ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ- ਖੁਰਮਣੀਆਂ) – ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ ਰਣਜੀਤ ਐਵੀਨਿਊ ਦੀ ਵਿਦਿਆਰਥਣ ਨੇ ਗੁਰੂ ਨਾਨਕ ਦੇਵ
ਯੂਨੀਵਰਸਿਟੀ ਵਲੋਂ ਦਸੰਬਰ-2019 ’ਚ ਲਏ ਗਏ ਬੀ.ਐਡ/ ਐਮ.ਐਡ 3 ਸਾਲਾ ਸਮੈਸਟਰ-1 ਦੇ ਇਮਤਿਹਾਨ ’ਚ ਯੂਨੀਵਰਸਿਟੀ ’ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ ਨੇ ਵਧੀਆ ਨਤੀਜ਼ਾ ਹਾਸਲ ਕਰਨ ਵਾਲੀ ਵਿਦਿਆਰਥਣ ਸਿਮਰਨਜੀਤ ਕੌਰ ਨੂੰ ਮੁਬਾਰਕਬਾਦ ਦਿੰਦਿਆਂ ਉਸ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।
ਪ੍ਰਿੰ. ਡਾ. ਢਿੱਲੋਂ ਨੇ ਦੱਸਿਆ ਕਿ ਬੀ.ਐਡ/ ਐਮ.ਐਡ 3 ਸਾਲਾ (ਇੰਟੈਗਰੇਟਿਡ ਕੋਰਸ) ਸਮੈਸਟਰ-1 ਦੀ ਉਕਤ ਵਿਦਿਆਰਥਣ ਨੇ 600 ’ਚੋਂ 480 ਨੰਬਰਾਂ ਨਾਲ (80% ਅੰਕ ਹਾਸਲ) ਪਹਿਲਾ ਸਥਾਨ ਲਿਆ ਹੈ।ਸਮੂਹ ਸਟਾਫ਼ ਨੇ ਵਿਦਿਆਰਥਣ ਨੂੰ ਉਸ ਦੀ ਸਫ਼ਲਤਾ ’ਤੇ ਸ਼ੁਭ ਇਛਾਵਾਂ ਦਿੱਤੀਆਂ ਹਨ।
Check Also
ਖਾਲਸਾ ਕਾਲਜ ਰਣਜੀਤ ਐਵੀਨਿਊ ਨੇ ਜੀ.ਐਨ.ਡੀ.ਯੂ ਦਾ ਯੁਵਕ ਮੇਲੇ ’ਚ ਸ਼ਾਨਦਾਰ ਸਥਾਨ
ਡਿਗਰੀ ਕਾਲਜ ਵਜੋਂ ਏ-ਜ਼ੋਨ ਦੇ ਬੀ ਡਵੀਜ਼ਨ ’ਚ ਲਿਆ ਭਾਗ – ਡਾ. ਮਨਦੀਪ ਕੌਰ ਅੰਮ੍ਰਿਤਸਰ, …
Punjab Post Daily Online Newspaper & Print Media