ਸ਼ਮਰਾਲਾ, 17 ਜੁਲਾਈ (ਪੰਜਾਬ ਪੋਸਟ- ਇੰਦਰਜੀਤ ਕੰਗ) – ਬੀਤੇ ਦਿਨੀਂ ਆਈ.ਸੀ.ਐਸ.ਈ. ਵਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਸੈਕਰਡ ਹਾਰਟ
ਕਾਨਵੈਂਟ ਸਕੂਲ ਉਟਾਲਾਂ ਦੀ ਵਿਦਿਆਰਥਣ ਦਿਵਲੀਨ ਕੌਰ ਨੇ 500 ਨੰਬਰਾਂ ਵਿਚੋਂ 470 ਨੰਬਰ ਲੈ ਕੇ ਸਮਰਾਲਾ ਸ਼ਹਿਰ ਅਤੇ ਇਲਾਕੇ ਦੀਆਂ ਧੀਆਂ ਦੇ ਮਾਣ ਵਿੱਚ ਹੋਰ ਵਾਧਾ ਕੀਤਾ ਹੈ। ਕਮਲ ਕਲੋਨੀ ਨਿਵਾਸੀ ਗੁਰਪ੍ਰੀਤ ਸਿੰਘ (ਰੈਡੀਮੇਡ ਗਾਰਮੈਂਟਸ ਬਿਜਨਸ) ਅਤੇ ਮਾਤਾ ਹਰਪ੍ਰੀਤ ਕੌਰ ਦੀ ਇਹ ਹੋਣਹਾਰ ਬੇਟੀ ਨੇ 94 ਪ੍ਰਤੀਸ਼ਤ ਅੰਕ ਹਾਸਲ ਕਰਕੇ ਆਪਣੇ ਸਕੂਲ ਅਤੇ ਮਾਤਾ ਪਿਤਾ ਦਾ ਨਾਂ ਰੌਸ਼ਨ ਕੀਤਾ ਹੈ।
ਦਿਵਲੀਨ ਕੌਰ ਨੇ ਇਸ ਸਫਲਤਾ ਦਾ ਸਿਹਰਾ ਸਕੂਲ ਪ੍ਰਿੰਸੀਪਲ ਮੈਡਮ, ਸਮੂਹ ਅਧਿਆਪਕਾਂ, ਮਾਤਾ ਪਿਤਾ ਅਤੇ ਆਪਣੇ ਦਾਦਾ ਵਜੀਰ ਸਿੰਘ ਅਤੇ ਦਾਦੀ ਤੇਜਿੰਦਰ ਕੌਰ ਨੂੰ ਦਿੰਦੇ ਹੋਏ ਕਿਹਾ ਕਿ ਸਕੂਲ ਟੀਚਰਾਂ ਵਲੋਂ ਦਿੱਤੀ ਚੰਗੀ ਸੇਧ ਅਤੇ ਉਨ੍ਹਾਂ ਵਲੋਂ ਕਰਵਾਈ ਮਿਹਨਤ ਸਦਕਾ ਉਸਨੇ ਇਹ ਕਾਮਯਾਬੀ ਹਾਸਲ ਕੀਤੀ ਹੈ।ਉਸ ਨੇ ਕਿਹਾ ਕਿ ਉਸ ਦਾ ਵੱਧ ਰੁਝਾਨ ਕਮਰਸ ਵੱਲ ਹੈ ਅਤੇ ਉਸ ਦਾ ਨਿਸ਼ਾਨਾ ਚਾਰਟਰਡ ਅਕਾਊਟੈਂਟ ਬਣਨ ਦਾ ਹੈ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media