Saturday, August 1, 2026

ਜਿਲ੍ਹੇ ‘ਚ 4 ਵਿਅਕਤੀਆਂ ਨੇ ਦਿੱਤੀ ਕਰੋਨਾ ਨੂੰ ਮਾਤ, 11 ਨਵੇਂ ਪਾਜ਼ਟਿਵ ਕੇਸ ਆਏ ਸਾਹਮਣੇ

3 ਪੀ.ਟੀ.ਯੂ ਦੇ ਕੋਵਿਡ ਕੇਅਰ ਸੈਂਟਰ ਤੇ 1 ਕਪੂਰਥਲਾ ਦੇ ਆਈਸੋਲੇਸ਼ਨ ਵਾਰਡ ਤੋਂ ਡਿਸਚਾਰਜ਼

ਕਪੂਰਥਲਾ, 30 ਜੁਲਾਈ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜ਼ਿਲ੍ਹੇ ਵਿੱਚ ਅੱਜ 4 ਵਿਅਕਤੀਆਂ ਨੂੰ ਕਰੋਨਾ ਵਿਰੁੱਧ ਜੰਗ ਜਿੱਤਣ ਪਿੱਛੋਂ ਡਿਸਚਾਰਜ਼ ਕਰ ਦਿੱਤਾ ਗਿਆ ਹੈ।ਇਹਨਾਂ ਵਿਚੋਂ 3 ਨੂੰ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਕੋਵਿਡ ਕੇਅਰ ਸੈਂਟਰ ਜਦਕਿ ਇੱਕ ਨੂੰ ਕਪੂਰਥਲਾ ਦੇ ਆਈਸੋਲੇਸ਼ਨ ਵਾਰਡ ਤੋਂ ਛੁੱਟੀ ਦਿੱਤੀ ਗਈ ਹੈ।
                ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਕਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋਣ ਵਾਲੇ ਵਿਅਕਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਦੂਸਰੇ ਪੀੜਤਾਂ ਦੀ ਸਹਾਇਤਾ ਲਈ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਣ ਤਾਂ ਜੋ ਇਸ ਮਹਾਂਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ।ਉਹਨਾਂ ਰੱਖੜੀ ਦੇ ਤਿਓਹਾਰ ਮੌਕੇ ਦੁਕਾਨਦਾਰਾਂ ਅਤੇ ਵਿਸ਼ੇਸ਼ ਕਰਕੇ ਮਠਿਆਈ ਵਾਲਿਆਂ ਅਤੇ ਹਲਵਾਈਆਂ ਨੂੰ ਕਿਹਾ ਕਿ ਉਹ ਤਿਓਹਾਰ ਦੇ ਮੱਦੇਨਜ਼ਰ ਦੁਕਾਨਾਂ `ਤੇ ਆਉਣ ਵਾਲੇ ਗਾਹਕਾਂ ਦੀ ਸੁਰੱਖਿਆ ਲਈ ਸਿਹਤ ਸਬੰਧੀ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ।
               ਜਿਲ੍ਹੇ ਵਿੱਚ ਅੱਜ ਕੁੱਲ 11 ਪਾਜ਼ਟਿਵ ਕੇਸ ਸਾਹਮਣੇ ਆਏ ਹਨ।ਜਿਹਨਾਂ ਵਿੱਚ 3 ਪੁਰਸ਼ ਅਤੇ 8 ਔਰਤਾਂ ਹਨ। ਇਹਨਾਂ 11 ਵਿਚੋਂ 7 ਨਵਾਂ ਪਿੰਡ ਭੱਠੇ ਦੇ ਵਸਨੀਕ ਹਨ ਜੋ ਕਿ ਪਾਜ਼ਟਿਵ ਵਿਅਕਤੀ ਦੇ ਸੰਪਰਕ ਵਿੱਚ ਸਨ, ਇਸ ਤੋਂ ਇਲਾਵਾ 2 ਵਿਅਕਤੀ ਬੇਗੋਵਾਲ ਅਤੇ 1 ਪਿੰਡ ਮਾਛੀਪਾਲ ਦਾ ਹੈ।ਇਸ ਤੋਂ ਇਲਾਵਾ ਇੱਕ ਪੀੜਤ ਵਿਅਕਤੀ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਹੈ, ਪਰ ਉਸ ਦਾ ਸੈਂਪਲ ਭੁਲੱਥ ਵਿਖੇ ਲਿਆ ਗਿਆ ਸੀ ।
                    ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 18897 ਵਿਅਕਤੀਆਂ ਦੇ ਨਮੂਨੇ ਪ੍ਰਾਪਤ ਕੀਤੇ ਜਾ ਚੁੱਕੇ ਹਨ, ਜਿਹਨਾਂ ਵਿੱਚੋਂ 30 ਜੁਲਾਈ ਤੱਕ 281 ਪਾਜ਼ਟਿਵ ਕੇਸ ਸਾਹਮਣੇ ਆਏ ਹਨ।ਉਹਨਾਂ ਦੱਸਿਆ ਕਿ ਕੱਲ ਲਏ ਗਏ ਨਮੂਨਿਆਂ ਵਿੱਚੋਂ 245 ਦੇ ਨਤੀਜੇ ਆ ਚੁੱਕੇ ਹਨ, ਜਿਸ ਵਿੱਚੋਂ 11 ਪਾਜ਼ਟਿਵ ਅਤੇ 234 ਨੈਗੇਟਿਵ ਆਏ ਹਨ।ਅੱਜ ਕੁੱਲ 335 ਨਮੂਨੇ ਲਏ ਗਏ ਹਨ, ਜਿਹਨਾਂ ਵਿੱਚੋਂ ਬੇਗੋਵਾਲ ਵਿਖੇ 15, ਭੁਲੱਥ ਵਿਖੇ 5, ਸੁਲਤਾਨਪੁਰ ਲੋਧੀ ਵਿਖੇ 8, ਕਪੂਰਥਲਾ ਵਿਖੇ 50, ਕਾਲਾ ਸੰਘਿਆ ਵਿਖੇ 34, ਟਿੱਬਾ ਵਿਖੇ 17, ਪਾਂਸ਼ਟਾ ਵਿਖੇ 38, ਫਗਵਾੜਾ ਵਿਖੇ 123 ਅਤੇ ਫੱਤੂਢੀਂਗਾ ਵਿਖੇ 45 ਨਮੂਨੇ ਲਏ ਗਏ ਹਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼

ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …