ਸ੍ਰੀ ਮੁਕਤਸਰ ਸਾਹਿਬ, 14 ਜੁਲਾਈ (ਪੰਜਾਬ ਪੋਸਟ – ਰਾਜਵੰਤ ਸਿੰਘ ਤੱਖੀ)- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਪ੍ਰਿੰਸੀਪਲ ਅਤੇ ਬਤੌਰ
ਜ਼ਿਲ੍ਹਾ ਸਿੱਖਿਆ ਅਫਸਰ ਮੁਕਤਸਰ ਸਾਹਿਬ ਵਿਖੇ ਸੇਵਾਵਾਂ ਦੇ ਚੁੱਕੇ ਦਵਿੰਦਰ ਰਾਜ਼ੋਰੀਆ ਦੇ ਇਕਲੌਤੇ ਪੁੱਤਰ ਪੁਨੀਤ ਰਾਜੋਰੀਆ (19) ਦੀ ਕੈਨੇਡਾ ਵਿਖੇ ਮੌਤ ਹੋ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਪੁਨੀਤ ਕਰੀਬ 1 ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਿਆ ਸੀ ਅਤੇ ਕੁੱਝ ਸਮਾਂ ਪਹਿਲਾਂ ਹੀ ਇਹ ਪਤਾ ਲੱਗਾ ਕਿ ਉਹ ਬਲੱਡ ਕੈਂਸਰ ਦੀ ਆਖਰੀ ਸਟੇਜ `ਤੇ ਹੈ।ਬੀਤੇ ਕੁੱਝ ਦਿਨਾਂ ਤੋਂ ਕੈਨੇਡਾ ਵਿਖੇ ਹੀ ਉਸ ਦਾ ਇਲਾਜ਼ ਚੱਲ ਰਿਹਾ ਸੀ ਜਿਸ ਦੀ ਬੀਤੇ ਕੱਲ ਮੌਤ ਹੋ ਗਈ।ਸ਼ਹਿਰ ਵਿਚ ਅਧਿਆਪਕ ਦੇ ਨਾਲ-ਨਾਲ ਸਮਾਜ ਸੇਵਾ ਦੇ ਕਾਰਜਾਂ ਵਿੱਚ ਵਿਚਰਦੇ ਦਵਿੰਦਰ ਰਾਜੋਰੀਆ ਦੇ ਪੁੱਤਰ ਦੀ ਮੌਤ ਦੀ ਖਬਰ ਨਾਲ ਸ਼ਹਿਰ ਵਿਚ ਸੋਗ ਦੀ ਲਹਿਰ ਦੌੜ ਗਈ।
Check Also
ਸੰਗੀਤਮਈ ਸ਼ਾਮ ਪ੍ਰੋਗਰਾਮ ‘ਅਹਿਸਾਸ’ 2 ਅਗਸਤ ਨੂੰ
ਅੰਮ੍ਰਿਤਸਰ, 31 ਜੁਲਾਈ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਆਪਣੇ ਸਮਾਗਮਾਂ ਦੀ ਲੜੀ …
Punjab Post Daily Online Newspaper & Print Media