Monday, March 16, 2026

ਵੱਡੇ ਪੱਧਰ ‘ਤੇ ਨਮੂਨੇ ਲੈਣ ਨਾਲ ਕਰੋਨਾ ਦੇ 21 ਪਾਜ਼ੇਟਿਵ ਕੇਸ ਸਾਹਮਣੇ ਆਏ- ਡੀ.ਸੀ

ਸ਼ਨੀਵਾਰ ਨੂੰ 8 ਮਰੀਜ਼ ਹੋਏ ਠੀਕ, 1 ਦੀ ਮੌਤ

ਐਸ.ਏ.ਐਸ ਨਗਰ, 18 ਜੁਲਾਈ (ਪੰਜਾਬ ਪੋਸਟ ਬਿਊਰੋ) – ਵੱਡੇ ਪੱਧਰ ‘ਤੇ ਨਮੂਨੇ ਲੈਣ ਅਤੇ ਸੰਪਰਕ ਦਾ ਪਤਾ ਲਗਾਉਣ ਨਾਲ 21 ਨਵੇਂ ਕੋਵਿਡ-19 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ।ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਹਾਲ ਹੀ ਵਿਚ ਹੋਏ ਕੇਸਾਂ ਵਿੱਚ ਵਾਧੇ ਦੇ ਮੱਦੇਨਜ਼ਰ ਕੋਈ ਜੋਖਮ ਨਾ ਲੈਂਦਿਆਂ, ਨਮੂਨੇ ਲੈਣ ਦੀ ਦਰ ਨੂੰ ਤੇਜ਼ ਕਰ ਦਿੱਤਾ ਗਿਆ ਹੈ ਅਤੇ ਵਿਆਪਕ ਪੱਧਰ ‘ਤੇ ਸੰਪਰਕਾਂ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਇੰਫੈਕਸ਼ਨ ਦੇ ਫੈਲਣ ਨੂੰ ਘਟਾਇਆ ਜਾ ਸਕੇ।
               ਉਹਨਾਂ ਕਿਹਾ ਕੋਵਿਡ ਦੇ ਕੰਮ ਵਿੱਚ ਲੱਗੇ ਕਰਮਚਾਰੀਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਹੈ ਅਤੇ ਦੂਸਰੇ ਵਿਭਾਗਾਂ ਦੇ ਕਰਮਚਾਰੀਆਂ ਨੂੰ ਕੰਟਰੋਲ ਰੂਮ ਨੂੰ ਮਜ਼ਬੂਤ ਕਰਨ ਅਤੇ ਆਉਣ ਵਾਲੇ ਯਾਤਰੀਆਂ ਦੇ ਅੰਕੜਿਆਂ ਦਾ ਰਿਕਾਰਡ ਰੱਖਣ ਵਿਚ ਸਹਾਇਤਾ ਲਈ ਬੁਲਾਇਆ ਹੈ।ਉਨ੍ਹਾਂ ਕਿਹਾ ਕਿ ਟੈਸਟਿੰਗ ਟੀਮਾਂ ਅਤੇ ਸੇਫਟੀ ਪ੍ਰੋਟੋਕੋਲ ਲਾਗੂ ਕਰਨ ਵਾਲੀਆਂ ਟੀਮਾਂ ਦੀ ਗਿਣਤੀ ਵਿੱਚ ਵੀ ਵਾਧਾ ਕੀਤਾ ਗਿਆ ਹੈ। ਜੇਕਰ ਲੋੜ ਪਈ ਤਾਂ ਫੈਲਾਅ ਦੇ ਖਤਰੇ ਵਾਲੇ ਇਲਾਕਿਆਂ ਵਿਚ ਘਰ-ਘਰ ਜਾ ਕੇ ਸੈਂਪਲ ਲਏ ਜਾਣਗੇ।
