Sunday, February 22, 2026

ਵਿਕਾਸ ਕਾਰਜਾਂ ਅਧੀਨ ਬਦਲੀ ਜਾ ਰਹੀ ਹੈ ਸਹਿਰ ਦੀਆਂ ਪਾਰਕਾਂ ਦੀ ਨੁਹਾਰ

37 ਲੱਖ ਰੁਪਏ ਖਰਚ ਕਰਕੇ ਕੀਤਾ ਜਾ ਰਿਹਾ ਮੀਰਪੁਰ ਕਲੋਨੀ ਪਾਰਕ ਦਾ ਨਿਰਮਾਣ

ਪਠਾਨਕੋਟ, 4 ਅਗਸਤ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਸ਼ਹਿਰ ਵਿੱਚ ਪੈਂਦੀਆਂ ਪਾਰਕਾਂ ਦੀ ਨੁਹਾਰ ਬਦਲਣ ਦੇ ਲਈ ਵੀ ਕਈ ਸਥਾਨਾਂ ਤੇ ਨਿਰਮਾਣ ਕਾਰਜ਼ ਸੁਰੂ ਕੀਤੇ ਹੋਏ ਹਨ।ਜਿਨ੍ਹਾਂ ਵਿੱਚੋਂ ਮੀਰਪੁਰ ਕਾਲੋਨੀ ਵਿਖੇ ਬਣਾਈ ਜਾ ਰਹੀ ਪਾਰਕ ਦੀ ਮੁੰਹ ਬੋਲਦੀ ਤਸਵੀਰ ਹੈ।ਵਿਧਾਇਕ ਹਲਕਾ ਪਠਾਨਕੋਟ ਅਮਿਤ ਵਿੱਜ ਨੇ ਦੱਸਿਆ ਕਿ ਉਪਰੋਕਤ ਪਾਰਕ ਦਾ ਕੰਮ ਜੰਗੀ ਪੱਧਰ ‘ਤੇ ਚਲ ਰਿਹਾ ਹੈ ਅਤੇ ਨਿਰਧਾਰਿਤ ਸਮੇਂ ਅੰਦਰ ਹੀ ਇਸ ਪਾਰਕ ਦਾ ਨਿਰਮਾਣ ਕਾਰਜ ਪੂਰਾ ਕਰ ਲਿਆ ਜਾਵੇਗਾ ਅਤੇ ਇਹ ਪਾਰਕ ਜਨਤਾ ਨੂੰ ਸਮਰਪਿਤ ਕੀਤੀ ਜਾਵੇਗੀ।
               ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਕਿਹਾ ਕਿ ਇਸ ਪਾਰਕ ਦੇ ਨਿਰਮਾਣ ਨਾਲ ਨਾਲ ਲਗਦੇ ਕਰੀਬ 600 ਘਰ੍ਹਾਂ ਨੂੰ ਇੱਕ ਵਧੀਆ ਸੈਰਗਾਹ ਮਿਲੇਗੀ।ਇਸ ਪਾਰਕ ਦੇ ਨਿਰਮਾਣ ‘ਤੇ ਕਰੀਬ 37 ਲੱਖ ਖਰਚ ਕੀਤੇ ਜਾਣਗੇ। ਪਾਰਕ ਵਿੱਚ ਲੋਕਾਂ ਦੇ ਬੈਠਣ ਲਈ ਬੈਂਚਾਂ ਦੀ ਵਿਵਸਥਾ, ਵਾਕਿੰਗ ਲਈ ਇੱਕ ਵਧੀਆ ਪਲੇਟਫਾਰਮ ਅਤੇ ਲੋਕਾਂ ਦੇ ਬੈਠਣ ਲਈ ਬਗੀਚਿਆਂ ਦਾ ਨਿਰਮਾਣ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲਾਕ ਡਾਊਨ ਦੇ ਚੱਲਦਿਆਂ ਪਾਰਕ ਦਾ ਨਿਰਮਾਣ ਕਾਰਜ਼ ਰੋਕਣਾ ਪਿਆ ਸੀ ਪਰ ਹੁਣ ਕੰਮ ਫਿਰ ਤੋਂ ਸੁਰੂ ਹੈ ਅਤੇ ਕਰੀਬ ਇੱਕ ਮਹੀਨੇ ਵਿੱਚ ਇਹ ਪਾਰਕ ਜਨਤਾ ਦੇ ਹਵਾਲੇ ਕੀਤਾ ਜਾਵੇਗਾ।
                  ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਿਮਲਾ ਪਹਾੜੀ ਪਾਰਕ ਦਾ ਵੀ ਨਵ ਨਿਰਮਾਣ ਕੀਤਾ ਜਾ ਰਿਹਾ ਹੈ। ਡਲਹੋਜੀ ਰੋਡ ‘ਤੇ ਸਥਿਤ ਨੇਚਰ ਪਾਰਕ ਅਤੇ ਧੀਰੇ ਪੁੱਲ ਨਜਦੀਕ ਬਣਾਈ ਪਾਰਕ ਦਾ ਵੀ ਨਿਰਮਾਣ ਕਾਰਜ਼ ਜਲਦੀ ਸ਼ੁਰੂ ਕੀਤਾ ਜਾਵੇਗਾ ਅਤੇ ਪਾਰਕਾਂ ਨੂੰ ਤਿਆਰ ਕਰਕੇ ਲੋਕਾਂ ਨੂੰ ਸਮਰਪਿਤ ਕੀਤੀਆਂ ਜਾਣਗੀਆਂ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …