ਲੌਂਗੋਵਾਲ, 25 ਜੁਲਾਈ (ਜਗਸੀਰ ਲੌਂਗੋਵਾਲ) – ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਪਿੰਡ ਲੋਹਾਖੇੜਾਂ ਵਿਖੇ ਕੇਂਦਰ ਸਰਕਾਰ ਦੀਆ ਕਿਸਾਨ ਮਾਰੂ
ਨੀਤੀਆਂ ਖਿਲਾਫ਼ ਅਰਥੀ ਫੂਕ ਮੁਜਾਹਰਾ ਕੀਤਾ ਗਿਆ।ਜਿਸ ਦੀ ਅਗਵਾਈ ਪ੍ਰਧਾਨ ਗੁਰਲਾਲ ਸਿੰਘ ਲੋਹਾਖੇੜਾ ਨੇ ਕੀਤੀ।ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਮਜਦੂਰਾਂ ਦੇ ਵਿਰੋਧੀ ਵਿਚ ਤਿੰਨ ਆਰਡੀਨੈਸ਼ ਜਾਰੀ ਕਰ ਰਹੀ ਹੈ।ਇਸ ਨਾਲ ਜਿਨਸਾਂ ਦੇ ਭਾਅ ਜਿਵੇਂ ਕਣਕ ਝੋਨੇ ਦੇ ਭਾਅ ਇਹ ਨਹੀਂ ਰਹਿਣਗੇ ਵਪਾਰੀ ਵਰਗ ਆਪਣੀ ਮਰਜ਼ੀ ਨਾਲ ਖਰੀਦ ਕਰਕੇ ਫੇਰ ਉਸ ਦੀ ਥੁੜ ਪੈਦਾ ਕਰਕੇ ਮਹਿੰਗੇ ਭਾਅ ਤੇ ਲੋਕਾਂ ਦੀ ਲੁੱਟ ਖਸੁੱਟ ਕਰੇਗਾ, ਕੇਂਦਰੀ ਸਰਕਾਰ ਬਿਜਲੀ ਐਕਟ 2020 ਨਾਲ ਰਾਜਾ ਤੋਂ ਅਧਿਕਾਰ ਖੋਹ ਰਹੀ ਹੈ।ਪੈਟਰੋਲ ਤੇਲ ਦੀਆ ਕੀਮਤਾਂ ਵਿੱਚ ਬੇਹੱਦ ਵਾਧਾ ਕੀਤਾ ਗਿਆ ਹੈ, ਜਦੋਂ ਕਿ ਤੇਲ ਪੈਦਾ ਕਰਨ ਵਾਲੇ ਦੇਸ਼ਾਂ ‘ਚ ਕੀਮਤਾਂ ਘਟ ਰਹੀਆਂ ਹਨ।ਆਗੂਆਂ ਨੇ ਕਿਹਾ ਕਿ ਭਾਰਤ ਸਰਕਾਰ ਜੋ ਇਕ ਮੰਡੀ ਇਕ ਦੇਸ਼ ਸਿਸਟਮ ਲਿਆ ਰਹੀ ਹੈ ਉਸ ਨਾਲ ਕਿਸਾਨਾਂ ਨੂੰ ਬਹੁਤ ਧੱਕਾ ਲੱਗੇਗਾ ਕਿਉਂਕਿ ਕੋਈ ਵੀ ਕਿਸਾਨ ਆਪਣੀ ਮੰਡੀ ਤੋਂ ਦੂਰ ਨਹੀਂ ਵੇਚ ਸਕੇਗਾ।ਇਸ ਲਈ ਇਹ ਤਿੰਨੇ ਆਰਡੀਨੈਸ ਤੁਰੰਤ ਰੱਦ ਕਰਨੇ ਜਰੂਰੀ ਹਨ।
ਇਸ ਮੌਕੇ ਬਲਾਕ ਆਗੂ ਰਣਜੀਤ ਸਿੰਘ ਲੌਂਗੋਵਾਲ, ਸਰੂਪ ਚੰਦ ਕਿਲਾ ਭਰੀਆ, ਦਰਬਾਰਾ ਸਿੰਘ ਲੋਹਾਖੇੜਾ, ਬੂਟਾ ਲੌਂਗੋਵਾਲ, ਸਿਆਮ ਸਿੰਘ ਲੋਹਾਖੇੜਾ, ਗੁਰਜੰਟ ਸਿੰਘ, ਭੋਲਾ ਸਿੰਘ, ਸੁਰਜੀਤ ਸਿੰਘ ਆਦਿ ਹਾਜ਼ਰ ਹਨ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media