਈਕਰੋਕੰਟੈਨਮੈਂਟ ਜ਼ੋਨ ਲਾਗੂ ਕਰ ਦਿੱਤੀ ਗਈ ਹੈ। ਇਸੇ ਤਰਾਂ ਅਨੰਦ ਨਗਰ ਐਕਸਟੈਨਸ਼ਨ ਪੁਰਾਣਾ ਵਿਚ ਵੀ 7 ਪੌਜਟਿਵ ਕੇਸ ਆਉਣ ਤੇ ਏਰੀਏ ਦੀ ਗੱਲੀ ਨੰਬਰ ਇੱਕ ਅਤੇ ਦੋ ਵਿਚ ਮਾਈਕਰੋ ਕੰਟੈਨਮੈਂਟ ਲਾਗੂ ਕਰ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਧੀਰੂ ਕੀ ਮਾਜਰੀ ਵਿਚ ਵੀ ਕੁੱਝ ਹੋਰ ਪੌਜਟਿਵ ਕੇਸ ਆਉਣ ਕਾਰਨ ਉਥੇ ਬਣਾਏ ਮਾਈਕਰੋਕੰਟੈਨਮੈਂਟ ਜ਼ੋਨ ਦੇ ਸਮੇਂ ਨੂੰ ਵਧਾਇਆ ਜਾ ਰਿਹਾ ਹੈ।
                ਡਾ. ਮਲਹੋਤਰਾ ਨੇ ਦੱਸਿਆ ਕਿ ਮਿਸ਼ਨ ਫ਼ਤਿਹ ਤਹਿਤ ਅੱਜ ਜਿਲ੍ਹੇ ਪਟਿਆਲਾ ਦੇ ਕੋਵਿਡ ਕੇਅਰ ਸੈਂਟਰ ਤੋਂ ਪੰਜ ਅਤੇ ਰਾਜਿੰਦਰਾ ਹਸਪਤਾਲ ਤੋਂ 3 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 28 ਮਈ ਦੀਆਂ ਪ੍ਰੀਖਿਆਵਾਂ ਮੁਲਤਵੀ, ਨਵੀਂ ਤਾਰੀਖ 12 ਜੂਨ

ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 28 ਮਈ 2026 …