Monday, September 21, 2026

ਡੇਅਰੀ ਫਾਰਮਰਾਂ ਨੂੰ ਵੀ ਪੰਜਾਬ ਸਰਕਾਰ ਨੇ ਦਿੱਤੀ ਕਿਸਾਨ ਕ੍ਰੈਡਿਟ ਕਾਰਡ ਦੀ ਸਹੂਲਤ

30 ਸਤੰਬਰ 2020 ਤੱਕ ਭਰਵਾਏ ਜਾ ਸਕਦੇ ਹਨ ਫਾਰਮ

ਪਠਾਨਕੋਟ, 4 ਅਗਸਤ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਦੇ ਪਸੂ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਮੰਤਰਾਲੇ ਵਲੋਂ ਖੇਤੀਬਾੜੀ ਲਈ ਕਿਸਾਨ ਕ੍ਰੈਡਿਟ ਕਾਰਡ ਦੀ ਤਰਜ਼ ‘ਤੇ ਪਸ਼ੂ ਪਾਲਣ ਅਤੇ ਡੇਅਰੀ ਫਾਰਮਿੰਗ ਦਾ ਕਿੱਤਾ ਕਰਨ ਵਾਲੇ ਕਿਸਾਨਾਂ ਲਈ ਬਹੁਤ ਹੀ ਘੱਟ ਵਿਆਜ (5% ਸਲਾਨਾ ਦਰ ‘ਤੇ) ਕਿਸਾਨ ਕ੍ਰੈਡਿਟ ਕਾਰਡ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ।ਇਹ ਗਾਵਾਂ ਅਤੇ ਮੱਝਾਂ ਪਾਲਣ ਵਾਲੇ ਕਿਸਾਨਾਂ ਲਈ 2.00 ਲੱਖ ਰੁਪਏ ਤੱਕ ਹੋਵੇਗੀ।ਡਿਪਟੀ ਡਾਇਰੈਕਟਰ ਡੇਅਰੀ ਕਸਮੀਰ ਸਿੰਘ ਗੋਰਾਇਆ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ 1.60 ਲੱਖ ਰੁਪਏ ਬਿਨਾਂ ਕਿਸੇ ਬੈਕ ਗਰੰਟੀ ਦੇਣ ਤੋਂ ਇਹ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ।ਇਸ ਕਾਰਡ ਰਾਹੀਂ ਪਸ਼ੂ ਪਾਲਕ ਪਸ਼ੂਆਂ ਦੀ ਖਲ-ਫੀਡ, ਹਰਾ ਚਾਰਾ, ਸੁੱਕਾ ਚਾਰਾ ਆਦਿ ਦੀ ਖਰੀਦ ਕਰ ਸਕਦਾ ਹੈ ਅਤੇ ਦੁੱਧ ਦੀ ਵੇਚ ਉਪਰੰਤ ਰਕਮ ਖਾਤੇ ਵਿੱਚ ਜਮਾਂ ਕਰਵਾ ਸਕਦਾ ਹੈ।
                           ਉਨ੍ਹਾਂ ਦੱਸਿਆ ਕਿ ਇਸ ਸਬੰਧੀ ਫਾਰਮ 30 ਸਤੰਬਰ 2020 ਤੱਕ ਭਰਵਾਏ ਜਾ ਸਕਦੇ ਹਨ।ਵਧੇਰੇ ਜਾਣਕਾਰੀ ਲਈ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਜਾਂ ਦਫਤਰ ਦੇ ਫੋਨ ਨੰ: 01862345454 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …