Friday, September 18, 2026

ਜਿਲ੍ਹਾ ਖੇਡ ਅਫਸਰ ਦਫਤਰ ਦੇ ਕੋਚਾਂ ਤੇ ਹੋਰਨਾਂ ਕੋਰੋਨਾ ਖਿਲਾਫ ਕੀਤਾ ਪ੍ਰਚਾਰ

ਕੋਰੋਨਾ ਮਹਾਮਾਰੀ ਖਿਲਾਫ ਮਿਸ਼ਨ ਫਤਿਹ ‘ਚ ਬਣਦਾ ਯੋਗਦਾਨ ਪਾਉਣ ਲਈ ਵਚਨਬੱਧ ਹਾਂ- ਰਿਆੜ

ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ – ਸੰਧੂ) – ਦਫਤਰ ਜ਼ਿਲ੍ਹਾ ਸਪੋਰਟਸ ਅਫਸਰ ਦੇ ਸਮੂਹ ਸਟਾਫ ਅਤੇ ਕੋਚਾਂ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਮਿਸ਼ਨ ਫਤਿਹ ਤਹਿਤ ਕੋਵਿਡ-19/ਕੋਰੋਨਾ ਵਾਇਰਸ ਬਿਮਾਰੀ ਤੋਂ ਬਚਣ ਲਈ ਵੱਖ-ਵੱਖ ਸਥਾਨਾਂ ‘ਤੇ ਆਮ ਪਬਲਿਕ ਨੂੰ ਜਾਗਰੂਕ ਕੀਤਾ ਅਤੇ ਪੰਜਾਬ ਸਰਕਾਰ ਦਾ ਸੁਨੇਹਾ ਪਹੁੰਚਾਦਿਆਂ ਦੱਸਿਆ ਕਿ ਲੋਕ ਪਬਲਿਕ ਸਥਾਨ ਤੇ ਮਾਸਕ ਦੀ ਵਰਤੋਂ ਕਰਨ, ਹੱਥਾਂ ਨੂੰ 30 ਸੈਕੰਡ ਤੱਕ ਚੰਗੀ ਤਰ੍ਹਾਂ ਧੋਣ, ਸ਼ੋਸ਼ਲ ਡਿਸਟੈਂਸ ਦੀ ਪਾਲਣਾ ਕਰਦੇ ਹੋਏ 2 ਗਜ਼ ਦੀ ਦੂਰੀ ਬਣਾ ਕੇ ਰੱਖਣ ਅਤੇ ਜਿਥੋ ਤੱਕ ਹੋ ਸਕੇ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ। ਆਪਣੇ ਪੂਰੇ ਘਰ ਦੀ ਅਤੇ ਆਲੇ-ਦੁਆਲੇ ਦੀ ਸਾਫ ਸਫਾਈ ਰੱਖਣ।ਬੱਚਿਆਂਅਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਣ।ਇਹਨਾਂ ਗੱਲਾਂ ਦਾ ਧਿਆਨ ਰੱਖਦਿਆਂ ਹੀ ਮਿਸ਼ਨ ਫਤਿਹ ਕਾਮਯਾਬ ਕੀਤਾ ਜਾ ਸਕੇਗਾ।
ਕੋਚ ਸਵਿਤਾ ਕੁਮਾਰੀ, ਰਾਜਬੀਰ ਕੌਰ, ਕੁਲਦੀਪ ਕੌਰ, ਨੀਤੂ ਬਾਲਾ, ਰਜਨੀ ਸੈਣੀ, ਕਰਨ ਸ਼ਰਮਾ, ਜਸਵੰਤ ਸਿੰਘ, ਕਰਮਜੀਤ ਸਿੰਘ, ਪਦਾਰਥ ਸਿੰਘ, ਬਲਬੀਰ ਸਿੰਘ ਵੱਲੋਂ ਵੱਖ-ਵੱਖ ਸਥਾਨਾਂ ਜਿਵੇਂ ਕਿ ਕੋਹਾਲੀ, ਆਬਾਦੀ ਘਣੂੰਪੁਰ ਕਾਲੇ, ਕੋਟ ਖਾਲਸਾ, ਰਈਆ, ਜੰਡਿਆਲਾ ਗੁਰੂ, ਗਹਿਰੀ ਮੰਡੀ, ਖਾਪੜਖੇੜੀ, ਬਾਬਾ ਜੀਵਨ ਸਿੰਘ ਕਲੌਨੀ ਅੰਮ੍ਰਿਤਸਰ ਅਤੇ ਹੋਰ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ।ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਮਿਸ਼ਨ ਫਤਿਹ ਨਾਲ ਸਬੰਧਤ ਪੋਸਟਰ, ਬੈਨਰ ਅਤੇ ਹੋਰ ਪੜ੍ਹਣ ਯੋਗ ਸਮੱਗਰੀ ਵੀ ਵੰਡੀ।
                ਇਸ ਮੌਕੇ ਜਿਲ੍ਹਾ ਖੇਡ ਅਫਸਰ ਗੁਰਲਾਲ ਸਿੰਘ ਰਿਆੜ ਨੇ ਕਿਹਾ ਕਿ ਡੀ.ਐਸ.ਓ ਦਫਤਰ ਦਾ ਸਟਾਫ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੋਰੋਨਾ ਮਹਾਮਾਰੀ ਖਿਲਾਫ ਸ਼ੁਰੂ ਕੀਤੇ ਗਏ ਮਿਸ਼ਨ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਵਚਨਬੱਧ ਹੈ।

Check Also

ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …