ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਛੱਪੜਾਂ ਅਤੇ ਟੋਭਿਆਂ ਦੀ ਸਫਾਈ ਦਾ ਕੰਮ ਬੀਤੇ ਦੋ ਮਹੀਨੇ ਕੀਤਾ ਗਿਆ ਸੀ, ਜਿਸ
ਅਧੀਨ ਅੰਮਿ੍ਰਤਸਰ ਜਿਲ੍ਹੇ ਦੀ ਪੰਚਾਇਤਾਂ ਨੂੰ ਆਪਣੇ ਆਪਣੇ ਪਿੰਡਾਂ ‘ਚ ਛੱਪੜਾਂ ਨੂੰ ਹੋਰ ਡੁੰਘਾ ਕੀਤਾ, ਇਸ ਤਰ੍ਹਾ ਛੱਪੜਾਂ ਦੀ ਸਫਾਈ ਹੋਈ, ਉਥੇ ਛੱਪੜਾਂ ਵਿੱਚੋਂ ਪਾਣੀ ਧਰਤੀ ਹੇਠ ਰੀਚਾਰਜ਼ ਹੋੋਣਾ ਵੀ ਸ਼ੁਰੂ ਹੋਇਆ ਹੈ।
ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਪਿੰਡਾਂ ਦੇ ਸਰਪੰਚਾਂ ਤੇ ਪੰਚਾਇਤਾਂ ਨੂੰ ਸ਼ਾਬਾਸ਼ ਦਿੰਦੇ ਕਿਹਾ ਕਿ ਉਨਾਂ ਦੇ ਕੀਤੇ ਕੰਮਾਂ ਨਾਲ ਪਿੰਡ ਵਿੱਚ ਸਫਾਈ ਦਾ ਪੱਧਰ ਵਧੇਗਾ।ਇਸ ਤਰ੍ਹਾਂ ਪਿੰਡ ਦੇ ਰਸਤਿਆਂ ਵਿੱਚ ਪਾਣੀ ਖੜਨ ਦੀ ਨੋਬਤ ਨਹੀਂ ਆਵੇਗੀ ਤੇ ਬਰਸਾਤ ਦੇ ਦਿਨਾਂ ਵਿੱਚ ਸੁੱਖ ਮਿਲੇਗਾ।
ਖਹਿਰਾ ਨੇ ਦੱਸਿਆ ਕਿ ਪੰਚਾਇਤਾਂ ਨੇ ਜ਼ਿਲ੍ਹੇ ਦੇ 9 ਬਲਾਕਾਂ ਤੋਂ ਪ੍ਰਾਪਤ ਹੋਈ ਸੂਚਨਾ ਅਨੁਸਾਰ ਮਨਰੇਗਾ ਫੰਡਾਂ ਵਿੱਚੋਂ 2.75 ਕਰੋੜ, 14ਵੇਂ ਵਿਤ ਕਮਿਸ਼ਨ ਤੋਂ 1.24 ਕਰੋੜ ਅਤੇ ਹੋਰ ਫੰਡਾਂ ਵਿਚੋਂ ਕਰੀਬ 1 ਕਰੋੜ 3 ਲੱਖ ਰੁਪਏ ਖਰਚ ਕੇ ਇਹ ਕੰਮ ਨੇਪਰੇ ਚਾੜਿਆ ਹੈ।ਖਹਿਰਾ ਨੇ ਜ਼ਿਲ੍ਹਾ ਪੰਚਾਇਤ ਅਤੇ ਵਿਕਾਸ ਅਧਿਕਾਰੀ ਗੁਰਪ੍ਰੀਤ ਸਿੰਘ ਗਿੱਲ ਨੂੰ ਹਦਾਇਤ ਕੀਤੀ ਕਿ ਉਹ ਭਵਿੱਖ ਵਿੱਚ ਇਸ ਪਾਣੀ ਦੀ ਖੇਤੀ ਖੇਤਰ ਲਈ ਵਰਤੋਂ ਦੇ ਬਾਰੇ ਕੰਮ ਕਰਨ, ਤਾਂ ਜੋ ਸਾਨੂੰ ਧਰਤੀ ਹੇਠੋਂ ਘੱਟ ਤੋਂ ਘੱਟ ਪਾਣੀ ਲੈਣਾ ਪਵੇ।ਖਹਿਰਾ ਨੇ ਕਿਹਾ ਕਿ ਭੂਮੀ ਵਿਕਾਸ ਵਿਭਾਗ ਨਾਲ ਮਿਲ ਕੇ ਅਜਿਹੇ ਪਿੰਡਾਂ ਵਿੱਚ ਕੰਮ ਕਰਨ, ਜਿਥੋਂ ਪਾਣੀ ਕੁਦਰਤੀ ਤਰੀਕੇ ਨਾਲ ਸਾਫ ਕਰਕੇ ਖੇਤਾਂ ਤੱਕ ਅਸਾਨੀ ਨਾਲ ਪਹੁੰਚ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਵੀ ਪਿੰਡਾਂ ਵਿਚ ਤੇਜ਼ੀ ਨਾਲ ਵਿਕਾਸ ਕਾਰਜ਼ ਜਾਰੀ ਹਨ ਅਤੇ ਪਿੰਡਾਂ ਦੀਆਂ ਗਲੀਆਂ, ਨਾਲੀਆਂ ਅਤੇ ਫਿਰਨੀਆਂ ਨੂੰ ਪੱਕਾ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ ਦੇ ਸ਼ਮਸ਼ਾਨਘਾਟਾਂ ਦੀ ਚਾਰਦੀਵਾਰੀ ਤੇ ਞਰਸਤੇ ਵੀ ਪੱਕੇ ਕੀਤੇ ਜਾ ਰਹੇ ਹਨ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media