ਅੰਮ੍ਰਿਤਸਰ, 3 ਅਗਸਤ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ ਦੀ ਘਾਤਕ ਮਹਾਮਾਰੀ ਦੇ ਖਿਲਾਫ ਬਹਾਦੁਰੀ ਨਾਲ ਲੜ ਰਹੇ ਅੰਮ੍ਰਿਤਸਰ ਦੇ ਕੋਵਿਡ-19
ਯੋਧਿਆਂ ਨੂੰ ਸਨਮਾਨਿਤ ਕਰਨ ਲਈ ਅੱਜ ਅੰਮ੍ਰਿਤਸਰ ਦੇ ਕਿਲਾ ਗੋਬਿੰਦਗੜ ਵਿੱਚ ਭਾਰਤੀ ਸੈਨਾ ਦੇ ਵਜਰਾ ਕੋਰ ਦੀ ਪੈਂਥਰ ਡਵੀਜਨ ਵਲੋਂ ਇਕ ਲਾਈਵ ਬੈਂਡ ਕੰਸਰਟ ਦਾ ਆਯੋਜਨ ਕੀਤਾ ਗਿਆ।ਸੈਨਾ ਹੈਡਕੁਆਟਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਦੇਸ਼ ਭਰ ਵਿੱਚ ਕੋਵਿਡ ਯੋਧਿਆਂ ਨੂੰ ਸਨਮਾਨਤ ਕਰਨ ਲਈ ਅਜ਼ਾਦੀ ਦਿਵਸ 2020 ਦੇ ਸਮਾਰਾਮਾਂ ਦੇ ਇੱਕ ਹਿੱਸੇ ਵਜੋਂ ਇਹ ਸਨਮਾਨ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ।
ਸਮਾਗਮ ਦੇ ਦੌਰਾਨ ਪੈਂਥਰ ਡਵੀਜ਼ਨ ਦੇ ਮੇਜਰ ਜਨਰਲ ਵਿਕਰਮ ਸਿੰਘ ਜਨਰਲ ਆਫਿਸਰ ਕਮਾਂਡਿੰਗ ਨੇ ਕੋਵਿਡ ਯੋਧਾਵਾਂ ਨੂੰ ਸਨਮਾਨਿਤ ਕੀਤਾ।ਜਿਨ੍ਹਾਂ ਵਿੱਚ ਪੰਜਾਬ ਪੁਲੀਸ ਦੇ ਅਧਿਕਾਰੀ ਅਤੇ ਜਵਾਨ, ਡਾਕਟਰੀ ਭਾਈਚਾਰੇ ਦੇ ਕਰਮੀ ਅਤੇ ਅੰਮ੍ਰਿਤਸਰ ਦੇ ਪ੍ਰਮੁੱਖ ਸਿੱਖਿਆ ਸੰਸਥਾਵਾਂ ਦੇ ਉਚ ਅਧਿਕਾਰੀ ਸ਼ਾਮਲ ਸਨ।
ਅੱਜ ਕੋਵਿਡ ਯੋਧਿਆਂ ਦੀ ਮੌਜੂਦਗੀ ਵਿੱਚ ਕਿਲਾ ਗੋਬਿੰਦਗੜ ਵਿਖੇ ਸੈਨਾ ਪਾਈਪ ਬੈਂਡ ਅਤੇ ਬ੍ਰਾਸ ਬੈਂਡ ਨੇ ਪ੍ਰਦਰਸ਼ਨ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਰਸਕਾਂ ਨੂੰ ਮੰਤਰ ਮੁਗਧ ਕਰ ਦਿੱਤਾ।ਦੋਹਾਂ ਬੈਂਡਾਂ ਨੇ ਥੀਮ ਨੂੰ ਧਿਆਨ ਵਿੱਚ ਰੱਖਦਿਆਂ ਦੇਸ਼ ਭਗਤੀ ਦੇ ਗੀਤਾਂ ਦੀਆਂ ਧੁਨਾਂ ਵਜਾਈਆਂ ਪਾਈਪ ਬੈਂਡ ਅਤੇ ਬ੍ਰਾਸ ਬੈਂਡ ਨੇ ਜੁਗਲਬੰਦੀ ਵੀ ਪੇਸ਼ ਕੀਤੀ।ਭਾਰਤੀ ਹਥਿਆਰਬੰਦ ਸੈਨਾਵਾਂ ਅਤੇ ਕੋਵਿਡ-19 ਯੋਧਾਵਾਂ ਨੂੰ ਸਲਾਮੀ ਦੇ ਤੌਰ ‘ਤੇ ਅਤੇ ਅਜ਼ਾਦੀ ਦਿਵਸ ਸਮਾਗਮਾਂ ਦੇ ਹਿੱਸੇ ਦੇ ਰੂਪ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਦਰਸਾਉਂਦੇ ਅਤੇ ਸਨਮਾਨਿਤ ਕਰਨ ਵਾਲੇ ਕੁੱਝ ਵੀਡੀਓ ਵੀ ਪ੍ਰਦਰਸ਼ਿਤ ਕੀਤੇ ਗਏ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media