Thursday, July 30, 2026

ਮਿਸ਼ਨ ਫਤਿਹ ਤਹਿਤ ਸ਼ਹਿਰ ਵਾਸੀ ਦੁੱਧ ਦੀ ਕਰਵਾ ਸਕਦੇ ਨੇ ਮੁਫ਼ਤ ਟੈਸਟਿੰਗ – ਜਨਰਲ ਮੈਨੇਜਰ ਵੇਰਕਾ

ਅੰਮ੍ਰਿਤਸਰ, 11 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਮਿਲਕ ਪਲਾਂਟ ਵੇਰਕਾ ਵਲੋਂ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਰਹਿ ਰਹੇ ਲੋਕਾਂ ਲਈ ਮਿਸ਼ਨ ਫਤਿਹ ਤਹਿਤ ਦੁਧ ਮੁਫ਼ਤ ਟੈਸਟਿੰਗ ਦੀ ਸਹੂਲਤ ਦਿੱਤੀ ਜਾ ਰਹੀ ਹੈ, ਸ਼ਹਿਰ ਵਾਸੀ ਆਪਣੇ ਦੁੱਧ ਦੀ ਟੈਸਟਿੰਗ ਲਈ ਵੇਰਕਾ ਦੇ ਕਰਮਚਾਰੀ ਹਰਜਪਜੀਤ ਸਿੰਘ ਨਾਲ ਮੋਬਾਇਲ ਨੰਬਰ 8284921145 ਅਤੇ ਅਜੈ ਕੁਮਾਰ ਡੋਗਰਾ ਨਾਲ 9914525227 ਨੰਬਰ ‘ਤੇ ਸੰਪਰਕ ਕਰ ਸਕਦੇ ਹਨ।
           ਹਰਮਿੰਦਰ ਸਿੰਘ ਸੰਧੂ ਜਨਰਲ ਮੈਨੇਜਰ ਵੇਰਕਾ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਵੇਰਕਾ ਵੱਲੋਂ ਖਪਤਕਾਰਾਂ ਲਈ ਦੁੱਧ ਅਤੇ ਦੁੱਧ ਪਦਾਰਥਾਂ ਦੀ ਸਪਲਾਈ ਨਿਰਵਿਘਨ ਦਿੱਤੀ ਗਈ ਹੈ ਅਤੇ ਲੋਕਾਂ ਦੇ ਵਿਸ਼ਵਾਸ਼ ਸਦਕਾ ਹੀ ਲਾਕਡਾਊਨ ਦੌਰਾਨ ਵੀ ਵੇਰਕਾ ਦੀ ਖਰੀਦ ਵਿੱਚ ਤੇਜ਼ੀ ਆਈ ਹੈ।ਉਨ੍ਹਾਂ ਦੱਸਿਆ ਕਿ ਪਨੀਰ ਅਤੇ ਦਹੀ ਦੀ ਸੇਲ ਵਿੱਚ ਕ੍ਰਮਵਾਰ 35 ਫੀਸਦੀ ਅਤੇ 50 ਫੀਸਦੀ ਵਾਧਾ ਹੋਇਆ ਹੈ।ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਵੇਰਕਾ ਵੱਲੋਂ 200 ਗਰਾਮ ਸਲਿਮਰ ਦਹੀ ਦਾ ਪੈਕਟ 10 ਰੁਪਏ ਵਿੱਚ ਲਾਂਚ ਕੀਤਾ ਗਿਆ ਸੀ ਜਿਸ ਨੂੰ ਖਪਤਕਾਰਾਂ ਵੱਲੋਂ ਕਾਫੀ ਭਰਵਾਂ ਹੁੰਗਾਰਾ ਮਿਲਿਆ ਹੈ।
               ਇਸ ਮੌਕੇ ਗੁਰਦੇਵ ਸਿੰਘ ਮੈਨੇਜਰ ਮਿਲਕ ਪ੍ਰੋਕਿਊਰਮੈਂਟ, ਪ੍ਰਿਤਪਾਲ ਸਿੰਘ ਸਿਵਿਆ ਇੰਚਾਰਜ ਮਾਰਕੀਟਿੰਗ, ਸਤਿੰਦਰ ਪ੍ਰਸ਼ਾਦ ਮਨੈਜਰ ਕੁਆਲਟੀ ਐਸ਼ੋਰੈਂਸ, ਵਿਜੈ ਕੁਮਾਰ ਗੁਪਤਾ ਅਤੇ ਲਖਬੀਰ ਸਿੰਘ ਮੈਨੇਜਰ ਖਰੀਦ ਵੀ ਹਾਜ਼ਰ ਸਨ।

Check Also

ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ

ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …