Friday, September 18, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦਾ `ਇੰਡੀਆ ਟੁਡੇ` ਬੈਸਟ ਕਾਲਜਿਜ਼ ਆਫ ਇੰਡੀਆ ਰੈਕਿੰਗ `ਚ ਉਚ ਸਥਾਨ

ਅੰਮ੍ਰਿਤਸਰ, 16 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੂੰ ਖ਼ਾਸ ਤੌਰ `ਤੇ ਸਾਇੰਸ, ਕਾਮਰਸ, ਬੀ.ਬੀ.ਏ, ਬੀ.ਸੀ.ਏ ਅਤੇ ਫੈਸ਼ਨ ਡਿਜ਼ਾਈਨਿੰਗ ਦੇ ਅਨੁਸ਼ਾਸਨ `ਚ `ਇੰਡੀਆ ਟੁਡੇ` ਵੱਲੋਂ ਭਾਰਤ ਦੇ ਬੈਸਟ ਕਾਲਜਾਂ `ਚ ਸ਼ਾਮਲ ਕੀਤਾ ਗਿਆ ਹੈ। ਦੇਸ਼ `ਚ ਵਿਆਪਕ ਆਧਾਰ `ਤੇ 14 ਵੱਡੇ ਅਨੁਸ਼ਾਸਨਾਂ ਦੇ ਐਮ.ਡੀ.ਆਰ.ਏ ਸਰਵੇਖਣ ਦੇ ਸੰਚਾਲਨ ਵਿਚ ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਨੂੰ ਫੈਸ਼ਨ ਡਿਜ਼ਾਈਨਿੰਗ ਵਰਗ `ਚ 25ਵਾਂ, ਬੀ.ਸੀ.ਏ ਵਰਗ `ਚ 53ਵਾਂ, ਬੀ.ਬੀ.ਏ ਵਰਗ `ਚ 69ਵਾਂ, ਕਾਮਰਸ ਵਰਗ `ਚ 69ਵਾਂ ਅਤੇ ਸਾਇੰਸ ਵਰਗ `ਚ 87ਵਾਂ ਦਰਜ਼ਾ ਦਿੱਤਾ ਗਿਆ।
ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਸ਼ਰਮਾ ਨੇ ਕਾਲਜ ਦੀ ਇਸ ਸ਼ਾਨਦਾਰ ਪ੍ਰਾਪਤੀ ਨੂੰ ਸਵਾਮੀ ਦਯਾਨੰਦ ਸਰਸਵਤੀ ਵੱਲੋਂ ਨਿਰਧਾਰਿਤ ਕਦਰਾਂ ਕੀਮਤਾਂ, ਆਦਰਸ਼ਾਂ ਅਤੇ ਡਾ. ਪੂਨਮ ਸੂਰੀ, ਪ੍ਰਧਾਨ, ਡੀ.ਏ.ਵੀ.ਸੀ.ਐਮ.ਸੀ ਦੀ ਗਤੀਸ਼ੀਲ ਲੀਡਰਸ਼ਿਪ ਨੂੰ ਸਮਰਪਿਤ ਕੀਤਾ।ਉਹਨਾਂ ਕਿਹਾ ਕਿ ਕਾਲਜ਼ ਇਲਾਕੇ `ਚ ਔਰਤਾਂ ਦੀ ਸਿੱਖਿਆ ਅਤੇ ਸਸ਼ਕਤੀਕਰਨ ਲਈ ਵਚਨਬੱਧ ਹੈ ।

Check Also

ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …