Monday, September 21, 2026

ਲੋਕ ਸਾਹਿਤ ਸੰਗਮ ‘ਚ ਅਮਰਜੀਤ ਲਬਾਣਾ ਦਾ ਪਲੇਠਾ ਕਾਵਿ ਸੰਗ੍ਰਹਿ `ਤੁੰਮ ਬਿਨ` ਲੋਕ ਅਰਪਣ

ਕਾਵਿ ਰਚਨਾ ਕਵੀ ਦੇ ਰੂਹ ਦੀ ਆਵਾਜ਼ ਹੁੰਦੀ ਏ – ਡਾ. ਅਮਨ

ਰਾਜਪੁਰਾ, 4 ਅਗਸਤ (ਡਾ ਗੁਰਵਿੰਦਰ ਅਮਨ) – ਸੰਸਾਰ ਪ੍ਰਸਿੱਧ ਸਾਹਿਤਕ ਸੰਸਥਾ ਲੋਕ ਸਾਹਿਤ ਸੰਗਮ ਵਲੋਂ ਸਥਾਨਕ ਰੋਟਰੀ ਭਵਨ ਵਿਖੇ ਅਮਰਜੀਤ ਸਿੰਘ ਲਬਾਣਾ ਦਾ ਕਾਵਿ ਸੰਗ੍ਰਹਿ ਸਫ਼ਰ ਜਿੰਦਗੀ ਦਾ `ਤੁੰਮ ਬਿਨ` ਨੂੰ ਲੋਕ ਅਰਪਣ ਕੀਤਾ ਗਿਆ। ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਸਰਕਾਰ ਦੀ ਹਦਾਇਤਾਂ ਅਨੁਸਾਰ ਕਰੋਨਾ ਮਹਾਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਕਵੀ ਜਨ ਇਸ ਸਮਾਗਮ ਵਿੱਚ ਸ਼ਾਮਲ ਹੋਏ।ਡਾ. ਅਮਨ ਨੇ ਕਿਹਾ ਕਿ ਕਵੀ ਹਮੇਸ਼ਾਂ ਆਪਣੀ ਜਣੇਪੇ ਵਰਗੀ ਪੀੜਾਂ ਨੂੰ ਹੰਢਾ ਕੇ ਕਾਵਿ ਰਚਨਾ ਕਰਦਾ ਹੈ।ਉਸ ਵਿਚ ਉਸਦੀ ਰੂਹ ਦੀ ਆਵਾਜ਼ ਹੁੰਦੀ ਹੈ।ਅਮਰਜੀਤ ਲਬਾਣਾ ਨੇ ਨਿੱਜ ਤੋਂ ਪਰ ਦੀ ਗੱਲ ਕਰਦਿਆਂ ਸਮਾਜ ਪ੍ਰਤੀ ਆਪਣੀ ਸੰਵੇਦਨਾ ਜ਼ਾਹਿਰ ਕੀਤੀ ਹੈ।
               ਇਸ ਸਮੇਂ ਕਵੀ ਦਰਬਾਰ ਵਿਚ ਕਰਮ ਸਿੰਘ ਹਕੀਰ ਨੇ ਆਪਣਾ ਲੋਕ ਗੀਤ ਹਿੰਮਤ ਨਾ ਹਾਰ ਸੁਣਾ ਕੇ ਸਭਾ ਦਾ ਆਗਾਜ਼ ਕੀਤਾ।ਦੇਸ ਰਾਜ ਨਿਰੰਕਾਰੀ ਨੇ ਬੜੇ ਦਿਨਾਂ ਬਾਅਦ ਹੋਇਆ ‘ਸੱਜਣਾਂ ਦਾ ਮੇਲ’ ਤਰੰਨੁਮ ‘ਚ ਸੁਣਾ ਕੇ ਚੰਗਾ ਰੰਗ ਬੰਨਿਆ।ਭੀਮ ਸੈਨ ਝੂਲੇ ਲਾਲ ਦੀ ਸਰਾਇਕੀ ਕਵਿਤਾ ਵਧੀਆ ਸੀ।ਗੀਤਕਾਰ ਸੁਰਿੰਦਰ ਸੋਹਣਾ ਰਾਜੇਮਾਜਰੀਆ ਨੇ ਆਪਣਾ ਚਰਚਿਤ ਗੀਤ ‘ਕਰੋਨਾ ਹੋ ਜਾਏਗਾ’ ਸੁਣਾਕੇ ਵਾਹ ਵਾਹ ਖੱਟੀ।ਨਾਵਲਕਾਰ ਕੁਲਵੰਤ ਸ਼ਰਮਾ ਨੇ `ਗੰਮ ਮੈਂ ਪੀਤਾ ਹੂੰ’ ਸੁਣਾਇਆ।ਅੰਗਰੇਜ ਕਲੇਰ ਨੇ ਕਿਸੇ ਦੀ ਪ੍ਰਕਾਸ਼ਿਤ ਕਵਿਤਾ ਸਾਂਝੀ ਕੀਤੀ।ਗੁਰਵਿੰਦਰ ਆਜ਼ਾਦ ਦਾ ਗੀਤ ਕਾਬਲੇ ਤਾਰੀਫ ਸੀ। ਜੋਗਿੰਦਰ ਬਾਂਸਲ ਨੇ ਆਪਣੀ ਕਥਾ ਸਾਂਝੀ ਕੀਤੀ।
ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ ਆਪਣੀ ਮਿੰਨੀ ਕਹਾਣੀ `ਹੜਤਾਲ `ਸੁਣਾ ਕੇ ਅਜੋਕੀ ਸਮਾਜਕ ਪ੍ਰਣਾਲੀ ਤੇ ਕਟਾਕਸ਼ ਕੀਤਾ।ਬਲਦੇਵ ਸਿੰਘ ਖੁਰਾਣਾ ਨੇ ਜਿਥੇ ਆਪਣੇ ਟੋਟਕਿਆਂ ਨਾਲ ਸ਼ਰੋਤਿਆਂ ਨੂੰ ਸਰੋਸ਼ਾਰ ਕੀਤਾ ਉਥੇ ਸਟੇਜ ਦੀ ਕਾਰਵਾਈ ਬਾਖੂਬੀ ਚਲਾਈ। ਅਮਰਜੀਤ ਲਬਾਣਾ ਨੇ ਆਪਣੀ ਰਚਨਾਵਾਂ ਸੁਣਾ ਕੇ ਆਪਣੀ ਵਿਦਵਤਾ ਦਾ ਪ੍ਰਮਾਣ ਦਿੱਤਾ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …