ਪਠਾਨਕੋਟ, 18 ਜੁਲਾਈ (ਪੰਜਾਬ ਪੋਸਟ ਬਿਊਰੋ) – ਭਾਰਤੀ ਸੈਨਾ ਵਿੱਚ ਵਰਤਮਾਨ ਸਮੇਂ ਚੰਡੀਮੰਦਰ ਵਿਖੇ ਇਨਸਥੀਸੀਆ ਦੀ ਐਮ.ਡੀ ਕਰ ਰਹੇ ਮੇਜਰ ਡਾਕਟਰ
ਅੰਕੁਸ਼ ਮਲਹੋਤਰਾ ਸਰਕਾਰੀ ਸਕੂਲ ਤੋਂ ਪੜੇ ਹੋਏ ਹਨ।ਅੰਕੁਸ਼ ਦੇ ਪਿਤਾ ਮਹਿੰਦਰ ਸਿੰਘ ਆਪ ਸਰਕਾਰੀ ਅਧਿਆਪਕ ਰਹੇ ਹਨ ਅਤੇ ਉਨਾਂ ਅੰਕੁਸ਼ ਨੂੰ ਆਪਣੇ ਸਕੂਲ ਬਾਲਾ ਪਿੰਡੀ ਦੇ ਮਿਡਲ ਸਕੂਲ ਵਿਚ ਹੀ ਮੁਢਲੀ ਸਿੱਖਿਆ ਦਿੱਤੀ ਸੀ।ਐਮ.ਬੀ.ਬੀ.ਐਸ ਦੀ ਪੜ੍ਹਾਈ ਕਰਨ ਤੋਂ ਬਾਅਦ ਅੰਕੁਸ਼ ਸੈਨਾ ਵਿਚ ਕੈਪਟਨ ਚੁਣੇ ਗਏ ਸੈਨਾ ਵਿਚ ਹੀ ਉਨਾਂ ਨੇ ਮਾਹਿਰ ਡਾਕਟਰ ਬਣਨ ਲਈ ਐਮ.ਡੀ ਦਾ ਟੈਸਟ ਪਾਸ ਕੀਤਾ ਅਤੇ ਇਨਸਥੀਸ਼ੀਆ ਦੀ ਐਮ.ਡੀ ਲਈ ਚੰਡੀਗੜ੍ਹ ਚੰਡੀਮੰਦਰ ਵਿਖੇ ਸੈਨਾ ਦੇ ਕਮਾਂਡ ਹਸਪਤਾਲ ਵਿੱਚ ਉਚੇਰੀ ਪੜ੍ਹਾਈ ਕਰ ਰਹੇ ਹਨ।
ਮੇਜਰ ਅੰਕੁਸ਼ ਦੀ ਇਸ ਸਫਲਤਾ ਲਈ ਸ਼ਹੀਦ ਭਗਤ ਸਿੰਘ ਅਧਿਆਪਕ ਵਿਦਿਆਰਥੀ ਭਲਾਈ ਮੰਚ ਪਠਾਨਕੋਟ ਅਤੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕ ਭਾਈਚਾਰੇ ਵਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।ਫੋਨ ‘ਤੇ ਗੱਲ ਕਰਦਿਆਂ ਮੇਜਰ ਅੰਕੁਸ਼ ਨੇ ਆਪਣੇ ਸਰਕਾਰੀ ਸਕੂਲ ਦੇ ਤਜਰਬੇਕਾਰ ਤੇ ਮਿਹਨਤੀ ਅਧਿਆਪਕਾਂ ਦਾ ਸ਼ੁਕਰਾਨਾ ਕੀਤਾ।ਉਨਾਂ ਵਿਦਿਆਰਥੀਆਂ ਦੇ ਨਾਂ ਸੰਦੇਸ਼ ਵਿੱਚ ਕਿਹਾ ਕਿ ਉਹ ਸਫਲਤਾ ਲਈ ਸਖਤ ਮਿਹਨਤ ਕਰਨ ਅਤੇ ਆਪਣੇ ਅਧਿਆਪਕਾਂ ਦੀ ਅਗਵਾਈ ਵਿੱਚ ਆਪਣੀ ਰੁਚੀ ਅਨੁਸਾਰ ਕਿੱਤਾ ਚੁਨਣ।
ਅੰਕੁਸ਼ ਨੂੰ ਵਧਾਈਆਂ ਦਿੰਦੇ ਹੋਏ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਪਠਾਨਕੋਟ ਜਗਜੀਤ ਸਿੰਘ, ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਇੰਜੀ. ਸੰਜੀਵ ਗੌਤਮ, ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਰਾਜੇਸ਼ਵਰ ਸਲਾਰੀਆਂ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਰਮੇਸ਼ ਲਾਲ ਠਾਕੁਰ ਨੇ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਕੀ ਉਹ ਬੱਚਿਆਂ ਨੂੰ ਮਹਿੰਗੇ ਪ੍ਰਾਈਵੇਟ ਸਕੂਲਾਂ ਵਿੱਚ ਲਿਜਾਣ ਦੀ ਬਜ਼ਾਏ ਸਮਾਰਟ ਸਰਕਾਰੀ ਸਕੂਲਾਂ ਵਿੱਚ ਪੜਾਉਣ, ਜਿਥੇ ਅਤਿ ਆਧੁਨਿਕ ਸਹੂਲਤਾਂ ਨਾਲ ਮਿਆਰੀ ਸਿਖਿਆ ਦਾ ਸੂਰਜ ਚਮਕ ਰਿਹਾ ਹੈ।
Check Also
ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ
ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …
Punjab Post Daily Online Newspaper & Print Media