ਜਿਲ੍ਹੇ ਵਿੱਚ ਕੁੱਲ 475 ਕਰੋਨਾ ਪਾਜੀਟਿਵ, 315 ਲੋਕਾਂ ਨੇ ਕੀਤਾ ਰਿਕਵਰ, ਐਕਟਿਵ ਕੇਸ 148
ਪਠਾਨਕੋਟ, 5 ਅਗਸਤ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਬੁੱਧਵਾਰ ਨੂੰ 180 ਲੋਕਾਂ ਦੀ ਸੈਂਪਲਿੰਗ ਦਾ ਨਤੀਜਾ ਪ੍ਰਾਪਤ ਹੋਇਆ।ਜਿਸ ਵਿੱਚੋਂ 12
ਲੋਕ ਕਰੋਨਾ ਪਾਜੀਟਿਵ ਪਾਏ ਗਏ ਅਤੇ 5 ਲੋਕ ਐਂਟੀਜੈਨ ਟੈਸਟਿੰਗ ਵਿੱਚ ਕਰੋਨਾ ਪਾਜੀਟਿਵ ਪਾਏ ਗਏ।ਇਸ ਤਰ੍ਹਾਂ ਬੁੱਧਵਾਰ ਨੂੰ ਜਿਲ੍ਹਾ ਪਠਾਨਕੋਟ ਵਿੱਚ 17 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ।
ਡਿਪਟੀ ਕਮਿਸ਼ਨਰ ਸੰਯਿਮ ਅਗਰਵਾਲ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੋਵਿਡ-19 ਦੇ ਚੱਲਦਿਆਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰੀਏ ਤਾਂ ਜੋ ਕਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ।ਉਨ੍ਹਾਂ ਕਿਹਾ ਕਿ ਆਓ ਸਾਰੇ ਮਿਲ ਕੇ ਮਿਸ਼ਨ ਫਤਿਹ ਦਾ ਹਿੱਸਾ ਬਣੀਏ। ਆਪ ਜਾਗਰੁਕ ਹੋਈਏ ਅਤੇ ਦੂਸਰਿਆਂ ਨੂੰ ਵੀ ਜਾਗਰੁਕ ਕਰੀਏ।
ਉਨ੍ਹਾਂ ਦੱਸਿਆ ਕਿ ਹੁਣ ਜਿਲ੍ਹਾ ਪਠਾਨਕੋਟ ਵਿੱਚ ਬੁੱਧਵਾਰ ਨੂੰ ਕੁੱਲ 475 ਕੇਸ ਕਰੋਨਾ ਪਾਜ਼ਟਿਵ ਦੇ ਹਨ।ਜਿਨ੍ਹਾਂ ਵਿੱਚੋਂ 315 ਲੋਕ ਪੰਜਾਬ ਸਰਕਾਰ ਦੀ ਡਿਸਚਾਰਜ਼ ਪਾਲਿਸੀ ਅਧੀਨ ਕਰੋਨਾ ਵਾਇਰਸ ਨੂੰ ਰਿਕਵਰ ਕਰ ਚੁੱਕੇ ਹਨ। ਉਨ੍ਹਾ ਦੱਸਿਆ ਕਿ ਇਸ ਸਮੇਂ ਜਿਲ੍ਹਾ ਪਠਾਨਕੋਟ ਵਿੱਚ 148 ਕੇਸ ਕਰੋਨਾ ਪਾਜ਼ਟਿਵ ਐਕਟਿਵ ਹਨ ਅਤੇ ਹੁਣ ਤੱਕ 13 ਲੋਕਾਂ ਦੀ ਕਰੋਨਾ ਪਾਜ਼ਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਅੱਜ ਜਿਨ੍ਹਾਂ ਲੋਕਾਂ ਦੀ ਕਰੋਨਾ ਪਾਜ਼ਟਿਵ ਰਿਪੋਰਟ ਆਈ ਹੈ।ਉਨ੍ਹਾਂ ਵਿੱਚੋਂ 7 ਲੋਕ ਪਹਿਲਾਂ ਤੋਂ ਕਰੋਨਾ ਪਾਜ਼ਟਿਵ ਲੋਕਾਂ ਦੇ ਸੰਪਰਕ ਵਿੱਚੋਂ ਹਨ, 1 ਗਰਭਵਤੀ ਮਹਿਲਾ, 3 ਆਰਮੀ ਅਤੇ ਇੱਕ ਵਿਅਕਤੀ ਹੋਰ ਹੈ।ਇਸ ਤੋਂ ਇਲਾਵਾ ਜੋ ਐਂਟੀਜੈਨ ਟੈਸਟਿੰਗ ਰਾਹੀਂ 5 ਲੋਕ ਕਰੋਨਾ ਪਾਜੀਟਿਵ ਆਏ ਹਨ।ਉਨ੍ਹਾਂ ਵਿੱਚੋਂ 3 ਲੋਕ ਇੱਕ ਪਰਿਵਾਰ ਦੇ ਹਨ ਅਤੇ 2 ਲੋਕਾਂ ਨੂੰ ਕਰੋਨਾ ਦੇ ਲੱਛਣ ਸਨ।
Punjab Post Daily Online Newspaper & Print Media