ਲੌਂਗੋਵਾਲ, 11 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜਿਲ੍ਹਾ ਸੰਗਰੂਰ ਦੇ ਇਤਿਹਾਸਕ ਪਿੰਡ ਭੁਟਾਲ ਕਲਾ ਦੇ ਜੰਮਪਲ ਸਵਰਗਵਾਸੀ ਕ੍ਰਿਸ਼ਨ ਦੇਵ ਸਿੰਘ
ਭੁਟਾਲ ਦਾ ਨਾਮ ਸਿਆਸੀ ਪਾਰਟੀਆਂ ਵਿੱਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਸੀ।ਉਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਇਨ੍ਹਾਂ ਦੀ ਸਿਆਸੀ ਪਰੰਪਰਾ ਨੂੰ ਅੱਗੇ ਵਧਾਉਣ ਲਈ ਭੁਟਾਲ ਦੇ ਸਪੁੱਤਰ ਚੇਅਰਮੈਨ ਗੁਰਸੰਤ ਸਿੰਘ ਭੁਟਾਲ ਨੇ ਸਿਆਸਤ ਦੇ ਅਖਾੜੇ ਵਿੱਚ ਬੜੀ ਤੇਜੀ ਨਾਲ ਕਦਮ ਅੱਗੇ ਵਦਾਉਂਦਿਆਂ ਛੋਟੀ ਉਮਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਮਾਰਕਫੈਡ ਦੇ ਡਾਇਰੈਕਟਰ ਬਣੇ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਰਾਜਨੀਤੀ ਦੇ ਥੰਮ ਸੁਖਦੇਵ ਸਿੰਘ ਢੀਂਡਸਾ ਦੇ ਅਸ਼ੀਰਵਾਦ ਸਦਕਾ ਸ਼ੁਰੂ ਕੀਤੀ।
ਹੁਣ ਸੁਖਦੇਵ ਸਿੰਘ ਢੀਂਡਸਾ ਵਲੋਂ ਨਵਾਂ ਅਕਾਲੀ ਦਲ ਬਣਾਉਣ ਉਪਰੰਤ ਉਨਾਂ ਨੇ ਕਿਹਾ ਹੈ ਕਿ ਉਹ ਸੁਖਦੇਵ ਸਿੰਘ ਢੀਂਡਸਾ ਅਤੇ ਪ੍ਰਮਿੰਦਰ ਸਿੰਘ ਢੀਂਡਸਾ ਪਰਿਵਾਰ ਦਾ ਮਰਦੇ ਦਮ ਤੱਕ ਸਾਥ ਦੇਣਗੇ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media