ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਵਿਧਾਨ ਸਭਾ ਹਲਕਾ ਪੂਰਬੀ ਦੀ ਵਾਰਡ ਨੰ. 20 ‘ਚ ਵਿਕਾਸ ਦੇ ਕੰਮਾਂ ਦਾ
ਉਦਘਾਟਨ ਕੀਤਾ ਗਿਆ।ਉਨਾਂ ਨੇ ਵੇਰਕਾ ਦੀ ਬਾਬਾ ਦੀਨ ਦਿਆਲ ਕਾਲੋਨੀ ਵਿਖੇ 1.50 ਕਰੋੜ ਰੁਪਏ ਦੀ ਲਾਗਤ ਨਾਲ ਪ੍ਰੀਮਿਕਸ ਪਾਉਣ ਅਤੇ ਸੰਤ ਨਗਰ ਧੁੱਪਸੜੀ ‘ਚ 90 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮਾਂ ਦੀ ਸ਼ੁਰੂਆਤ ਕਰਵਾਈ।
ਮੇਅਰ ਨੇ ਇਸ ਸਮੇਂ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਪੰਜਾਬ ਇਨਵਾਇਰਮੈਂਟ ਇੰਪਰੂਵਮੈਂਟ ਪ੍ਰੋਗਰਾਮ ਅਧੀਨ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਦੇ ਵਿਕਾਸ ਲਈ ਜਿਹੜੇ ਫੰਡ ਮੁਹੱਈਆ ਕਰਵਾਏ ਸਨ।ਉਹਨਾਂ ਵਿਚੋਂ ਅੱਜ ਇਹਨਾਂ ਵਿਕਾਸ ਕਾਰਜ਼ਾਂ ਦੀ ਸ਼ੁਰੂਆਤ ਕੀਤੀ ਗਈ ਹੈ।ਉਨਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਕਰੋੜਾਂ ਰੁਪਏ ਦੇ ਪ੍ਰੋਜੈਕਟ ਚੱਲ ਰਹੇ ਹਨ।ਸ਼ਹਿਰ ਵਿੱਚ ਚੱਲ ਰਹੇ ਸਮਾਰਟ ਸਿਟੀ, ਹਿਰਦੈ ਪ੍ਰੋਜੈਕਟ, ਅਮਰੁਤ ਸਕੀਮ, ਫਸਾਡ ਪੋਗ੍ਰਰਾਮ, ਦੁਰਗਿਆਣਾ ਤੀਰਥ ਦਾ ਸ਼ੁੰਦਰੀਕਰਣ, ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰੇ ਤੋਂ ਲੈ ਕੇ ਖਜ਼ਾਨਾ ਗੇਟ ਤੱਕ ਸੁੰਦਰੀਕਰਨ ਸਕੀਮ, ਰਣਜੀਤ ਐਵੀਨਿਊ ਵਿਖੇ ਸਾਈਕਲ ਟਰੈਕ ਦਾ ਨਿਰਮਾਣ, ਭੰਡਾਰੀ ਪੁੱਲ ਦੀ ਐਕਸਟੈਨਸ਼ਨ ਦਾ ਪ੍ਰੋਜੈਕਟ, ਪੁਤਲੀਘਰ ਅਤੇ ਚੀਫ਼ ਖਾਲਸਾ ਦੀਵਨ ਦੇ ਨਜ਼ਦੀਕ ਫੁੱਟਓਵਰ ਬ੍ਰਿਜਾਂ ਦਾ ਨਿਰਮਾਣ, ਐਲੀਵੇਟਿਡ ਰੋਡ ਦੇ ਹੇਠਾਂ ਅਤੇ ਤਾਰਾਂਵਾਲਾ ਪੁੱਲ ਤੋਂ ਤਰਨਤਾਰਨ ਰੋਡ ਤੱਕ ਨਹਿਰ ਦੇ ਨਾਲ-ਨਾਲ ਸੁੰਦਰੀਕਰਨ ਆਦਿ ਪ੍ਰੋਜੈਕਟ ਮੁਕੰਮਲ ਹੋਣ ਨਾਲ ਸ਼ਹਿਰ ਦੀ ਨੁਹਾਰ ਬਦਲੇਗੀ।
ਇਸ ਸਮੇਂ ਕੌਂਸਲਰ ਨਵਦੀਪ ਸਿੰਘ ਹੁੰਦਲ, ਨਗਰ ਨਿਗਮ ਦੇ ਕਾਰਜਕਾਰੀ ਇੰਜੀਨੀਅਰ ਸੁਨੀਲ ਮਹਾਜਨ ਅਤੇ ਇਲਾਕਾ ਨਿਵਾਸੀ ਮੌਜੂਦ ਸਨ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media