Sunday, February 22, 2026

ਸ਼ਹਿਰ ਦੇ ਵਿਕਾਸ ਤੇ ਲੋਕਾਂ ਨੂੰ ਦਰਪੇਸ਼ ਮਸਲਿਆਂ ਸੰਬਧੀ ਮੰਚ ਆਗੂਆਂ ਦੀ ਵਿਧਾਇਕ ਬੁਲਾਰੀਆ ਨਾਲ ਮੁਲਾਕਾਤ

ਹਲਕਾ ਦੱਖਣੀ ਵਿਧਾਇਕ ਨੇ ਸਮੱਸਿਆਵਾਂ ਦੇ ਜਲਦ ਹੱਲ ਦਾ ਯਕੀਨ ਦਿਵਾਇਆ
ਅੰਮ੍ਰਿਤਸਰ, 28 ਜੁਲਾਈ (ਜਗਦੀਪ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਦੀ ਟੀਮ ਵਲੋਂ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਨੂੰ ਦਰਪੇਸ਼ ਮਸਲਿਆਂ ਸੰਬਧੀ ਵਿਧਾਇਕ

File Photo

ਇੰਦਰਬੀਰ ਸਿੰਘ ਬੁਲਾਰੀਆ, ਮੁੱਖ ਸਲਾਹਕਾਰ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕੀਤੀ।
                 ਜਿਸ ਦੌਰਾਨ ਮੰਚ ਵਲੋਂ ਉਠਾਏ ਗਏ ਮੁੱਦਿਆਂ ‘ਤੇ ਗਹਿਰੀ ਵਿਚਾਰ ਚਰਚਾ ਹੋਈ।ਇਸ ਸਮੇਂ ਵਿਧਾਇਕ ਬੁਲਾਰੀਆ ਨੇ ਸ਼ਹਿਰੀਆਂ ਦੀਆਂ ਸਮੱਸਿਆਵਾਂ ਦੇ ਜਲਦ ਹੱਲ ਦਾ ਯਕੀਨ ਦਿਵਾਇਆ।ਉਨਾਂ ਨੇ ਮੰਚ ਆਗੂਆਂ ਦੱਸਿਆ ਕਿ ਸ਼ਹਿਰ ਦੀ ਸਰਕੂਲਰ ਰੋਡ ਅਤੇ ਸ਼੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਸਾਰੇ ਰਸਤਿਆਂ ਦਾ ਪਹਿਲ ਦੇ ਅਧਾਰ ‘ਤੇ ਸੁੰਦਰੀਕਰਨ ਕੀਤਾ ਜਾ ਰਿਹਾ ਹੈ।ਸੁਲਤਾਨਵਿੰਡ ਰੋਡ ਉਪਰ ਲੱਗਦੇ ਟਰੈਫਿਕ ਜਾਮ ਦਾ ਪੱਕਾ ਹੱਲ ਕਰਨ ਲਈ ਪੁਰਾਣੇ ਗੰਦੇ ਨਾਲੇ ਵਾਲੇ ਚੌਂਕ ਅਤੇ ਸੁਲਤਾਨਵਿੰਡ ਰੋਡ ‘ਤੇ 100 ਫੁੱਟੀ ਸੜਕ ਦੇ ਟੀ.ਪੁਆਇੰਟ ‘ਤੇ ਟਰੈਫਿਕ ਲਾਈਟਾਂ ਲਗਾਈਆਂ ਜਾਣਗੀਆਂ।ਉਨਾਂ ਕਿਹਾ ਕਿ ਭਗਤਾਂ ਵਾਲੀ ਦਾਣਾ ਮੰਡੀ ਲਈ ਵੱਖਰਾ ਬਾਈਪਾਸ ਬਣਾਉਣ ਦੇ ਨਾਲ-ਨਾਲ, ਭਗਤਾਂ ਵਾਲਾ ਡੰਪ ਦਾ ਮਸਲਾ ਹੱਲ ਕੀਤਾ ਜਾਵੇਗਾ।ਇਸ ਤੋਂ ਇਲਾਵਾ ਸ਼ਹਿਰ ਵਿੱਚ ਲੋਕਾਂ ਦੀ ਸਹੂਲਤ ਲਈ ਸੈਰਗਾਹਾਂ ਵਿਕਸਿਤ ਕੀਤੀਆਂ ਜਾਣਗੀਆਂ।ਵਿਧਾਇਕ ਬੁਲਾਰੀਆ ਨੇ ਹੋਰ ਕਿਹਾ ਕਿ ਸੁਲਤਾਨਵਿੰਡ ਰੋਡ ਦੇ ਵਿਕਾਸ ਲਈ ਵੀ ਜਲਦ ਫੰਡ ਦਾ ਪ੍ਰਬੰਧ ਕੀਤਾ ਜਾਵੇਗਾ।ਜਿਸ ਤਹਿਤ ਸੜਕ ਦੇ ਡਿਵਾਈਡਰ ਨੂੰ ਸੁੰਦਰ ਬਣਾਉਣ ਦੇ ਨਾਲ ਬਿਜਲੀ ਦੀਆਂ ਤਾਰਾਂ ਨੂੰ ਅੰਡਰ ਗਰਾਊਂਡ ਕੀਤਾ ਜਾਵੇਗਾ।ਇਹਨਾਂ ਕਾਰਜ਼ਾਂ ਲਈ ਉਨਾਂ ਵਲੋਂ ਹਰ ਪੱਧਰ ‘ਤੇ ਤਾਲਮੇਲ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਸਾਰਥਿਕ ਨਤੀਜੇ ਆਉਣ ਦੀ ਪੂਰੀ ਆਸ ਹੈ।
                  ਹਲਕਾ ਦੱਖਣੀ ਵਿਧਾਇਕ ਨਾਲ ਕਾਂਗਰਸੀ ਆਗੂ ਟਹਿਲ ਸਿੰਘ ਵਲੋਂ ਕਰਵਾਈ ਗਈ ਇਸ ਮੀਟਿੰਗ ਵਿੱਚ ਮੰਚ ਵਲੋਂ ਇੰਜੀ. ਦਲਜੀਤ ਸਿੰਘ ਕੋਹਲੀ, ਮਨਜੀਤ ਸਿੰਘ ਸੈਣੀ, ਲਖਬੀਰ ਸਿੰਘ ਘੁੰਮਣ ਤੇ ਸੁਰਿੰਦਰਜੀਤ ਸਿੰਘ ਬਿੱਟੂ ਸ਼ਾਮਲ ਹੋਏ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …