Thursday, May 7, 2026

ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਦਾ ਦਸਵੀਂ (ਸੀ.ਬੀ.ਐਸ.ਈ) ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ

ਜੰਡਿਆਲਾ ਗੁਰੂ, 18 ਜੁਲਾਈ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਸਥਾਨਕ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਦਾ ਨਤੀਜਾ 100% ਰਿਹਾ ਅਤੇ 7 ਬੱਚਿਆਂ ਨੇ 90% ਤੋਂ 95% ਨੰਬਰ ਲੈ ਕੇ ਮੈਰਿਟ ਹਾਸਿਲ ਕੀਤੀ।ਗੁਰਬੰਧਨ ਸਿੰਘ ਨੇ 94.2% ਅੰਕ ਲੈ ਕੇ ਪਹਿਲਾ, ਸਿਮਰਨਪ੍ਰੀਤ ਕੌਰ ਨੇ 93.0% ਅੰਕ ਲੈ ਕੇ ਦੂਸਰਾ ਅਤੇ ਗੁਰਲੀਨ ਕੌਰ ਨੇ 92.3 ਅੰਕ ਲੈ ਕੇ ਤੀਸਰਾ ਸਥਾਨ ਹਾਸਿਲ ਕੀਤਾ।ਇਸੇ ਤਰ੍ਹਾਂ ਇਸ਼ਤਾ ਰੰਧਾਵਾ ਨੇ 92.0% ਅੰਕ, ਹੁਸਨਪ੍ਰੀਤ ਸਿੰਘ ਨੇ 91.8% ਅੰਕ, ਆਨਚਲਪ੍ਰੀਤ ਕੌਰ ਨੇ 90.8% ਅੰਕ ਅਤੇ ਦਮਨਪ੍ਰੀਤ ਕੌਰ ਨੇ 90.5% ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿੱਚ ਆਪਣਾ ਨਾਮ ਸ਼ਾਮਲ ਕੀਤਾ।ਸਮਾਜਿਕ ਸਿੱਖਿਆ ਵਿੱਚ ਇਸ਼ਤਾ ਰੰਧਾਵਾ, ਸਿਮਰਨਪ੍ਰੀਤ ਕੌਰ ਅਤੇ ਗੁਰਲੀਨ ਕੌਰ ਨੇ 100 ਅੰਕ ਪ੍ਰਾਪਤ ਕੀਤੇ।ਪੰਜਾਬੀ ਵਿੱਚ ਦਮਨਪ੍ਰੀਤ ਕੌਰ ਨੇ 100 ਅੰਕ ਪ੍ਰਾਪਤ ਕੀਤੇ।ਸਮਾਜਿਕ ਸਿੱਖਿਆ ਵਿੱਚ 32 ਬੱਚਿਆਂ ਨੇ 90 ਤੋ 100 ਅੰਕ ਪ੍ਰਾਪਤ ਕੀਤੇ, ਪੰਜਾਬੀ ‘ਚ 51 ਬੱਚਿਆਂ ਅਤੇ ਕੰਪਿਉਟਰ ਵਿੱਚ 54 ਬੱਚਿਆਂ ਨੇ 90 ਤੋ 100 ਅੰਕ ਪ੍ਰਾਪਤ ਕੀਤੇ।ਪੁਜੀਸ਼ਨ ਹਾਸਿਲ ਕਰਨ ਵਾਲੇ ਬੱਚਿਆਂ ਦਾ ਸਕੂਲ ਵਿੱਚ ਪਹੁੰਚਣ ‘ਤੇ ਮੂੰਹ ਮਿੱਠਾ ਕਰਵਾਇਆ ਗਿਆ।
               ਪ੍ਰਿੰਸੀਪਲ ਅਮਰਪ੍ਰੀਤ ਕੌਰ ਤੇ ਸਕੂਲ ਦੇ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਤੇ ਚਵਿੰਡਾ ਦੇਵੀ ਸਕੂਲ ਦੇ ਪ੍ਰਿੰਸੀਪਲ ਅਮਨਦੀਪ ਕੌਰ ਨੇ ਬੱਚਿਆਂ ਦੇ ਮਾਪਿਆ, ਉਹਨਾਂ ਦੇ ਅਧਿਆਪਕਾਂ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਜਿਨ੍ਹਾਂ ਦੀ ਮਿਹਨਤ ਸਦਕਾ ਉਨ੍ਹਾਂ ਦੇ ਬੱਚਿਆਂ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ।
ਇਸ ਮੌਕੇ ਵਾਇਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਕੋਆਰਡੀਨੇਟਰ ਸ਼ਿਲਪਾ ਸ਼ਰਮਾ, ਸੁਖਚੈਣ ਸਿੰਘ, ਗੁਰਦੀਸ਼ ਕੌਰ, ਹਰਸਿਮਰਨ ਸਿੰਘ ਰਾਜਬੀਰ ਕੌਰ, ਨਿਰਮਲਜੀਤ ਕੌਰ, ਸੁਮਨਦੀਪ ਕੌਰ, ਰਾਧਿਕਾ, ਪ੍ਰਮਿੰਦਰ ਕੌਰ, ਕਮਲਜੀਤ ਕੌਰ, ਮਮਤਾ ਸ਼ਰਮਾ, ਨਵਜੀਤ ਕੌਰ ਅਤੇ ਕੋਮਲਪ੍ਰੀਤ ਕੌਰ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਕਾਰਨੀਵਲ-2026 ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 6 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ‘ਕੇ.ਸੀ.ਏ ਮੈਥਮੈਟਿਕਸ …