ਲੌਂਗੋਵਾਲ, 15 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੀ.ਬੀ.ਐਸ.ਈ ਵਲੋਂ ਐਲਾਨੇ ਗਏ ਬਾਰ੍ਹਵੀਂ ਕਲਾਸ ਦੇ ਨਤੀਜਿਆਂ ਵਿੱਚ ਅਕੈਡਮਿਕ ਹਾਈਟਸ
ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ।ਸਕੂਲ ਦੇ ਵਿਦਿਆਰਥੀਆਂ ਸਾਕਸ਼ੀ ਨੇ 90 ਫੀਸਦ, ਕਸ਼ਿਸ਼ ਬਾਂਸਲ ਨੇ 85 ਫ਼ੀਸਦੀ, ਹਰਲੀਨ ਕੌਰ ਨੇ 84.4 ਫ਼ੀਸਦੀ, ਹਰਪ੍ਰੀਤ ਕੌਰ ਨੇ 80 ਫੀਸਦੀ, ਗੁਰਕੀਰਤ ਸਿੰਘ ਨੇ 83.6 ਫੀਸਦੀ, ਕਰਨਵੀਰ ਸਿੰਘ ਨੇ 82.6 ਫੀਸਦੀ, ਅਰਸ਼ਦੀਪ ਕੌਰ ਨੇ 81 ਫੀਸਦੀ, ਅਰਸ਼ਦੀਪ ਸਿੰਘ ਨੇ 82.6 ਫੀਸਦੀ, ਕਮਲਪ੍ਰੀਤ ਕੌਰ ਨੇ 81.6 ਫੀਸਦ, ਅਕਾਸ਼ਦੀਪ ਸਿੰਘ ਨੇ 80.8 ਫੀਸਦੀ ਅੰਕ ਪ੍ਰਾਪਤ ਕਰਕੇ ਮਾਪਿਆਂ ਅਤੇ ਅਧਿਆਪਕਾਂ ਦਾ ਨਾਂ ਰੌਸ਼ਨ ਕੀਤਾ ਹੈ।ਚੇਅਰਮੈਨ ਸੰਜੇ ਸਿੰਗਲਾ ਨੇ ਇਸ ਸਫਲਤਾ ਲਈ ਸਟਾਫ, ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ।
Check Also
ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …
Punjab Post Daily Online Newspaper & Print Media