Tuesday, March 24, 2026

ਕਿਸਾਨ ਵਿਰੋਧੀ ਫੈਸਲਿਆਂ ਤੇ ਭੜਕੀ ਯੂਥ ਕਾਂਗਰਸ- ਕੇਂਦਰ ਸਰਕਾਰ ਵਿਰੁੱਧ ਲਾਏ ਧਰਨੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨ ਵਿਰੋਧੀ – ਟਿਵਾਣਾ, ਖੰਗੂੜਾ, ਕਾਂਗੜਾ

ਲੌਂਗੋਵਾਲ, 4 ਅਗਸਤ (ਜਗਸੀਰ ਲੌਂਗੋਵਾਲ) – ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਆਰਡੀਨੈਂਸਾਂ ਖ਼ਿਲਾਫ਼ ਪੰਜਾਬ ਯੂਥ ਕਾਂਗਰਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ੋਸ਼ਲ ਡਿਸਟੈਂਸ ਨੂੰ ਧਿਆਨ ਵਿੱਚ ਰੱਖ਼ਦੇ ਹੋਏ ਜਿਲ੍ਹਾ ਇੰਚਾਰਜ਼ ਦੀਪ ਟਿਵਾਣਾ, ਜਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਗੋਬਿਦਰ ਸਿੰਘ ਖੰਗੂੜਾ ਅਤੇ ਵਿਧਾਨ ਸਭਾ ਯੂਥ ਕਾਂਗਰਸ ਸੰਗਰੂਰ ਦੇ ਪ੍ਰਧਾਨ ਸਾਜਨ ਕਾਂਗੜਾ ਦੀ ਅਗਵਾਈ ਹੇਠ ਸਥਾਨਕ ਬਰਨਾਲਾ ਕੈਚੀਆ ਮਹਾਂਵੀਰ ਚੌਂਕ ਅਤੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਸਣੇ ਹਲਕੇ ਵਿੱਚ ਵੱਖ-ਵੱਖ ਜਗ੍ਹਾ ‘ਤੇ ਮੋਦੀ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਗਏ।
                      ਜਿਲ੍ਹਾ ਜਨਰਲ ਸਕੱਤਰ ਅਤੇ ਮਾਰਕੀਟ ਕਮੇਟੀ ਸੰਗਰੂਰ ਦੇ ਵਾਇਸ ਚੇਅਰਮੈਨ ਹਿੰਮਤ ਬਾਜਵਾ, ਜਿਲ੍ਹਾ ਸਕੱਤਰ ਹਰਮਨ ਬਡਲਾ ਵੀ ਸ਼ਾਮਿਲ ਹੋਏ।ਯੂਥ ਕਾਂਗਰਸੀਆ ਵਲੋਂ ਆਰਡੀਨੈਂਸ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਸਹਾਇਕ ਕਮਿਸ਼ਨਰ ਜਿਲ੍ਹਾ ਸ਼ਿਕਾਇਤਾਂ ਅਫਸਰ ਮੈਡਮ ਸਿਮਰਨ ਪ੍ਰੀਤ ਕੌਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ।
                 ਇਸ ਮੌਕੇ ਸੰਬੋਧਨ ਕਰਦਿਆਂ ਦੀਪ ਟਿਵਾਣਾ ਅਤੇ ਗੋਬਿਦਰ ਖੰਗੂੜਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੁਰੀ ਤਰ੍ਹਾਂ ਕਿਸਾਨ ਵਿਰੋਧੀ ਸਰਕਾਰ ਹੈ ਜਿਸ ਦੀ ਲੋਕ ਵਿਰੋਧੀ ਨੀਤੀਆਂ ਕਾਰਨ ਦੇਸ਼ ਦਾ ਅੰਨਦਾਤਾ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਰਿਹਾ ਹੈ।ਵਿਧਾਨ ਸਭਾ ਪ੍ਰਧਾਨ ਸਾਜਨ ਕਾਂਗੜਾ ਤੇ ਯੂਥ ਆਗੂਆਂ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਆਰਡੀਨੈਂਸਾ ਨੂੰ ਰੱਦ ਨਾ ਕੀਤਾ ਤਾਂ ਯੂਥ ਕਾਂਗਰਸ ਮੋਦੀ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦੇਵੇਗੀ।
ਯੂਥ ਕਾਂਗਰਸੀਆ ਵਲੋਂ ਮੋਦੀ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ।ਇਸ ਮੌਕੇ ਰਾਣਾ ਬਾਲੂ, ਜੋਨੀ ਗਰਗ, ਸੰਜੀਵ ਸੋਨੀ, ਹੈਪੀ ਹੀਰਾ, ਰਾਹੁਲ ਰੰਧਾਵਾ, ਮਨਿੰਦਰ ਸਿੰਘ, ਹੁਸਨ, ਹਰਸ਼ ਲੋਟ, ਅਜੇ ਮਹਿਰਾ, ਅੰਬੂ, ਪਰਦੀਪ ਸ਼ਰਮਾ, ਪਰਦੀਪ ਬੌਕਸਰ, ਭਿੰਦਾ, ਲੱਕੀ, ਜਸ਼ਨ ਆਦਿ ਹਾਜ਼ਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …