ਸਮਰਾਲਾ, 9 ਜੁਲਾਈ (ਪੰਜਾਬ ਪੋਸਟ- ਇੰਦਰਜੀਤ ਸਿੰਘ ਕੰਗ) – ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ ਦੀ ਨੁਮਾਇੰਦਗੀ ਵਿੱਚ ਦੁਕਾਨਦਾਰ ਅਤੇ ਸ਼ਹਿਰ
ਨਿਵਾਸੀਆਂ ਦਾ ਇੱਕ ਰੋਸ ਮਾਰਚ ਵਰ੍ਹਦੇ ਮੀਂਹ ਅਤੇ ਸੜਕਾਂ ਤੇ ਫਿਰਦੇ ਗੰਦੇ ਸੀਵਰੇਜ ਦੇ ਪਾਣੀ ਵਿੱਚੀਂ ਹੁੰਦਾ ਹੋਇਆ ਐਸ.ਡੀ.ਐਮ ਦਫਤਰ ਵਿਖੇ ਪੁੱਜਾ ਅਤੇ ਪ੍ਰਸਾਸ਼ਨ ਖਿਲਾਫ ਜੋਰਦਾਰ ਨਾਹਰੇਬਾਜੀ ਕੀਤੀ।ਸਮਰਾਲਾ ਸੋਸ਼ਲ ਵੈਲਫੇਅਰ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ ਅਤੇ ਪ੍ਰਧਾਨ ਨੀਰਜ ਸਿਹਾਲਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰਸਾਸ਼ਨ ਵੱਲੋਂ ਬਰਸਾਤਾਂ ਦੇ ਮੌਸਮ ਵਿੱਚ ਸ਼ਹਿਰ ਦਾ ਪਾਣੀ ਆਰਜੀ ਤੌਰ ‘ਤੇ ਟੋਭਿਆਂ ਵਿੱਚ ਪਾਇਆ ਜਾਂਦਾ ਸੀ, ਪਰ ਹੁਣ ਸਥਾਨਕ ਲੀਡਰਾਂ ਅਤੇ ਪ੍ਰਸਾਸ਼ਨ ਦੀ ਅਣਦੇਖੀ ਦੇ ਕਾਰਨ ਕੁੱਝ ਗੈਰ ਸਮਾਜੀ ਆਨਸਰਾਂ ਨੇ ਨਗਰ ਕੌਂਸਲ ਸਮਰਾਲਾ ਦੀ ਮਾਲਕੀ ਅਧੀਨ ਆਉਂਦੇ ਟੋਭਿਆ ਉਪਰ ਨਜਾਇਜ਼ ਕਬਜ਼ੇ ਕੀਤੇ ਹੋਏ ਹਨ, ਭਾਵੇਂ ਇਸ ਸਬੰਧੀ ਉਚ ਅਦਾਲਤਾਂ ਵਲੋਂ ਕਈ ਫੈਸਲੇ ਆ ਚੁੱਕੇ ਹਨ ਕਿ ਨਗਰ ਕੌਂੋਸਲ ਆਪਣੇ ਅਧੀਨ ਆਉਂਦੀਆਂ ਸਾਰੀਆਂ ਸੰਪਤੀਆਂ ਉਪਰ ਹੋਏ ਨਜਾਇਜ਼ ਕਬਜ਼ੇ ਫੌਰੀ ਤੌਰ ‘ਤੇ ਖਾਲੀ ਕਰਵਾਵੇ, ਪਰ ਫਿਰ ਵੀ ਸਮਰਾਲੇ ਦਾ ਪ੍ਰਸਾਸ਼ਨ ਇਸ ਪਾਸੇ ਕੋਈ ਉਪਰਾਲਾ ਨਹੀਂ ਕਰ ਰਿਹਾ। ਜਿਸ ਕਰਕੇ ਬਰਸਾਤ ਦਾ ਪਾਣੀ ਲੋਕਾਂ ਦੇ ਘਰਾਂ ਅਤੇ ਸ਼ਹਿਰ ਦੇ ਬਜਾਰਾਂ ਵਿੱਚ ਖੜ੍ਹਨਾ ਸ਼ੁਰੂ ਹੋ ਗਿਆ ਹੈ।ਇਸ ਕਾਰਨ ਜਿਥੇ ਇੱਕ ਪਾਸੇ ਦੁਕਾਨਦਾਰਾਂ ਦਾ ਰੁਜਗਾਰ ਲਗਭਗ ਖਤਮ ਹੋਣ ਦੇ ਕਿਨਾਰੇ ਹੈ, ਉਥੇ ਹੀ ਦੂਜੇ ਪਾਸੇ ਇਸ ਗੰਦੇ ਪਾਣੀ ਕਾਰਨ ਸ਼ਹਿਰ ਵਿੱਚ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ।
ਸੁਸਾਇਟੀ ਦੇ ਕਨਵੀਨਰ ਰਾਜਵਿੰਦਰ ਸਮਰਾਲਾ ਅਤੇ ਜਨਰਲ ਸਕੱਤਰ ਦੀਪ ਦਿਲਬਰ ਅੱਗੇ ਕਿਹਾ ਕਿ ਚੁਣੇ ਹੋਏ ਨੁਮਾਇੰਦੇ ਇਸ ਅਹਿਮ ਮਸਲੇ ਨੂੰ ਹੱਲ ਕਰਨ ਦੀ ਬਜਾਇ ਉਹ ਸਿਰਫ ਅਖਬਾਰੀ ਬਿਆਨਬਾਜ਼ੀ ਤੱਕ ਸੀਮਤ ਹੋ ਕੇ ਨਾ ਰਹਿਣ ਬਲਕਿ ਇਸ ਦਾ ਸਥਾਈ ਹੱਲ ਕਰਨ।ਮਾਸਟਰ ਦਲੀਪ ਸਿੰਘ, ਸ੍ਰੀ ਰਾਮ ਖੁੱਲਰ, ਹਰਭਜਨ ਸਿੰਘ ਢੰਡਾ, ਜਗਤਾਰ ਸਿੰਘ ਦਿਆਲਪੁਰਾ, ਪਦਮ ਕੁਮਾਰ, ਗੁਰਮੇਲ ਸਿੰਘ ਅਤੇ ਬੰਤ ਸਿੰਘ ਖਾਲਸਾ ਨੇ ਵੀ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕੀਤਾ।ਐਡਵੋਕੇਟ ਗਗਨਦੀਪ ਸ਼ਰਮਾ ਨੇ ਕਿਹਾ ਕਿ ਜੇਕਰ ਪ੍ਰਸਾਸ਼ਨ ਨੇ ਫੌਰੀ ਤੌਰ ‘ਤੇ ਮੰਗਾਂ ‘ਤੇ ਅਮਲ ਕਰਨਾ ਸ਼ੁਰੂ ਕੀਤਾ ਤਾਂ ਵੱਡੀ ਗਿਣਤੀ ‘ਚ ਸ਼ਹਿਰ ਨਿਵਾਸੀਆਂ ਅਤੇ ਜਥੇਬੰਦੀਆਂ ਨੂੰ ਸੱਦਾ ਦੇ ਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰੇਸ਼ ਜੈਦਕਾ, ਸੁਰਿੰਦਰ ਸਿੰਘ ਬਿੱਟੂ ਬੇਦੀ, ਸ਼ੰਕਰ ਕਲਿਆਣ, ਸਰਬਣ ਸਮਰਾਲਾ, ਹਰਪਾਲ ਸਿੰਘ, ਸੁਸ਼ੀਲ ਗੁਪਤਾ, ਮਹਿੰਦਰ ਸਿੰਘ ਕਮਲ ਲਬਾਰਟਰੀ, ਸੰਜੀਵ ਭਾਰਦਵਾਜ, ਇੰਦਰਜੀਤ ਸਿੰਘ ਬਿੱਲਾ ਬੱਬਰ, ਅਮਨਦੀਪ ਕੌਂਸ਼ਲ, ਰਾਮ ਕੁਮਾਰ, ਮੋਹਣ ਸਿੰਘ, ਨਵਨੀਤ ਸੱਦੀ, ਪ੍ਰੋਮਿਸ ਟੇਲਰ, ਇੰਦਰਜੀਤ ਸਿੰਘ, ਵਿਨੋਦ ਕੁਮਾਰ, ਕਸ਼ਮੀਰੀ ਲਾਲ, ਬਿੱਲਾ ਵੇਰਕਾ ਦਿੱਲੀ ਵਾਲੇ, ਅਨਿਲ ਖੁੱਲਰ, ਰਾਜੂ ਸ਼ਰਮਾ ਇਲੈਕਟ੍ਰਾਨਿਕਸ, ਜਸਵੀਰ ਸਿੰਘ ਢੰਡੇ ਆਦਿ ਹਾਜਰ ਸਨ।
ਇਸੇ ਦੋਰਾਨ ਮੌਕੇ ‘ਤੇ ਪੁੱਜੇ ਐਸ.ਡੀ.ਐਮ ਅਤੇ ਕਾਰਜਸਾਧਕ ਅਫਸਰ ਸਮਰਾਲਾ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਦਿਆਂ ਭਰੋਸਾ ਦਿਵਾਇਆ ਕਿ ਗੰਦੇ ਪਾਣੀ ਦੇ ਨਿਕਾਸ ਲਈ ਪ੍ਰਸਾਸ਼ਨ ਫੌਰੀ ਤੌਰ ‘ਤੇ ਉਪਰਾਲੇ ਸ਼ੁਰੂ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਨਜਾਇਜ਼ ਕਾਬਜ਼ ਲੋਕਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਵੀ ਜਾਵੇਗੀ।
Check Also
ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media