7 ਲੋਕਾਂ ਦੀਆਂ ਪ੍ਰਾਪਤ ਹੋਈਆਂ ਪਾਜਿਟਿਵ ਰਿਪੋਰਟਾਂ
ਬਠਿੰਡਾ, 9 ਜੁਲਾਈ (ਪੰਜਾਬ ਪੋਸਟ ਬਿਊਰੋ) – ਬਠਿੰਡਾ ਜ਼ਿਲੇ ਵਿਚ ਇਸ ਵੇਲੇ ਤੱਕ 14094 ਨਮੂਨੇ ਲਏ ਗਏ ਜਿੰਨਾਂ ਵਿਚੋਂ ਸਿਰਫ 164 ਦੇ ਨਮੂਨੇ ਪਾਜਿਟਿਵ ਆਏ
ਹਨ।ਇੰਨਾਂ ਵਿਚੋਂ ਬਠਿੰਡਾ ਜ਼ਿਲੇ ਦੇ ਕੇਵਲ 123 ਹਨ। ਜਦਕਿ ਕੁੱਲ 164 ਵਿਚੋਂ 114 ਨੂੰ ਹੁਣ ਤੱਕ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।ਡਿਪਟੀ ਕਮਿਸਨਰ ਬੀ.ਸ੍ਰੀ ਨਿਵਾਸਨ ਆਈ.ਏ.ਐਸ ਨੇ ਦੱਸਿਆ ਹੈ ਕਿ ਜ਼ਿਲੇ ਵਿਚੋਂ ਲਏ ਗਏ ਨਮੂਨਿਆਂ ਵਿਚੋਂ ਕੇਵਲ 1.16 ਫੀਸਦੀ ਨਮੂਨੇ ਹੀ ਪਾਜ਼ਟਿਵ ਆਏ ਹਨ।
ਉਨਾਂ ਨੇ ਕਿਹਾ ਕਿ ਬਠਿੰਡਾ ਜ਼ਿਲੇ ਵਿਚ ਜੋ 164 ਲੋਕ ਪਾਜ਼ਟਿਵ ਆਏ ਹਨ।ਉਨਾਂ ਵਿਚੋਂ 123 ਬਠਿੰਡਾ ਜ਼ਿਲੇ ਦੇ ਹਨ ਜਦਕਿ ਲੁਧਿਆਣਾ, ਪਟਿਆਲਾ, ਸੰਗਰੂਰ ਦਾ ਇੱਕ ਇੱਕ, ਗੁਰਦਾਸਪੁਰ, ਮਾਨਸਾ ਅਤੇ ਮੋਗਾ ਦੇ ਦੋ ਦੋ, ਬਿਹਾਰ ਦੇ 16, ਯੁ.ਪੀ ਦੇ 4, ਬੰਗਾਲ ਦੇ 3, ਹਰਿਆਣੇ ਦੇ 5, ਗੁਜਰਾਤ ਦੇ 2 ਦਿੱਲੀ ਦਾ ਇਕ ਵਿਅਕਤੀ ਮਰੀਜ਼ ਸ਼ਾਮਿਲ ਹਨ। ਇਸ ਤੋਂ ਬਿਨਾਂ 270 ਲੋਕ ਵਿਦੇਸ਼ ਤੋਂ ਵੀ ਪਰਤੇ ਹਨ ਜਿੰਨਾਂ ਸਾਰਿਆਂ ਨੂੰ ਟਰੈਕ ਕਰ ਲਿਆ ਗਿਆ ਹੈ ਅਤੇ ਇੰਨਾਂ ਵਿਚੋਂ 107 ਇਕਾਂਤਵਾਸ ਵਿਚ ਹਨ ਜਦਕਿ ਬਾਕੀ ਨੇ ਇਕਾਂਤਵਾਸ ਦਾ ਸਮਾਂ ਪੂਰਾ ਕਰ ਲਿਆ ਹੈ।ਇੰਨਾਂ ਵਿਚੋਂ 239 ਦੇ ਨਮੂਨੇ ਵੀ ਲਏ ਜਾ ਚੁੱਕੇ ਹਨ ਅਤੇ ਬਾਕੀਆਂ ਦੇ ਨਮੂਨੇ ਪ੍ਰੋਟੋਕਾਲ ਅਨੁਸਾਰ ਲਏ ਜਾਣਗੇ।ਜ਼ਿਲੇ ਵਿਚ 4 ਮੌਤਾਂ ਹੋਈਆਂ ਹਨ।
ਦੂਜੇ ਪਾਸੇ ਵੀਰਵਾਰ ਨੂੰ ਜ਼ਿਲੇ ਵਿਚ 7 ਲੋਕਾਂ ਦੀਆਂ ਪਾਜ਼ਟਿਵ ਰਿਪੋਰਟਾਂ ਪ੍ਰਾਪਤ ਹੋਈਆਂ ਹਨ। ਡਾ: ਕੁੰਦਨ ਪਾਲ ਨੇ ਦੱਸਿਆ ਕਿ ਇੰਨਾਂ ਵਿਚੋਂ 2 ਗੁਰਦਾਸਪੁਰ ਜ਼ਿਲੇ ਦੇ ਹਨ, 4 ਬਿਹਾਰ ਦੇ ਹਨ, ਅਤੇ ਇਕ ਬਠਿੰਡਾ ਜ਼ਿਲੇ ਦਾ ਹੈ ਜਿਸ ਦਾ ਟੈਸਟ ਫਰੀਦਕੋਟ ਹੋਇਆ ਸੀ ਅਤੇ ਉਹ ਪਟਿਆਲਾ ਵਿਖੇ ਨੌਕਰੀ ਕਰਦਾ ਸੀ।ਬਾਕੀ 6 ਵਿਅਕਤੀ ਮਜਦੂਰੀ ਕਰਦੇ ਸਨ। ਇਸ ਤੋਂ ਬਿਨਾਂ ਅੱਜ 222 ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਹਨ।
Punjab Post Daily Online Newspaper & Print Media