Monday, May 25, 2026

ਖ਼ਾਲਸਾ ਕਾਲਜ ਦੇ 13 ਵਿਦਿਆਰਥੀ ਪੰਜਾਬ ਸਰਕਾਰ ’ਚ ਬਣੇ ਏ.ਡੀ.ਓ

ਅੰਮ੍ਰਿਤਸਰ, 1 ਅਗਸਤ (ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਐਗਰੀਕਲਚਰ ਵਿਭਾਗ ਦੀਆਂ ਵਿੱਦਿਆ ਦੇ ਖੇਤਰ ’ਚ ਸਦਾ ਹੀ ਵੱਡੀਆਂ ਪ੍ਰਾਪਤੀਆਂ ਰਹੀਆਂ ਹਨ।ਇੱਥੋਂ ਦੇ ਪੜ੍ਹੇ ਹੋਏ ਵਿਦਿਆਰਥੀ ਦੁਨੀਆਂ ਭਰ ’ਚ ਨਾਮਵਰ ਅਹੁਦਿਆਂ ’ਤੇ ਸੇਵਾਵਾਂ ਨਿਭਾਅ ਰਹੇ ਹਨ। ਕਾਲਜ ਦੇ ਐਗਰੀਕਲਚਰ ਵਿਭਾਗ ਦੀ ਪੰਜਾਬ ਦੀ ਐਗਰੀਕਲਚਰ ਨੂੰ ਬਹੁਤ ਵੱਡੀ ਦੇਣ ਹੈ।ਪੰਜਾਬ ਦੇ ਪਬਲਿਕ ਸਰਵਿਸ ਕਮਿਸ਼ਨ ਵਲੋਂ ਲਏ ਗਏ ਟੈਸਟ ਅਤੇ ਇੰਟਰਵਿਊ ਰਾਹੀਂ ਖ਼ਾਲਸਾ ਕਾਲਜ ਦੇ ਐਗਰੀਕਲਚਰ ਵਿਭਾਗ ਦੇ 13 ਐਗਰੀਕਲਚਰ ਡਿਵੈਲਪਮੈਂਟ ਅਫ਼ਸਰ (ਏ. ਡੀ. ਓ.) ਚੁਣੇ ਗਏ ਹਨ।
                ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੁਆਰਾ ਨਿਭਾਈ ਜਾ ਰਹੀ ਜ਼ਿੰਮੇਵਾਰੀ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਕਾਲਜ ਨੇ ਪੁਰਾਤਨ ਸਮੇਂ ਤੋਂ ਹੀ ਮਾਣਮੱਤੀਆਂ ਪ੍ਰਾਪਤੀਆਂ ਆਪਣੇ ਨਾਂਅ ਦਰਜ ਕਰਵਾਈਆਂ ਹਨ ਅਤੇ ਇਥੋਂ ਦੇ ਵਿਦਿਆਰਥੀ ਨਾਮਵਰ ਅਹੁੱਦਿਆਂ ’ਤੇ ਬਿਰਾਜਮਾਨ ਹੋ ਕੇ ਵਿੱਦਿਅਕ ਸੰਸਥਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰ ਰਹੇ ਹਨ।ਉਨਾਂ ਨੇ ਮੁਖੀ ਤੇ ਡੀਨ ਐਗਰੀਕਲਚਰ ਵਿਭਾਗ ਅਤੇ ਸਮੁੱਚੇ ਸਟਾਫ਼ ਨੂੰ ਵੀ ਵਧਾਈ ਦਿੱਤੀ ਹੈ ਅਤੇ ਆਪਣੇ ਅਹੁਦਿਆਂ ’ਤੇ ਸੇਵਾ ਭਾਵ ਨਾਲ ਕੰਮ ਕਰਨ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਹਨ।
                    ਇਸ ਮੌਕੇ ਪ੍ਰਿੰਸੀਪਲ: ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱੱਸਿਆ ਕਿ ਉਕਤ ਟੈਸਟ ’ਚ ਸਿਮਰਨਜੀਤ ਸਿੰਘ, ਲਵਪ੍ਰੀਤ ਸਿੰਘ, ਰਾਜਵੀਰ ਸਿੰਘ, ਜਸਪ੍ਰੀਤ ਸਿੰਘ, ਐਮ.ਐਸ-ਸੀ (ਐਗਰੋਨਮੀ), ਅਮਨਦੀਪ ਸਿੰਘ, ਐਮ.ਐਸ-ਸੀ (ਸੋਇਲ-ਸਾਇੰਸ), ਬਿਕਰਮਜੀਤ ਸਿੰਘ, ਹਰਪ੍ਰੀਤ ਸਿੰਘ, ਨਵਦੀਪ ਸਿੰਘ, ਭਵਜੀਤ ਸਿੰਘ, ਵਿਸ਼ਰਡ ਕੁੰਦਰਾ, ਅਰਪਨਪ੍ਰੀਤ ਸਿੰਘ, ਹਰਜੀਤ ਸਿੰਘ, ਜਸਪ੍ਰੀਤ ਸਿੰਘ, ਬੀ.ਐਸ.ਸੀ (ਐਗਰੀਕਲਚਰ) ਦੀ ਚੋਣ ਹੋਈ ਹੈ। ਉਨ੍ਹਾਂ ਕਿਹਾ ਕਿ ਕਾਲਜ ਦਾ ਐਗਰੀਕਲਚਰ ਵਿਭਾਗ ਪੰਜਾਬ ’ਚ ਖੇਤੀਬਾੜੀ ਦੀ ਵਿੱਦਿਆ ਦੇਣ ਅਤੇ ਸਾਜੋ-ਸਾਮਾਨ, ਲੈਬੋਰਟਰੀ ਤੇ ਫੈਕਲਟੀ ਦੀ ਪੱਧਰ ’ਤੇ ਇਕ ਉਚ-ਕੁਆਲਿਟੀ ਵਾਲਾ ਵਿਭਾਗ ਹੈ।ਇਸ ਵਿਭਾਗ ਦੇ ਅੰਤਰਗਤ ਸੌ ਏਕੜ ਦੇ ਕਰੀਬ ਜ਼ਮੀਨ ਅਤੇ ਬਾਨਵੇਂ (92) ਫੈਕਲਟੀ ਮੈਂਬਰ ਹਨ।ਇਸ ਦੇ ਉਚੇ ਮਿਆਰ ਸਦਕਾ ਐਗਰੀਕਲਚਰ ਦੀ ਪੜ੍ਹਾਈ ਲਈ ਵਿਦਿਆਰਥੀ ਹਮੇਸ਼ਾਂ ਇਸ ਕਾਲਜ ਨੂੰ ਪਹਿਲ ਦੇਂਦੇ ਹਨ।

Check Also

ਖ਼ਾਲਸਾ ਕਾਲਜ ਨੇ ਬਾਇਓਟੈਕਨਾਲੋਜੀ ਦੇ ਖੇਤਰ ’ਚ ਪੇਟੈਂਟ ਪ੍ਰਾਪਤ ਕੀਤਾ

ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਨੇ ਇੱਕ ਵਾਰ ਫ਼ਿਰ ਵਿਗਿਆਨਕ ਡੇਟਾ …