Friday, July 31, 2026

ਜੈਸਿਕਾ ਕੰਗ ਨੇ ਆਈ.ਸੀ.ਐਸ.ਈ ਦਸਵੀਂ ਦੀ ਪ੍ਰੀਖਿਆ ’ਚੋਂ ਹਾਸਲ ਕੀਤੇ 96 ਫੀਸਦੀ ਨੰਬਰ

ਸਮਰਾਲਾ, 14 ਜੁਲਾਈ (ਪੰਜਾਬ ਪੋਸਟ- ਇੰਦਰਜੀਤ ਕੰਗ) – ਬੀਤੇ ਦਿਨੀਂ ਆਈ.ਸੀ.ਐਸ.ਈ ਵਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਕੋਟਲਾ ਸਮਸ਼ਪੁਰ ਦੀ ਧੀ ਜੈਸਿਕਾ ਕੰਗ ਪੋਤਰੀ ਸਵ: ਮਹਿਮਾ ਸਿੰਘ ਕੰਗ ਨੇ ਕੁੱਲ 500 ਨੰਬਰਾਂ ਵਿੱਚੋਂ 480 ਨੰਬਰ ਲੈ ਕੇ ਇਲਾਕੇ ਦੀਆਂ ਧੀਆਂ ਦੇ ਮਾਣ ਵਿੱਚ ਵਾਧਾ ਕੀਤਾ ਹੈ।  ਐਨ.ਟੈਕ. ਕੰਪਿਊਟਰ ਸੈਂਟਰ ਦੇ ਡਾਇਰੈਕਟਰ ਇੰਦਰਜੀਤ ਸਿੰਘ ਕੰਗ ਅਤੇ ਮਾਤਾ ਰਜਿੰਦਰ ਕੌਰ ਕੰਗ ਦੀ ਇਹ ਹੋਣਹਾਰ ਧੀ ਸੈਕਰਡ ਹਾਰਟ ਕਾਨਵੈਂਟ ਸਕੂਲ ਉਟਾਲਾਂ ਦੀ ਵਿਦਿਆਰਥਣ ਹੈ।ਉਸ ਨੇ 96 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਆਪਣੇ ਸੈਕਸ਼ਨ ਵਿਚੋਂ ਤੀਸਰਾ ਸਥਾਨ ਹਾਸਲ ਕਰਕੇ ਜਿਥੇ ਆਪਣੇ ਸਕੂਲ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ, ਉਥੇ ਪਿੰਡ ਕੋਟਲਾ ਸਮਸ਼ਪੁਰ ਲਈ ਵੀ ਇਹ ਮਾਣ ਵਾਲੀ ਗੱਲ ਹੈ।
                ਜੈਸਿਕਾ ਕੰਗ ਨੇ ਇਸ ਸਫਲਤਾ ਦਾ ਸਿਹਰਾ ਸਕੂਲ ਪ੍ਰਿੰਸੀਪਲ ਮੈਡਮ, ਸਮੂਹ ਅਧਿਆਪਕਾਂ ਅਤੇ ਆਪਣੇ ਮਾਤਾ-ਪਿਤਾ ਤੇ ਆਪਣੀ ਦਾਦੀ ਨੂੰ ਦਿੰਦੇ ਹੋਏ ਕਿਹਾ ਕਿ ਸਕੂਲ ਟੀਚਰਾਂ ਵਲੋਂ ਦਿੱਤੀ ਚੰਗੀ ਸੇਧ ਅਤੇ ਉਨ੍ਹਾਂ ਵਲੋਂ ਕਰਵਾਈ ਮਿਹਨਤ ਸਦਕਾ ਉਹ ਇਹ ਦਰਜ਼ਾ ਹਾਸਲ ਕਰਨ ਵਿੱਚ ਕਾਮਯਾਬ ਹੋਈ ਹੈ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …