Thursday, April 16, 2026

ਪਲੇਠੇ “ਦਲਬੀਰ ਚੇਤਨ ਯਾਦਗਾਰੀ ਕਥਾ ਪੁਰਸਕਾਰਾਂ” ਦਾ ਐਲਾਨ

ਅੰਮ੍ਰਿਤਸਰ, 22 ਜੁਲਾਈ (ਦੀਪ ਦਵਿੰਦਰ ਸਿੰਘ) – ਪੰਜਾਬੀ ਜ਼ੁਬਾਨ ਦੇ ਚਰਚਿਤ ਕਹਾਣੀਕਾਰ ਦਲਬੀਰ ਚੇਤਨ ਦੀ ਯਾਦ ਵਿੱਚ ਉਹਨਾ ਦੇ ਪਰਿਵਾਰ ਦੀ ਪਹਿਲ ਕਦਮੀ ਨਾਲ ਸ਼ੁਰੂ ਕੀਤੇ “ਦਲਬੀਰ ਚੇਤਨ ਯਾਦਗਾਰੀ ਕਥਾ ਪੁਰਸਕਾਰਾਂ” ਦਾ ਐਲਾਨ ਕਰ ਦਿਤਾ ਗਿਆ ਹੈ।
                 ਕਹਾਣੀਕਾਰ ਦੀਪ ਦੇਵਿੰਦਰ ਸਿੰਘ ਨੇ ਡਾ. ਸਰਘੀ, ਨਵਚੇਤਨ ਅਤੇ ਪੁਛਪਿੰਦਰ ਸਿੰਘ ਦੇ ਹਵਾਲੇ ਨਾਲ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਇਸ ਵੇਰਾਂ ਦੇ ਪੁਰਸਕਾਰਾਂ ਲਈ ਲਗਭਗ ਦੋ ਦਰਜ਼ਨ ਕਹਾਣੀ ਲੇਖਕਾਂ ਨੇ ਆਪਣੇ ਨਵੇਂ ਕਹਾਣੀ ਸੰਗ੍ਰਿਹ ਮੁਕਾਬਲੇ ਲਈ ਭੇਜੇ ਸਨ।ਜਿੰਨ੍ਹਾ ਨੂੰ ਡਾ. ਸੁਨੀਤਾ ਸ਼ਰਮਾ, ਡਾ. ਕੰਵਲਜੀਤ ਕੌਰ ਅਤੇ ਡਾ. ਸਤਨਾਮ ਰੰਧਾਵਾ ਆਦਿ ਵਿਦਵਾਨਾਂ ਵਲੋਂ ਘੋਖਣ, ਪੜਤਾਲਣ ਅਤੇ ਹੰਗਾਲਣ ਤੋਂ ਬਾਅਦ ਤ੍ਰਿਪਤਾ ਕੇ ਸਿੰਘ ਦੀ ਪੁਸਤਕ `ਇਕ ਦਿਨ` ਨੂੰ ਪਹਿਲਾ ਅਤੇ ਅਨੇਮਨ ਸਿੰਘ ਦੀ ਪੁਸਤਕ `ਨੂਰੀ` ਨੇ ਦੂਜਾ ਪੁਰਸਕਾਰ ਹਾਸਿਲ ਕੀਤਾ ਹੈ।ਪੁਰਸਕਾਰਾਂ ਵਿੱਚ ਕਰਮਵਾਰ ਇਕੱਤੀ ਹਜ਼ਾਰ ਅਤੇ ਇੱਕੀ ਹਜ਼ਾਰ ਦੀ ਰਾਸ਼ੀ ਅਤੇ ਯਾਦਗਾਰੀ ਚਿੰਨ ਸ਼ਾਮਿਲ ਹਨ।ਲੇਖਕਾਂ ਨੂੰ ਇਹ ਪੁਰਸਕਾਰ ਆਉਦੇ ਕੁੱਝ ਦਿਨਾ `ਚ ਦਿੱਤੇ ਜਾਣਗੇ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …