Wednesday, September 30, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਾਰਗਿਲ ਵਿਜਯ ਦਿਵਸ ਨੂੰ ਸਮਰਪਿਤ ਵੈਬੀਨਾਰ

ਅੰਮ੍ਰਿਤਸਰ 27 ਜੁਲਾਈ (ਖੁਰਮਣੀਆਂ) – ਕਾਰਗਿਲ ਵਿਜਯ ਦਿਵਸ ਨੂੰ ਸਮਰਪਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਨ.ਸੀ.ਸੀ ਵਿੰਗ ਵੱਲੋਂ ਯੂਨੀਵਰਸਿਟੀ ਕੈਂਪਸ ਵਿਖੇ ਆਨਲਾਈਨ ਵੈਬੀਨਾਰ ਦਾ ਆਯੋਜਨ ਕਰਵਾਇਆ ਗਿਆ। ਇਸ ਵੈਬੀਨਾਰ ਦਾ ਆਯੋਜਨ ਐਨ.ਸੀ.ਸੀ ਗਰੁੁੱਪ ਹੈਡਕੁਆਰਡਟਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਪੰਜਾਬ-1 ਬਟਾਲੀਅਨ ਐਨ.ਸੀ.ਸੀ ਵੱਲੋਂ ਐਨ.ਸੀ.ਸੀ ਡਾਇਰੈਕਟੋਰੇਟ (ਪੰਜਾਬ, ਹਰਿਆਣਾ, ਹਿਮਾਂਚਲ ਪ੍ਰਦੇਸ਼ ਤੇ ਚੰਡੀਗੜ੍ਹ) ਦੇ ਪੱਧਰ `ਤੇ ਕਰਵਾਇਆ ਗਿਆ।ਇਸ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਤੋਂ 248 ਕੈਡਿਟਾਂ ਨੇ ਸ਼ਮੂਲੀਅਤ ਕੀਤੀ ਜਿਸ ਵਿਚ ਯੂ ਟਿਊਬ ਚੈਨਲ ਰਾਹੀਂ 200 ਸਰੋਤਿਆਂ ਨੇ ਭਾਗ ਲਿਆ।
               ਵੈਬੀਨਾਰ ਦਾ ਆਰੰਭ ਐਨ.ਸੀ.ਸੀ ਡਾਇਰੈਕਟੋਰੇਟ (ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ) ਦੇ ਐਡੀਸ਼ਨਲ ਡਾਇਰੈਕਟਰ ਜਨਰਲ, ਮੇਜਰ ਜਨਰਲ ਬੇਜੀ ਮੈਥੀਓਸ ਵੱਲੋਂ ਭੇਜੇ ਉਦਘਾਟਨੀ ਸੰਬੋਧਨ ਨਾਲ ਹੋਇਆ। ਕੈਡਿਟਾਂ ਨੇ ਇਸ ਮੌਕੇ ਰਾਸ਼ਟਰ ਸੇਵਾ ਦਾ ਪ੍ਰਣ ਲਿਆ।ਕਾਰਗਿਲ ਜੰਗ ਅਤੇ ਪਰਮ ਵੀਰ ਚੱਕਰ ਜੇਤੂਆਂ ਸਬੰਧੀ ਇੱਕ ਵੀਡੀਓ ਪੇਸ਼ਕਾਰੀ ਵੀ ਕੀਤੀ ਗਈ। ਵੱਖ ਵੱਖ ਕੈਡਿਟਾਂ ਵਲੋਂ ਇਸ ਮੌਕੇ ਆਪਣੀਆਂ ਮੌਲਿਕ ਕਵਿਤਾਵਾਂ ਵੀ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਵਿਚੋਂ 8 ਪ੍ਰਤੀਭਾਗੀਆਂ ਨੂੰ ਸਨਮਾਨ ਵੀ ਦਿੱਤਾ ਗਿਆ।ਕਾਰਗਿਲ ਜੰਗ ਸਬੰਧੀ ਜਾਗਰੂਕਤਾ ਨੂੰ ਵੇਖਣ ਲਈ ਕੈਡਿਟਾਂ ਦੇ ਕੁਇਜ਼ ਮੁਕਾਬਲੇ ਵੀ ਕਰਵਾਏ ਵਿਚ ਪਟਿਆਲਾ ਜੀਪੀ ਨੇ 4 ਪੁਜੀਸ਼ਨਾਂ ਹਾਸਲ ਕੀਤੀਆਂ। ਗਰੁੱਪ ਕਮਾਂਡਰ ਬ੍ਰਿਗ. ਆਰ.ਕੇ ਮੌਰ ਨੇ ਏ.ਐਨ.ਓ ਲੈਫਟੀਨੈਂਟ ਅਨਿਲ ਕੁਮਾਰ ਅਤੇ ਯੂਨੀਵਰਸਿਟੀ ਅਥਾਰਟੀ ਦੇ ਸਹਿਯੋਗ ਲਈ ਧੰਨਵਾਦ ਕੀਤਾ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …