Saturday, August 1, 2026

ਖ਼ਾਲਸਾ ਕਾਲਜ ਐਜ਼ੂਕੇਸ਼ਨ ਰਣਜੀਤ ਐਵੀਨਿਊ ਨੇ 2 ਦਿਨਾ ਰਾਸ਼ਟਰੀ ਵੈਬੀਨਾਰ ਕਰਵਾਇਆ

ਅੰਮ੍ਰਿਤਸਰ, 30 ਜੁਲਾਈ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਰਣਜੀਤ ਐਵੀਨਿਊ ਨੇ ਪ੍ਰਭਾਵਸ਼ਾਲੀ ਵਿੱਦਿਅਕ ਪ੍ਰਣਾਲੀ ਲਈ ਆਨਲਾਈਨ ਟੀਚਿੰਗ ਢੰਗਾਂ ਦੇ ਵਿਸ਼ੇ ’ਤੇ 2 ਦਿਨਾਂ ਰਾਸ਼ਟਰੀ ਵੈਬੀਨਾਰ ਦਾ ਆਯੋਜਨ ਕੀਤਾ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ ਨੇ ਮੁੱਖ ਭਾਸ਼ਣਕਾਰ, ਮਾਹਿਰਾਂ ਅਤੇ ਹਿੱਸਾ ਲੈਣ ਵਾਲਿਆਂ ਦਾ ਰਸਮੀ ਤੌਰ ’ਤੇ ਸਵਾਗਤ ਕੀਤਾ।
                ਇਸ ਵੈਬੀਨਾਰ ਸਮੇਂ ਪ੍ਰੋਫੈਸਰ ਅਮਿਤ ਕੌਟਸ ਡੀਨ ਫ਼ੈਕਲਟੀ ਆਫ਼ ਐਜ਼ੂਕੇਸ਼ਨ ਜੀ.ਐਨ.ਡੀ.ਯੂ ਅੰਮਿ੍ਰਤਸਰ ਮੁੱਖ ਬੁਲਾਰੇ ਸਨ।ਪ੍ਰੋ: ਪੀ.ਕੇ ਸਾਹੂ ਸਾਬਕਾ ਉਪ ਕੁਲਪਤੀ, ਇਲਾਹਾਬਾਦ ਯੂਨੀਵਰਸਿਟੀ ਇਲਾਹਾਬਾਦ ਅਤੇ ਡਾ. ਨਮਿਤਾ ਸਾਹੂ ਐਸੋਸੀਏਟ ਪ੍ਰੋਫੈਸਰ ਨੇ ਮਾਹਿਰਾਂ ਵਜੋਂ ਵੈਬੀਨਾਰ ’ਚ ਹਿੱਸਾ ਲਿਆ।ਜਦਕਿ ਹੋਰਨਾਂ ’ਚ ਡਾ. ਦੀਪਾ ਸਿਕੰਦ ਕੌਟਸ ਮੁੱਖੀ ਐਜ਼ੂਕੇਸ਼ਨ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪ੍ਰੋ: ਏ.ਮੁਥਮੂਨਿਕਮ ਸਾਬਕਾ ਰਜਿਸਟਰਾਰ ਸਾਬਕਾ ਪ੍ਰੋਫੈਸਰ ਅਤੇ ਮੁਖੀ ਐਜ਼ੂਕੇਸ਼ਨ ਵਿਭਾਗ, ਮਦੁਰੈ ਕਾਮਰਾਜ ਯੂਨੀਵਰਸਿਟੀ ਮਦੁਰੈ ਆਦਿ ਵੀ ਸ਼ਾਮਿਲ ਸਨ।
                ਪ੍ਰੋ : ਅਮਿਤ ਕੌਟਸ ਨੇ ਆਪਣੇ ਭਾਸ਼ਣ ’ਚ ਆਨਲਾਈਨ ਅਧਿਆਪਨ ਦੇ ਢੰਗਾਂ ਨੂੰ ਦਿਲਚਸਪ ਬਣਾਉਣ ’ਤੇ ਜ਼ੋਰ ਦਿੱਤਾ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਇੱਕ ਅਜਿਹੇ ਪਲੇਟਫ਼ਾਰਮ ਦੀ ਜ਼ਰੂਰਤ ਹੈ, ਜਿਸ ਨਾਲ ਉਹ ਆਨਲਾਈਨ ਅਧਿਆਪਨ ਦੇ ਢੰਗਾਂ ਨਾਲ ਲੰਬੇ ਸਮੇਂ ਤੱਕ ਜੁੜ ਸਕਣ।ਇਸ ਵੈਬੀਨਾਰ ’ਚ 646 ਸਰੋਤ ਵਿਅਕਤੀਆਂ ਨੇ ਹਿੱਸਾ ਲਿਆ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼

ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …