Monday, April 27, 2026

ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਅਧੀਨ ਮਲੇਰੋਕਟਲਾ ਦੀਆਂ ਸੜਕਾਂ ਅਤੇ ਗਲੀਆ ’ਤੇ ਖਰਚੇ ਜਾਣਗੇ 12 ਕਰੋੜ -ਈ.ਓ

62 ਲੱਖ 14 ਹਜ਼ਾਰ ਦੀ ਲਾਗਤ ਨਾਲ ਹੋਵੇਗਾ ਖੂਬਸੂਰਤ ਚਿਲਡਰਨ ਪਾਰਕਾਂ ਦਾ ਨਿਰਮਾਣ

ਲੌਂਗੋਵਾਲ, 4 ਅਗਸਤ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵਲੋਂ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਤਹਿਤ ਮਲੇਰਕੋਟਲਾ ਸ਼ਹਿਰ ਦੀਆਂ ਸੜਕਾਂ ਦੀ ਨੁਹਾਰ ਬਦਲਣ ਲਈ 12 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਕਾਰਜ ਸਾਧਕ ਅਫ਼ਸਰ ਮਲੇਰੋਕਟਲਾ ਚੰਦਰ ਪ੍ਰਕਾਸ ਨੇ ਦੱਸਿਆ ਕਿ ਨਗਰ ਕੋਸ਼ਲ ਮਲੇਰਕੋਟਲਾ ਅਧੀਨ ਆਉਂਦੀਆਂ ਸੜਕਾਂ ਅਤੇ ਗਲੀਆਂ ਦਾ ਪਾਰਦਰਸ਼ੀ ਢੰਗ ਨਾਲ ਨਿਰਮਾਣ ਕਰਵਾਇਆ ਜਾਵੇਗਾ।ਸਮੁੱਚੇ ਕੰਮਾਂ ਲਈ ਟੈਂਡਰ ਪ੍ਰਗਤੀ ਅਧੀਨ ਹਨ ਅਤੇ ਜਲਦੀ ਹੀ ਸੜਕ ਦੇ ਕੰਮਾਂ ਨੂੰ ਸ਼ੁਰੂ ਕਰਵਾ ਦਿੱਤਾ ਜਾਵੇਗਾ।
                    ਉਨ੍ਹਾਂ ਦੱਸਿਆ ਕਿ ਨਗਰ ਕੌਸ਼ਲ ਵਲੋਂ ਬੱਸ ਸਟੈਂਡ, ਲੁਧਿਆਣਾ ਬਾਈਪਾਸ ਈਦਗਾਹ ਰੋਡ, ਪੀ.ਐਸ.ਪੀ.ਸੀ.ਐਲ ਰੋਡ, ਸੱਟਾ ਚੌਕ ਤੋਂ ਕੇਲੋਗੇਟ ਤੇ ਢਾਬੀ ਗੇਟ ਪਿੱਪਲ ਵਾਲਾ ਚੋਂਕ, ਦਿੱਲੀ ਗੇਟ ਤੋਂ ਕੂਲਰ ਚੌਂਕ ਤੱਕ, ਰਾਏਕੋਟ ਰੋਡ ਤੋਂ ਈਦਗਾਹ ਰੋਡ ਆਦਿ ਦਾ ਇੰਟਰਲਾਕਿੰਗ ਟਾਇਲ ਅਤੇ ਪ੍ਰੀਮਿਕਸ ਕਾਰਪੈਟ ਦੀ ਵਰਤੋਂ ਨਾਲ ਵਿਕਾਸ ਕੀਤਾ ਜਾਵੇਗਾ।ਸ਼ਹਿਰ ਮਲੇਰੋਕਟਲਾ ਦੀ ਸੰੁਦਰਤਾ ’ਚ ਵਾਧਾ ਕਰਨ ਲਈ ਨਗਰ ਕੌਸ਼ਲ ਵਲੋਂ 39 ਲੱਖ 54 ਹਜ਼ਾਰ ਰੁਪਏ ਦੀ ਲਾਗਤ ਨਾਲ ਖੰਨਾ ਰੋਡ ਅਤੇ 22 ਲੱਖ 60 ਹਜ਼ਾਰ ਰੁਪਏ ਦੀ ਲਾਗਤ ਨਾਲ ਬੱਸ ਸਟੈਂਡ ਤੋਂ ਲੋਹਾ ਬਾਜ਼ਾਰ ਵਿਖੇ ਖੂਬਸੂਰਤ ਚਿਲਡਰਨ ਪਾਰਕ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਸ਼ਹਿਰਵਾਸੀਆਂ ਨੂੰ ਸਵੇਰੇ ਸ਼ਾਮ ਦੀ ਸੈਰ ਕਰਨ ਲਈ ਇਹ ਪਾਰਕ ਕਾਫ਼ੀ ਲਾਹਵੰਦ ਸਾਬਿਤ ਹੋਣਗੇ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …