ਸ੍ਰੀ ਮੁਕਤਸਰ ਸਾਹਿਬ, 10 ਜੁਲਾਈ (ਪੰਜਾਬ ਪੋਸਟ – ਰਾਜਵੰਤ ਸਿੰਘ ਤੱਖੀ) – ਪੰਜਾਬ ਸਰਕਾਰ ਵਲੋਂ ਜਾਰੀ ਅਪੀਲਾਂ ਤਹਿਤ ਐਸ.ਐਸ.ਪੀ ਰਾਜਬਚਨ ਸਿੰਘ ਸੰਧੂ
ਵਲੋਂ ਅਲੱਗ-ਅਲੱਗ ਪੁਲਿਸ ਟੀਮਾਂ ਬਣਾ ਕੇ ਕਰੋਨਾ ਵਾਇਰਸ ਬਿਮਾਰੀ ਤੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਇਸੇ ਤਹਿਤ ਹੀ ਪੰਜਾਬ ਆਉਣ ਜਾਂ ਪੰਜਾਬ ਤੋਂ ਬਾਹਰ ਜਾਣ ਲੱਗਿਆਂ ਈ-ਰਜਿਸ਼ਟ੍ਰੇਸ਼ਨ ਲਾਜ਼ਮੀ ਕਰ ਦਿੱਤੀ ਹੈ, ਤਾਂ ਜੋ ਉਨਾਂ ਬਾਰੇ ਪੂਰੀ ਜਾਣਕਾਰੀ ਰੱਖੀ ਜਾ ਸਕੇ ਅਤੇ ਕਰੋਨਾ ਵਾਇਰਸ ਬੀਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।ਉਨ੍ਹਾਂ ਕਿਹਾ ਕਿ ਈ-ਰਜਿਸਟ੍ਰੇਸ਼ਨ ਲਈ ਮੋਬਾਇਲ ‘ਚ ਕੋਵਾ ਐਪ ਨੂੰ ਡਾਊਨਲੋਡ ਕਰਕੇ ਆਪਣੇ ਮੋਬਾਇਲ ਨੰਬਰ ਨੂੰ ਇਸ ਐਪ `ਤੇ ਰਜਿਸਟਰ ਕਰਕੇ ਈ-ਰਜਿਸਟ੍ਰੇਸ਼ਨ ਦਾ ਫਾਰਮ ਭਰਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਫਾਰਮ ਦਾ ਪ੍ਰਿੰਟ ਕੱਢ ਕੇ ਵਹੀਕਲ ਦੇ ਅਗਲੇ ਸ਼ੀਸ਼ੇ ‘ਤੇ ਰੱਖਿਆ ਜਾਵੇ ਅਤੇ ਨਾਕੇ ਉਪਰ ਸੁਰੱਖਿਅਤ ਕਰਮਚਾਰੀ ਨੂੰ ਪਾਸ ਦਿਖਾਉਣ ‘ਤੇ ਤੁਹਾਡੇ ਪਾਸ ਨੂੰ ਸੁਰੱਖਿਆ ਕਰਮਚਾਰੀਆਂ ਸਕੈਨ ਕਰਕੇ ਯਾਤਰਾ ਕਰਨ ਦੀ ਆਗਿਆ ਦੇਣਗੇ।ਉਨ੍ਹਾਂ ਕਿਹਾ ਕਿ ਜੇ ਸਰਦਾ ਹੋਵੇ ਤਾਂ ਪੰਜਾਬ ਤੋਂ ਬਾਹਰ ਨਾ ਜਾਇਆ ਜਾਵੇ।ਜੇਕਰ ਪੰਜਾਬ ਤੋਂ ਬਾਹਰ ਯਾਤਰਾ ਕਰਕੇ ਵਾਪਸ ਆਉਂਦੇ ਹੋ ਤਾਂ ਆਪਣੇ ਆਪ ਨੂੰ ਘਰ ਵਿੱਚ ਇਕਾਂਤਵਾਂਸ ਕਰੋ ਅਤੇ ਆਪਣੇ ਪਰਿਵਾਰ ਤੋਂ ਦੂਰੀ ਬਣਾ ਕੇ ਰੱਖੋ।ਉਨ੍ਹਾਂ ਕਿਹਾ ਕਿ ਆਪਣਾ ਰੋਜ਼ਾਨਾ ਘਰ ਵਿੱਚ ਹੀ ਸਿਹਤ ਵਿਭਾਗ ਦੇ ਕਰਮਚਾਰੀਆਂ ਤੋਂ ਚੈਕਅਪ ਕਰਵਾਇਆ ਜਾਵੇ।ਜਿੰਨ੍ਹਾਂ ਯਾਤਰੀਆਂ ਨੇ ਰਜਿਸਟਰਡ ਨਹੀਂ ਕੀਤਾ ਉਨ੍ਹਾਂ ਨੂੰ ਸਰਹੱਦੀ ਚੌਂਕੀ `ਤੇ ਆਪਣੇ ਵਾਹਨਾਂ ਤੋਂ ਉਤਰ ਕੇ ਈ-ਰਜਿਸਟ੍ਰੇਸ਼ਨ ਕਰਨਾ ਜਰੂਰੀ ਹੋਵੇਗਾ।ਉਨ੍ਹਾਂ ਕਿਹਾ ਕਿ ਸਾਵਧਾਨੀ ਵਰਤ ਕੇ ਹੀ ਇਸ ਕਰੋਨਾ ਵਾਇਰਸ ਬਿਮਾਰੀ ਤੋਂ ਆਪਾਂ ਫਤਿਹ ਪਾ ਸਕਦੇ ਹਾਂ।ਲੋੜ ਪੈਣ `ਤੇ ਕੋਵਿਡ ਹੈਲਪ ਲਾਈਨ ਨੰਬਰ 104, ਐਬੂਲੈਂਸ ਲਈ 108 ਅਤੇ ਪੁਲਿਸ ਵਿਭਾਗ ਨਾਲ ਸੰਪਰਕ ਕਰਨ ਲਈ 112 ਡਾਇਲ ਕੀਤਾ ਜਾਵੇ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media