Thursday, July 9, 2026

ਸਰਕਾਰੀ ਸਕੂਲ ਰੱਤੋਕੇ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਲੌਂਗੋਵਾਲ, 24 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਦਿਵਸ ਦੇ ਸੰਬੰਧ ਵਿੱਚ ਪੰਜਾਬ ਸਿੱਖਿਆ ਵਿਭਾਗ ਵੱਲੋਂ ਵਿੱਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ।ਜਿਹਨਾਂ ਵਿੱਚ ਸਬਦ ਗਾਇਨ , ਗੀਤ, ਚਿੱਤਰਕਲਾ, ਭਾਸ਼ਣ ਆਦਿ ਮੁਕਾਬਲੇ ਕਰਵਾਏ ਜਾਣੇ ਹਨ।ਇਹਨਾਂ ਦੀ ਸ਼ੁਰੂਆਤ ਸਬਦ ਗਾਇਨ ਨਾਲ਼ ਹੋਈ ਹੈ। ਪ੍ਰਾਇਮਰੀ ਵਰਗ ਵਿਚੋਂ ਸਰਕਾਰੀ ਸਕੂਲ ਰੱਤੋਕੇ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਬਲਾਕ ਚੀਮਾ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।
                  ਜਿਕਰਯੋਗ ਹੈ ਕਿ ਅਰਸ਼ਦੀਪ ਕੌਰ ਸ਼ਬਦ ਗਾਇਨ ਮੁਕਾਬਲੇ ਵਿੱਚ ਜਿਲ੍ਹਾ ਸੰਗਰੂਰ ਵਿਚੋਂ ਸਭ ਤੋ ਵੱਧ 78 ਅੰਕ ਪ੍ਰਾਪਤ ਕੀਤੇ ਹਨ।ਰੱਤੋਕੇ ਸਕੂਲ ਦੇ ਹੀ ਹਰਮਨ ਸਿੰਘ ਨੇ ਮਿਡਲ ਵਰਗ ਵਿਚੋਂ ਬਲਾਕ ਚੀਮਾ ‘ਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ।ਰਿਜ਼ਲਟ ਦਾ ਪਤਾ ਲੱਗਣ’ਤੇ ਸਕੂਲ ਸਟਾਫ, ਪੰਚਾਇਤ ਅਤੇ ਮਾਪਿਆਂ ਨੇ ਇੱਕ ਦੂਜੇ ਨੂੰ ਮੁਬਾਰਕਾਂ ਦਿੱਤੀਆਂ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …