ਜੰਡਿਆਲਾ ਗੁਰੂ, 26 ਜੁਲਾਈ (ਹਰਿੰਦਰ ਪਾਲ ਸਿੰਘ) – ਜੰਡਿਆਲਾ ਪ੍ਰੈਸ ਕਲੱਬ ਰਜਿ. ਦੀ ਇਕ ਜਰੂਰੀ ਮੀਟਿੰਗ ਸੁਨੀਲ ਦੇਵਗਨ, ਵਰਿੰਦਰ ਸਿੰਘ ਮਲਹੋਤਰਾ ਤੇ
ਕੁਲਦੀਪ ਸਿੰਘ ਭੁੱਲਰ ਦੀ ਅਗਵਾਈ ਹੇਠ ਹੋਈ।ਜਿਸ ਦੌਰਾਨ ਸਰਬਸੰਪਤੀ ਨਾਲ ਵਰਿੰਦਰ ਸਿੰਘ ਮਲਹੋਤਰਾ ਨੂੰ ਮੁੜ ਜੰਡਿਆਲਾ ਪ੍ਰੈਸ ਕਲੱਬ ਰਜਿ. ਦਾ ਪ੍ਰਧਾਨ ਚੁਣਿਆ ਗਿਆ।
ਲਗਾਤਾਰ 10ਵੀਂ ਵਾਰ ਪ੍ਰਧਾਨ ਚੁਣੇ ਗਏ ਵਰਿੰਦਰ ਸਿੰਘ ਮਲਹੋਤਰਾ ਨੇ ਗੱਲਬਾਤ ਕਰਿਦਆਂ ਕਿਹਾ ਕਿ ਉਨਾਂ ਦੀ ਹਮੇਸ਼ਾਂ ਕੋਸ਼ਿਸ਼ ਰਹੀ ਹੈ ਕਿ ਪੱਤਰਕਾਰ ਭਾਈਚਾਰਾ ਇਕਜੁੱਟ ਹੋ ਰਹੇ।ਪ੍ਰਧਾਨ ਦੀ ਚੋਣ ਤੋਂ ਇਲਾਵਾ ਸਰਬਸੰਪਤੀ ਨਾਲ ਸੁਨੀਲ ਦੇਵਗਨ ਪੀ.ਟੀ.ਸੀ ਨੂੰ ਕਲੱਬ ਦਾ ਚੇਅਰਮੈਨ ਅਤੇ ਕੁਲਦੀਪ ਸਿੰਘ ਭੁੱਲਰ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ।ਚੇਅਰਮੈਨ ਸੁਨੀਲ ਦੇਵਗਨ ਨੇ ਦੱਸਿਆ ਕਿ ਬਾਕੀ ਅਹੁਦੇਦਾਰਾਂ ਦੀ ਚੋਣ ਅਗਲੀ ਮੀਟਿੰਗ ਵਿੱਚ ਕੀਤੀ ਜਾਵੇਗੀ।ਪ੍ਰੈਸ ਕਲੱਬ ਵਿੱਚ ਨਵੇ ਸ਼ਾਮਲ ਹੋਏ ਪੱਤਰਕਾਰਾਂ ਦਾ ਸਵਾਗਤ ਕੀਤਾ ਗਿਆ।ਮੈਂਬਰਾਂ ਨੂੰ ਕਲੱਬ ਦੇ ਨਵੇਂ ਕਾਰਡ ਵੀ ਜਾਰੀ ਕੀਤੇ ਗਏ।
ਇਸ ਮੋਕੋ ਹਰਿੰਦਰ ਪਾਲ ਸਿੰਘ, ਮੁਨੀਸ਼ ਸਰਮਾ, ਨਰਿੰਦਰ ਸੂਰੀ, ਰੌਕੀ ਜੈਨ, ਰਾਕੇਸ਼ ਸੂਰੀ, ਸੰਦੀਪ ਜੈਨ, ਕੀਮਤੀ ਜੈਨ, ਆਰ.ਡੀ ਸਿੰਘ, ਗੁਰਭੇਜ ਸਿੰਘ, ਸੋਨੂੰ ਮਿਗਲਾਨੀ, ਅਮਨਦੀਪ ਗੋਪੀ, ਕਵਲਜੀਤ ਸਿੰਘ, ਵਰੁਣ ਸੋਨੀ, ਬਲਵਿੰਦਰ ਸਿੰਘ, ਅਨਿਲ ਕੁਮਾਰ, ਪਿੰਕੂ ਆਨੰਦ, ਅਜੇ ਕੁਮਾਰ, ਗੁਲਸ਼ਨ ਵਿਨਾਇਕ, ਕਰਨ ਥਿੰਦ ਆਦਿ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media