Wednesday, June 17, 2026

ਖੇਤੀਬਾੜੀ ਵਿਭਾਗ ਵਲੋ ਕਿਸਾਨਾਂ ਨਾਲ ਕੀਤੀ ਗਈ ਆਨਲਾਈਨ ਗੂਗਲ ਮੀਟ

ਬਾਸਮਤੀ ਦੇ ਮਿੱਤਰ ਕੀੜਿਆਂ ਸਬੰਧੀ ਜਾਣਕਾਰੀ ਕੀਤੀ ਸਾਂਝੀ

ਅੰਮ੍ਰਿਤਸਰ, 29 ਜੁਲਾਈ (ਸੁਖਬੀਰ ਸਿੰਘ) – ਕੋਵਿਡ 19 ਦੀਆਂ ਹਦਾਇਤਾਂ ਨੂੰ ਮੁੱਖ ਰਖਦੇ ਹੋਏ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ. ਗੁਰਦਿਆਲ ਸਿੰਘ ਬੱਲ

ਦੇ ਦਿਸ਼ਾ ਨਿਰਦੇਸ਼ਾਂ ਹੇਠ, ਬਲਾਕ ਖੇਤੀਬਾੜੀ ਅਫਸਰ ਚੋਗਾਵਾਂ ਡਾ. ਕੁਲਵੰਤ ਸਿੰਘ ਵਲੋਂ ਆਪਣੀ ਟੀਮ ਦੇ ਸਹਿਯੋਗ ਨਾਲ ਕਿਸਾਨਾਂ ਨਾਲ ਆਨਲਾਈਨ ਗੂਗਲ ਮੀਟ ਕੀਤੀ। ਜਸ ਵਿੱਚ 40 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ।ਮੀਟਿੰਗ ਵਿੱਚ ਡਾ. ਗੁਰਪ੍ਰੀਤ ਸਿੰਘ ਏ.ਡੀ ਖਿਆਲਾ ਨੇ ਬਾਸਮਤੀ ਤੇ ਮਿੱਤਰ ਕੀੜਿਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਕਿਸਾਨਾਂ ਨੂੰ ਆਨਲਾਈਨ ਗੂਗਰ ਮੀਟ ‘ਤੇ ਹੀ ਕੋਰੋਨਾ ਮਹਾਮਾਰੀ ਤੋ ਜਾਣੂ ਕਰਵਾ ਰਹੇ ਹਨ ਅਤੇ ਸਿਹਤ ਵਿਭਾਗ ਵਲੋ ਦਿੱਤੀਆਂ ਗਈਆਂ ਸਾਵਧਾਨੀਆਂ ਬਾਰੇ ਜਾਗਰੂਕ ਕਰ ਰਹੇ ਹਨ।
             ਡਾ. ਕੁਲਵੰਤ ਸਿੰਘ ਨੇ ਕਿਹਾ ਕਿ ਇਸ ਸਮੇਂ ਬਾਸਮਤੀ ਵਿੱਚ ਕੋਈ ਵੀ ਦਾਣੇਦਾਰ ਦਵਾਈ ਨਾ ਵਰਤੀ ਜਾਵੇ ਕਿਉਂਕਿ ਇਸ ਸਮੇਂ ਖੇਤਾਂ ਵਿੱਚ ਮਿਤਰ ਕੀਟਾਂ ਦੀ ਬਹੁਤਾਤ ਹੈ, ਜੋ ਕਿ ਫਸਲ ਵਾਸਤੇ ਬਹੁਤ ਵਧੀਆ ਹੈ ਅਤੇ ਕਿਸਾਨਾਂ ਨੂੰ ਪਾਬੰਦੀਸ਼ੁਦਾ ਕੀਟਨਾਸ਼ਕਾਂ ਦੀ ਬਾਸਮਤੀ ਦੀ ਫਸਲ ਤੇ ਵਰਤੋਂ ਨਾ ਕਰਨ ਸਬੰਧੀ ਜਾਗਰੁਕ ਕੀਤਾਗਿਆ।ਉਹਨਾਂ ਨੇ ਕਿਸਾਨਾਂ ਨਾਲ ਸਿੱਧੀ ਬਿਜਾਈ ਸਬੰਧੀ ਮੁਸ਼ਕਲਾਂ ਵੀ ਸਾਂਝੀਆਂ ਕੀਤੀਆਂ, ਬਲਾਕ ਚੋਗਾਵਾਂ ਦੇ ਦਫਤਰ ਵਿਖੇ ਉਚੇਚੇ ਤੋਰ ‘ਤੇ ਪਹੁੰਚੇ ਆਤਮਾਂ ਸਕੀਮ ਦੇ ਡਿਪਟੀ ਪੀ. ਡੀ ਡਾ. ਜਗਦੀਪ ਕੋਰ ਨੇ ਵੀ ਕਿਸਾਨਾਂ ਨਾਲ ਵਿਚਾਰਾਂ ਕੀਤੀਆਂ।
             ਬਲਾਕ ਚੋਗਾਵਾਂ ਦੀ ਟੀਮ ਡਾ. ਬਲਜਿੰਦਰ ਸਿੰਘ ਸੰਧੂ , ਡਾ. ਹੀਰਾ ਸਿੰਘ ਖੇਤੀਬਾੜੀ ਵਿਕਾਸ ਅਫਸਰ, ਪ੍ਰਭਜੋਤ ਸਿੰਘ ਵਿਸਥਾਰ ਅਫਸਰ, ਸਿਮਰਨਜੀਤ ਸਿੰਘ, ਹੀਰਾ ਲਾਲ, ਜਗਬੀਰ ਸਿੰਘ, ਵਿਨੋਦ ਕੁਮਾਰ, ਮਨਵਿੰਦਰ ਸਿੰਘ ਖੇਤੀਬਾੜੀ ਉਪ ਨਿਰੀਖਕ, ਜਤਿਨਪਾਲ, ਹਰਿੰਦਰ ਸਿੰਘ ਅਤੇ ਮੋਹਿਤ ਆਤਮਾ ਟੀਮ ਨੇ ਆਹਿਮ ਯੋਗਦਾਨ ਪਾਇਆ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …