Wednesday, June 24, 2026

ਖ਼ਾਲਸਾ ਕਾਲਜ ਐਜ਼ੂਕੇਸ਼ਨ ਦੇ 3 ਪ੍ਰੋਫੈਸਰ ਹੋਏ ਰੈਗੂਲਰ

ਛੀਨਾ ਨੇ ਰੈਗੂਲਰ ਹੋਏ ਪ੍ਰੋਫੈਸਰਾਂ ਨੂੰ ਦਿੱਤੀ ਮੁਬਾਰਕਬਾਦ

ਅੰਮ੍ਰਿਤਸਰ, 13 ਜੁਲਾਈ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਜੀ.ਟੀ ਰੋਡ ਦੇ 3 ਪ੍ਰੋਫੈਸਰਾਂ ਨੇ ਰੈਗੂਲਰ ਹੋਣ ’ਤੇ ਉਨਾਂ ਵਲੋਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦਾ ਧੰਨਵਾਦ ਕੀਤਾ ਗਿਆ।ਕੋਰੋਨਾ ਵਾਇਰਸ ਦੀ ਮਾਰ ਸਮੇਂ ਆਪਣੀਆਂ ਨੌਕਰੀਆਂ ਨੂੰ ਰੈਗੂਲਰ ਹੋਣ ’ਤੇ ਉਕਤ ਪ੍ਰੋਫੈਸਰ ਆਪਣੇ ਆਪ ਨੂੰ ਵਡਭਾਗਾਂ ਮਹਿਸੂਸ ਕਰ ਰਹੇ ਹਨ।ਇਹ ਅਧਿਆਪਕ ਡੀ.ਪੀ.ਆਈ ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸੇਵਾਵਾਂ ਨਿਭਾਅ ਰਹੇ ਹਨ, ਜਿੰਨ੍ਹਾਂ ਨੂੰ ਸਰਕਾਰ ਦੁਆਰਾ ਜਾਰੀ ਨਿਯਮਾਂ ਅਨੁਸਾਰ ਸੇਵਾ ’ਚੋਂ ਪੱਕਿਆ ਕੀਤਾ ਗਿਆ ਹੈ।
          ਉਕਤ ਪ੍ਰੋਫੈਸਰਾਂ ਨੇ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੀ ਅਗਵਾਈ ਹੇਠ ਆਨਰੇਰੀ ਸਕੱਤਰ ਛੀਨਾ ਦਾ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨ ਕੀਤਾ।ਉਨਾਂ ਨੇ ਖ਼ਾਲਸਾ ਕਾਲਜ ਮੈਨੇਜ਼ਮੈਂਟ ਦਾ ਤਹਿ ਦਿਲੋਂ ਸ਼ੁਕਰਾਨਾ ਕਰਦਿਆਂ ਕਿਹਾ ਕਿ ਪੂਰੀ ਲਗਨ ਅਤੇ ਮਿਹਨਤ ਨਾਲ ਸੇਵਾਵਾਂ ਨਿਭਾਉਣਗੇ ਅਤੇ ਐਜ਼ੂਕੇਸ਼ਨ ਕਾਲਜ ਦੀ ਚੜਦੀ ਕਲਾ, ਵਿੱਦਿਆ ਦੇ ਮਿਆਰ ਨੂੰ ਹੋਰ ਉਚਾ ਚੁੱਕਣ ’ਚ ਦਿਨ ਰਾਤ ਯਤਨਸ਼ੀਲ ਰਹਿਣਗੇ।
             ਛੀਨਾ ਨੇ ਰੈਗੂਲਰ ਸੇਵਾਵਾਂ ਨਿਭਾਉਣ ਲਈ ਸਰਕਾਰੀ ਮਤੇ ’ਚ ਸ਼ਾਮਿਲ ਕੀਤੇ ਗਏ ਪ੍ਰੋਫੈਸਰਾਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਲੰਮੀ ਜਦੋਜਹਿਦ ਤੋਂ ਬਾਅਦ ਸੂਬਾ ਸਰਕਾਰ ਦੇ ਸਿੱਖਿਆ ਸਬੰਧੀ ਬਹੁਤ ਮਹੱਤਵਪੂਰਨ ਫ਼ੈਸਲਾ ਕੀਤਾ ਗਿਆ ਸੀ, ਜਿਸ ਮੁਤਾਬਕ ਹੀ ਉਨਾਂ ਦੀ ਭਰਤੀ ਹੋਈ ਹੈ।
             ਡਾ. ਹਰਪ੍ਰੀਤ ਕੌਰ ਨੇ ਉਕਤ ਪ੍ਰੋਫੈਸਰਾਂ ਦੇ ਚੁਣੇ ਜਾਣ ’ਤੇ ਵਧਾਈ ਦਿੰਦਿਆਂ ਦੱਸਿਆ ਕਿ ਕਾਲਜ ਦੇ 3 ਪ੍ਰੋਫੈਸਰਾਂ ਡਾ. ਦੀਪਿਕਾ ਕੋਹਲੀ, ਡਾ. ਸੁਮਨ ਸੱਗੂ ਅਤੇ ਡਾ. ਸਤਿੰਦਰ ਢਿੱਲੋਂ ਨੂੰ ਰੈਗੂਲਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਉਪਰੰਤ ਖ਼ਾਲਸਾ ਮੈਨੇਜ਼ਮੈਂਟ ਕਮੇਟੀ ਨੇ ਮਤਾ ਪਾਸ ਕਰਕੇ ਉਪਰੋਕਤ ਪ੍ਰੋਫੈਸਰਾਂ ਨੂੰ ਪੂਰੀ ਤਨਖਾਹ ’ਤੇ ਰੈਗੂਲਰ ਸੇਵਾ ਨਿਭਾਉਣ ਅਧੀਨ ਸ਼ਾਮਿਲ ਕਰ ਲਿਆ ਹੈ, ਜੋ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …