ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ- ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਫ਼ੈਕਲਟੀ ਆਫ਼ ਸਾਇੰਸ ਦੁਆਰਾ ਪੰਜਾਬ ਸਟੇਟ ਕਾਊਂਸਿਲ ਫ਼ਾਰ ਸਾਇੰਸ ਐਂਡ
ਟੈਕਨਾਲੋਜੀ ਚੰਡੀਗੜ੍ਹ ਦੇ ਸਹਿਯੋਗ ਨਾਲ ਨੈਸ਼ਨਲ ਸਾਇੰਸ ਦਿਵਸ 2020 ਮਨਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਸਦਕਾ ਕਰਵਾਏ ਗਏ।‘ਔਰਤਾਂ ਦਾ ਸਾਇੰਸ ’ਚ ਯੋਗਦਾਨ’ ਵਿਸ਼ੇ ਬਾਰੇ ਕਰਵਾਈਆਂ ਗਈਆਂ ਆਨਲਾਈਨ ਪ੍ਰਤੀਯੋਗਾਵਾਂ ’ਚ ਪੋਸਟਰ, ਲੇਖ ਅਤੇ ਕੁਇੱਜ਼ ਆਦਿ ਮੁਕਾਬਲਿਆਂ ‘ਚ 250 ਤੋਂ ਵੱਧ ਕਾਲਜ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਪ੍ਰੋਗਰਾਮ ’ਚ ਡਾ. ਰੇਨੂੰ ਭਾਰਦਵਾਜ, ਡਾਇਰੈਕਟਰ ਰਿਸਰਚ ਅਤੇ ਪ੍ਰੋਫ਼ੈਸਰ ਇਨ ਬੋਟੈਨੀਕਲ ਐਂਡ ਇਨਵਾਇਰਮੈਂਟਲ ਸਾਇੰਸ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਆਨਲਾਈਨ ਲੈਕਚਰ ਦਿੱਤਾ ਗਿਆ।ਜਿਸ ਦਾ ਵਿਸ਼ਾ ਔਰਤਾਂ ਦਾ ਇਨਵਾਇਰਮੈਂਟ ਨੂੰ ਸੰਭਾਲਣ ’ਚ ਯੋਗਦਾਨ ਸੀ।ਪਿ੍ਰੰਸੀਪਲ ਡਾ. ਮਹਿਲ ਸਿੰਘ ਨੇ ਅਜੋਕੇ ਮੁਸ਼ਕਿਲ ਸਮੇਂ ਦੌਰਾਨ ਆਨਲਾਈਨ ਪ੍ਰਤੀਯੋਗਤਾਵਾਂ ਕਰਵਾਉਣ ਲਈ ਫ਼ੈਕਲਟੀ ਆਫ਼ ਸਾਇੰਸਜ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਇੰਸ ’ਚ ਔਰਤਾਂ ਦਾ ਯੋਗਦਾਨ ਹਮੇਸ਼ਾਂ ਹੀ ਪ੍ਰਸ਼ੰਸਾਯੋਗ ਰਿਹਾ ਹੈ।ਉਨ੍ਹਾਂ ਕਿਹਾ ਕਿ ਹੁਣ ਤੱਕ ਲਗਭਗ 53 ਔਰਤ ਵਿਗਿਆਨੀਆਂ ਨੂੰ ਨੋਬਲ ਪੁਰਸਕਾਰ ਮਿਲ ਚੁੱਕਾ ਹੈ।ਉਨ੍ਹਾਂ ਨੇ ਸਾਇੰਸ ਵਿਸ਼ੇ ’ਚ ਲੜਕੀਆਂ ਦੇ ਵਧਦੇ ਹੋਏ ਰੁਝਾਨ ਦੀ ਪ੍ਰਸੰਸਾ ਕੀਤੀ।
ਕਨਵੀਨਰ ਡਾ. ਹਰਵਿੰਦਰ ਕੌਰ ਅਤੇ ਆਰਗੇਨਾਈਜਿੰਗ ਸੈਕਟਰੀ ਡਾ. ਜਸਵਿੰਦਰ ਸਿੰਘ ਵਲੋਂ ਪ੍ਰੋਗਰਾਮ ਦਾ ਸੰਚਾਲਨ ਕੀਤਾ ਗਿਆ।ਪਹਿਲਾ, ਦੂਜਾ ਅਤੇ ਤੀਸਰਾ ਤੇ ਕਨਸੋਲੇਸ਼ਨ ਪੁਰਸਕਾਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਆਨਲਾਈਨ ਨਗਦ ਇਨਾਮ ਅਤੇ ਸਰਟੀਫ਼ਿਕੇਟ ਪ੍ਰਦਾਨ ਕੀਤੇ ਗਏ।
ਇਸ ਪ੍ਰੋਗਰਾਮ ’ਚ ਡਾ. ਤਮਿੰਦਰ ਸਿੰਘ, ਡਾ. ਜਸਜੀਤ ਕੌਰ ਰੰਧਾਵਾ, ਪ੍ਰੋ: ਕਿਰਨਦੀਪ ਕੌਰ, ਡਾ. ਰਣਧੀਰ ਸਿੰਘ, ਪ੍ਰੋ. ਗੁਰਸ਼ਰਨ ਕੌਰ, ਡਾ. ਕਮਲਜੀਤ ਕੌਰ, ਡਾ. ਜੋਰਾਵਰ ਸਿੰਘ, ਡਾ. ਇਕਬਾਲ ਸਿੰਘ, ਡਾ. ਅਮਨਦੀਪ ਸਿੰਘ ਆਦਿ ਹਾਜ਼ਰ ਸਨ।
Check Also
ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media