                   ਜ਼ਿਲ੍ਹੇ ਭਰ ਵਿੱਚੋਂ ਸਾਹਮਣੇ ਆਏ 21 ਕੇਸਾਂ ਵਿਚ, ਸੋਹਾਣਾ ਹਸਪਤਾਲ ਤੋਂ 27, 22, 23, 26, 50 ਸਾਲਾ ਮਹਿਲਾਵਾਂ ਤੇ 22, 29 ਸਾਲਾ ਪੁਰਸ਼, ਸੈਕਟਰ 125 ਸ਼ੰਨੀ ਇੰਨਕਲੇਵ ਖਰੜ ਤੋਂ 34 ਤੇ 48 ਸਾਲਾ ਪੁਰਸ਼ ਤੇ 17 ਤੇ 20 ਸਾਲਾ ਪਹਿਲਾਵਾਂ, ਏਓਐਮ ਇੰਨਕਲੇਵ ਮੋਹਾਲੀ ਤੋਂ 55 ਸਾਲਾ ਪੁਰਸ਼, ਮੋਤੀਆ ਰੇਗਲ ਢਕੌਲੀ ਤੋਂ 52 ਸਾਲਾ ਪੁਰਸ਼, ਸੰਨੀ ਇੰਨਕਲੇਵ ਜ਼ੀਰਕਪੁਰ ਤੋਂ 65 ਸਾਲਾ ਪੁਰਸ਼, ਹਾਈ ਲੈਂਡ ਪਾਰਕ ਜ਼ੀਰਕਪੁਰ ਤੋਂ 30 ਸਾਲਾ ਮਹਿਲਾ, ਸੈਕਟਰ 69 ਮੋਹਾਲੀ ਤੋਂ 29, 49 ਸਾਲਾ ਮਹਿਲਾਵਾਂ ਤੇ 27 ਸਾਲਾ ਪੁਰਸ਼, ਮੋਹਾਲੀ ਤੋਂ 35 ਸਾਲਾ ਪੁਰਸ਼, ਖਰੜ ਤੋਂ 25 ਸਾਲਾ ਪੁਰਸ਼, ਪੀਰ ਮੁਛੱਲਾ ਤੋਂ 39 ਸਾਲਾ ਪੁਰਸ਼ ਸ਼ਾਮਲ ਹੈ।
                 ਠੀਕ ਹੋਏ ਵਿਚ ਸੈਕਟਰ 97 ਮੋਹਾਲੀ ਤੋਂ 69 ਸਾਲਾ ਪੁਰਸ਼, ਫੇਜ 4 ਤੋਂ 35 ਸਾਲਾ ਪੁਰਸ਼, ਕੁਰਾਲੀ ਤੋਂ 15 ਸਾਲਾ ਲੜਕੀ, ਸੈਕਟਰ 78 ਮੋਹਾਲੀ ਤੋਂ 40 ਸਾਲਾ ਪੁਰਸ਼, ਫੇਜ 3 ਮੋਹਾਲੀ ਤੋਂ 25 ਸਾਲਾ ਪੁਰਸ਼ ਅਤੇ ਖਰੜ ਤੋਂ 34, 38 ਸਾਲਾ ਪੁਰਸ਼ ਤੇ 58 ਸਾਲਾ ਮਹਿਲਾ ਸ਼ਾਮਲ ਹੈ ਜਦਕਿ ਪ੍ਰੀਤ ਕਲੌਨੀ ਜ਼ੀਕਰਪੁਰ ਦੇ ਇਕ 43 ਸਾਲਾ ਵਿਅਕਤੀ ਦੀ ਜੀ.ਐਮ.ਸੀ.ਐਚ, ਸੈਕਟਰ 32 ਚੰਡੀਗੜ੍ਹ ਵਿਖੇ ਮੌਤ ਹੋ ਗਈ ਹੈ।ਉਹ ਬਲੱਡ ਸ਼ੂਗਰ ਬਿਮਾਰੀ ਤੋਂ ਪੀੜਤ ਸੀ।
               ਹੁਣ ਤੱਕ ਜਿਲੇ ਵਿੱੱਚ ਕੁੱਲ ਕੇਸਾਂ ਦੀ ਗਿਣਤੀ 513 ਹੋ ਗਈ ਹੈ ਜਿਨ੍ਹਾਂ ਵਿਚੋਂ ਐਕਟਿਵ ਕੇਸ 185 ਹਨ।ਕੁੱਲ 318 ਕੇਸ ਠੀਕ ਹੋ ਗਏ ਹਨ ਜਦੋਂ ਕਿ 10 ਮੌਤਾਂ ਹੋਈਆਂ ਹਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …